ਆਬੂਧਾਬੀ: ਆਈਪੀਐਲ ਦੇ 13ਵੇਂ ਸੀਜਨ 'ਚ ਅੱਜ ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਅੱਜ ਮੁਕਾਬਲਾ ਹੋਵੇਗਾ। ਇਹ ਮੁਕਾਬਲਾ ਸ਼ੇਖ ਜਾਏਦ ਸਟੇਡੀਅਮ ਵਿਖੇ ਹੋਵੇਗਾ। ਕਿੰਗਜ਼ ਇਲੈਵਨ ਪੰਜਾਬ ਇਸ ਮੁਕਾਬਲੇ 'ਚ ਜਿੱਤ ਹਾਸਲ ਕਰ ਹਾਰ ਦੇ ਸਿਲਸਿਲੇ ਨੂੰ ਖ਼ਤਮ ਕਰਨਾ ਚਾਹਵੇਗੀ।
ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ
ਸ਼ਿਵਮ ਮਾਵੀ ਅੇਤ ਕਮਲੇਸ਼ ਨਾਗਰੋਕਟੀ, ਪੈਟ ਕਮਿੰਸ ਦੇ ਨਾਲ ਮਿਲ ਕਮਜ਼ੋਰ ਬੱਲੇਬਾਜਾਂ ਨੂੰ ਨਿਪਟਾਉਣ ਦਾ ਦਮ ਰੱਖਦੇ ਹਨ। ਕੋਲਕਾਤਾ ਨੂੰ ਸਿਰਫ ਲੋਕੇਸ਼ ਰਾਹੁਲ ਅਤੇ ਮਯੰਕ ਅਗਰਵਾਲ ਦੇ ਵਿਕਟ ਚਾਹੀਦੇ ਹਨ। ਇਨ੍ਹਾਂ ਦੋਵਾਂ ਦੇ ਜਾਣ ਤੋਂ ਬਾਅਦ ਪੰਜਾਬ ਦੀ ਬੱਲੇਬਾਜ਼ੀ ਕਮਜ਼ੋਰ ਹੋ ਜਾਂਦੀ ਹੈ ਅਤੇ ਕੋਈ ਅਜੀਹਾ ਨਹੀਂ ਬਚਦਾ ਜੋ ਅਖੀਰ ਤਕ ਖੜ੍ਹਾ ਹੋ ਟੀਮ ਨੂੰ ਪਾਰ ਲਵਾ ਸਕੇ।
ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ
ਇਸ ਟੀਮ ਦੇ ਮੋਰਗਨ ਅਤੇ ਰਸੇਲ ਦੋ ਅਜਿਹੇ ਬੱਲੇਬਾਜ ਹਨ ਜਿਨ੍ਹਾਂ ਨੂੰ ਬੱਲੇਬਾਜ਼ੀ ਦੀ ਜਿਨ੍ਹਾਂ ਸਮਾਂ ਦਿੱਤਾ ਜਾਵੇਗਾ ਟੀਮ ਨੂੰ ਵਧੇਰੇ ਲਾਭ ਹੋਵੇਗਾ। ਪਰ ਹੁਣ ਤਕ ਦੇ ਮੈਚਾਂ 'ਚ ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਿਆ ਹੈ। ਟੀਮ ਦੇ ਪ੍ਰਬੰਧਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਉੱਪਰ ਭੇਜਣ ਨਹੀਂ ਤਾਂ ਟੀਮ ਪੂਰੀ ਕਾਬਲੀਅਤ ਦੀ ਵਰਤੋਂ ਨਹੀਂ ਹੋ ਸਕੇਗੀ।
ਗੇਂਦਬਾਜ਼ੀ 'ਚ ਪੰਜਾਬ ਮੁਹੰਮਦ ਸ਼ਮੀ ਉੱਤੇ ਹੈ। ਸ਼ੇਲਡਨ ਕਾਟਰੰਲ ਵਧੇਰੇ ਪ੍ਰਭਾਵੀ ਨਹੀਂ ਰਹੇ ਪਰ ਟੀਮ ਪ੍ਰਬੰਧਨ ਨੇ ਉਨ੍ਹਾਂ 'ਤੇ ਭਰੋਸਾ ਬਰਕਰਾਰ ਰੱਖਿਆ ਹੋਇਆ ਹੈ। ਹੋ ਸਕਦਾ ਹੈ ਕਿ ਇਸ ਮੈਚ 'ਚ ਕਾਟਰੇਲ ਦੀ ਥਾਂ ਕਿਸੀ ਹੋਰ ਨੂੰ ਮੌਕਾ ਦਿੱਤਾ ਜਾਵੇ। ਅਰਸ਼ਦੀਪ ਸਿੰਘ ਨੇ ਹੈਦਰਾਬਾਦ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਮੀਦ ਹੈ ਕਿ ਉਹ ਆਪਣਾ ਸਥਾਨ ਬਣਾਏ ਰੱਖਣਗੇ।