ETV Bharat / sports

IPL 2020: ਫਾਈਨਲ 'ਚ ਬਣ ਸਕਦੇ ਹਨ ਇਹ 8 ਰਿਕਾਰਡ, ਰੋਹਿਤ ਕੋਲ ਇਤਿਹਾਸ ਸਿਰਜਣ ਦਾ ਮੌਕਾ - ਗੇਂਦਬਾਜ਼ ਰਵੀਚੰਦਰਨ ਅਸ਼ਵਿਨ

ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਦਰਮਿਆਨ ਖੇਡੇ ਜਾਣ ਵਾਲੇ ਆਈਪੀਐਲ -13 ਦੇ ਫਾਈਨਲ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡ।

IPL 2020
IPL 2020
author img

By

Published : Nov 10, 2020, 7:23 AM IST

ਹੈਦਰਾਬਾਦ: ਆਈਪੀਐਲ -13 ਵਿੱਚ ਸੀਜ਼ਨ ਦਾ ਆਖ਼ਰੀ ਮੈਚ ਪਿੱਛਲੇ ਸਾਲ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਆਈਪੀਐਲ ਫਾਈਨਲ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਦੋਹਾਂ ਟੀਮਾਂ ਦੇ ਖਿਡਾਰੀਆਂ 'ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਇਹ ਉਤਸਾਹ ਹੋ ਵੀ ਕਿਉਂ ਨਾ, ਗੱਲ ਤਾ ਫਾਈਨਲ ਮੈਚ ਦੀ ਹੈ। ਫਾਈਨਲ ਮੈਚ ਦੇ ਦੌਰਾਨ ਕੁਝ ਖਾਸ ਤੇ ਵਿਸ਼ੇਸ ਰਿਕਾਰਡ ਦੇਖਣ ਨੂੰ ਮਿਲ ਸਕਦੇ ਹਨ।

ਆਓ ਫਾਈਨਲ ਵਿੱਚ ਬਣਨ ਵਾਲੇ ਮਹੱਤਵਪੂਰਨ ਰਿਕਾਰਡਾਂ 'ਤੇ ਇੱਕ ਨਜ਼ਰ ਮਾਰੀਏ:

1 - ਦਿੱਲੀ ਦੀ ਟੀਮ ਦੇ ਮੁੱਖ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਹੁਣ ਤੱਕ ਟੀ -20 ਫਾਰਮੈਟ ਵਿੱਚ (248) ਵਿਕਟਾਂ ਲਈਆਂ ਹਨ। ਜੇ ਉਹ ਮੁੰਬਈ ਦੇ ਖਿਲਾਫ ਦੋ ਵਿਕਟਾਂ ਲੈਣ ਵਿੱਚ ਸਫਲ ਹੋ ਜਾਂਦੇ ਹਨ, ਤਾਂ ਪਿਯੂਸ਼ ਚਾਵਲਾ (257) ਅਤੇ ਅਮਿਤ ਮਿਸ਼ਰਾ (256) ਤੋਂ ਬਾਅਦ 250 ਵਿਕਟ ਦਾ ਅੰਕੜਾ ਛੁਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਜਾਣਗੇ।

2 - ਅੱਜ ਰੋਹਿਤ ਸ਼ਰਮਾ ਆਪਣਾ (200) ਵਾਂ ਆਈਪੀਐਲ ਮੈਚ ਖੇਡਣ ਜਾ ਰਹੇ ਹਨ। ਰੋਹਿਤ ਆਈਪੀਐਲ ਵਿੱਚ 200 ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (204) ਨੇ ਇਹ ਉਪਲਬੰਧੀ ਹਾਸਲ ਕੀਤੀ ਹੈ।

3 - ਰੋਹਿਤ ਸ਼ਰਮਾ ਦਿੱਲੀ ਖਿਲਾਫ ਅੱਠ ਦੌੜਾਂ ਬਣਾਉਣ ਦੇ ਨਾਲ ਹੀ ਆਈਪੀਐਲ 'ਚ ਮੁੰਬਈ ਇੰਡੀਅਨਜ਼ ਲਈ ਆਪਣੀਆਂ 4,000 ਦੌੜਾਂ ਪੂਰੀਆਂ ਕਰ ਲੈਣਗੇ।

4 - ਕੀਰੋਨ ਪੋਲਾਰਡ (198) ਜੇ ਉਹ ਅੱਜ ਸਿਰਫ ਦੋ ਛੱਕੇ ਲਗਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ, ਤਾਂ ਉਹ ਆਈਪੀਐਲ ਕਰੀਅਰ ਵਿੱਚ ਆਪਣੇ (200) ਛੱਕੇ ਪੂਰੇ ਕਰ ਲੈਣਗੇ। ਉਹ ਇਹ ਰਿਕਾਰਡ ਬਣਾਉਣ ਵਾਲੇ ਲੀਗ ਦੇ ਛੇਵੇਂ ਖਿਡਾਰੀ ਬਣ ਜਾਣਗੇ।

5 - ਸ਼੍ਰੇਅਸ ਅਈਅਰ (2135) ਜੇ ਅੱਜ 40 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਆਈਪੀਐਲ ਵਿੱਚ ਦਿੱਲੀ ਕੈਪੀਟਲਸ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਜਾਣਗੇ। ਫਿਲਹਾਲ ਇਹ ਰਿਕਾਰਡ ਵਰਿੰਦਰ ਸਹਿਵਾਗ (2174) ਦੇ ਨਾਮ 'ਤੇ ਦਰਜ ਹੈ।

6 - ਫਾਈਨਲ ਵਿੱਚ 43 ਦੌੜਾਂ ਬਣਾਉਣ ਦੇ ਨਾਲ ਹੀ ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਲਈ ਬਤੌਰ ਕਪਤਾਨ (3000) ਰਨ ਵੀ ਪੂਰੇ ਕਰ ਲੈਣਗੇ।

7 - ਜੇਕਰ ਮੁੰਬਈ ਅੱਜ ਫਾਈਨਲ ਜਿੱਤਣ ਵਿੱਚ ਸਫਲ ਹੋ ਜਾਂਦੀ ਹੈ ਤਾਂ ਇਹ ਪੰਜਵਾਂ ਮੌਕਾ ਹੋਵੇਗਾ ਜਦੋਂ ਟੀਮ ਆਈਪੀਐਲ ਟ੍ਰਾਫੀ ਜਿੱਤੇਗੀ ਅਤੇ ਰੋਹਿਤ ਸ਼ਰਮਾ ਵੀ ਪੰਜ ਵਾਰ ਆਈਪੀਐਲ ਜਿੱਤਣ ਵਾਲੇ ਪਹਿਲੇ ਕਪਤਾਨ ਬਣ ਜਾਣਗੇ।

8 - ਦਿੱਲੀ ਜੇ ਮੁੰਬਈ ਨੂੰ ਹਰਾ ਕੇ ਟੂਰਨਾਮੈਂਟ ਜਿੱਤਣ ਵਿੱਚ ਸਫਲ ਰਹਿੰਦੀ ਹੈ, ਤਾਂ ਸ਼੍ਰੇਅਸ ਅਈਅਰ ਆਈਪੀਐਲ ਜਿੱਤਣ ਵਾਲੇ ਸਭ ਤੋਂ ਯੁਵਾ ਕਪਤਾਨ ਬਣ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.