ਅਬੂ ਧਾਬੀ: ਸਨਰਾਈਜ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 'ਚ ਆਪਣੀ ਮੁਹਿੰਮ 'ਤੇ ਮਾਣ ਹੋ ਸਕਦਾ ਹੈ, ਪਰ ਦਿੱਲੀ ਕੈਪਿਟਲਸ ਖਿਲਾਫ ਦੂਜੇ ਕੁਆਲੀਫਾਇਰ ਦੌਰਾਨ ਟੀਮ ਦਾ ਰਵਇਆ ਵੇਖਦੇ ਹੋਏ ਉਨ੍ਹਾਂ ਮੰਨਿਆ ਕਿ ਇਸ ਤਰ੍ਹਾਂ ਦੇ ਮਾੜੇ ਪ੍ਰਦਰਸ਼ਨ ਨਾਲ ਉਹ ਟੂਰਨਾਮੈਂਟ ਜਿੱਤਣ ਦੇ ਹੱਕਦਾਰ ਨਹੀਂ ਸਨ।
ਵਾਰਨਰ ਨੇ ਸਨਰਾਈਜ ਦੀ 17 ਦੌੜਾਂ ਨਾਲ ਹਾਰ ਤੋਂ ਬਾਅਦ ਕਿਹਾ, "ਜੇਕਰ ਤੁਸੀਂ ਕੈਚ ਛੱਡ ਦਿੰਦੇ ਹੋ ਅਤੇ ਮੌਕਾ ਗੁਆ ਦਿੰਦੇ ਹੋ, ਤਾਂ ਤੁਸੀਂ ਜਿੱਤ ਨਹੀਂ ਸਕਦੇ।" ਮੇਰੇ ਖਿਆਲ 'ਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ 'ਚ ਮਾੜੀ ਸ਼ੁਰੂਆਤ ਤੋਂ ਬਾਅਦ ਅਸੀਂ ਵਾਪਸੀ ਕੀਤੀ, ਪਰ ਫੀਲਡਿੰਗ 'ਚ ਸਾਡਾ ਰਵੱਈਆ ਹਾਰ ਦਾ ਕਾਰਨ ਬਣਿਆ। ''
ਦਿੱਲੀ ਦੇ ਦੋਹਾਂ ਸਲਾਮੀ ਬੱਲੇਬਾਜ਼ ਮਾਰਕਸ ਸਟੋਨੀਸ ਤੇ ਸ਼ਿਖਰ ਧਵਨ ਦੇ ਕੈਚ ਖੁੰਝ ਗਏ, ਜਦੋਂ ਕਿ ਕੁੱਝ ਆਸਾਨ ਦੌੜਾਂ ਵੀ ਦਿੱਤੀਆਂ ਗਈਆਂ। ਦਿੱਲੀ ਨੇ ਇਸ ਦਾ ਫਾਇਦਾ ਚੁੱਕਿਆ ਤੇ ਤਿੰਨ ਵਿਕਟਾਂ 'ਤੇ 189 ਦੌੜਾਂ ਬਣਾਈਆਂ। ਜਵਾਬ 'ਚ ਸਨਰਾਈਜ਼ਰਸ ਅੱਠ ਵਿਕਟਾਂ 'ਤੇ 172 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ।
ਵਾਰਨਰ ਨੇ ਹਾਲਾਂਕਿ ਆਈਪੀਐਲ 'ਚ ਆਪਣੀ ਮੁਹਿੰਮ ਤੋਂ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਤੀਜੇ ਸਥਾਨ ’ਤੇ ਰਹਿਣਾ ਉਸ ਦੀ ਟੀਮ ਲਈ ਮਾਣ ਵਾਲੀ ਗੱਲ ਹੈ। ਕਿਉਂਕਿ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਟੀਮ ਇਥੇ ਪਹੁੰਚੇਗੀ।
ਉਨ੍ਹਾਂ ਕਿਹਾ,“ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕਿਸੇ ਨੇ ਸ਼ੁਰੂਆਤ 'ਚ ਸਾਨੂੰ ਦਾਅਵੇਦਾਰ ਨੂੰ ਨਹੀਂ ਦੱਸਿਆ ਸੀ। ਹਰ ਕੋਈ ਮੁੰਬਈ ਇੰਡੀਅਨਜ਼, ਦਿੱਲੀ ਅਤੇ ਆਰਸੀਬੀ ਦੀ ਗੱਲ ਕਰ ਰਿਹਾ ਸੀ। ਮੈਨੂੰ ਆਪਣੀ ਮੁਹਿੰਮ 'ਤੇ ਸੱਚਮੁੱਚ ਮਾਣ ਹੈ। ਸੱਟਾਂ ਵੀ ਇੱਕ ਸਮੱਸਿਆ ਰਹੀਆਂ, ਪਰ ਤੁਹਾਨੂੰ ਇਸ ਦੇ ਨਾਲ ਅੱਗੇ ਵਧਣਾ ਹੋਵੇਗਾ। ਅਸੀਂ ਅੱਜ ਜਿਥੇ ਹਾਂ, ਉਸ 'ਤੇ ਮੈਨੂੰ ਮਾਣ ਹੈ। "
ਹੈਦਰਾਬਾਦ ਦੇ ਕਪਤਾਨ ਕੁਝ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਬੇਹਦ ਪ੍ਰਭਾਵਿਤ ਵਿਖੇ। ਉਨ੍ਹਾਂ ਕਿਹਾ ਕਿ ਇਹ ਖਿਡਾਰੀ ਟੀਮ ਲਈ ਸਕਾਰਾਤਮਕ ਪਹਿਲੂ ਰਹੇ ਹਨ।
ਵਾਰਨਰ ਨੇ ਕਿਹਾ, "ਨਟਰਾਜਨ, ਰਾਸ਼ਿਦ ਖਾਨ, ਮਨੀਸ਼ ਪਾਂਡੇ ਟੀਮ ਲਈ ਸਕਾਰਾਤਮਕ ਪਹਿਲੂ ਸਨ। ਦੂਜੇ ਅੱਧ ਵਿੱਚ ਅਸੀਂ ਜਿਸ ਤਰ੍ਹਾਂ ਦੀ ਕ੍ਰਿਕਟ ਖੇਡੀ, ਅਸੀਂ ਇਸੇ ਤਰ੍ਹਾਂ ਹੀ ਕ੍ਰਿਕਟ ਖੇਡਣਾ ਚਾਹੁੰਦੇ ਸੀ।"