ਹੈਦਰਾਬਾਦ ਡੈਸਕ: ਇਤਿਹਾਸ ਰਚਦਿਆਂ ਭਾਰਤੀ ਟੀਮ ਨੇ ਲਗਾਤਾਰ ਦੂਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਸਮੇਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ 'ਚ ਸੀਰੀਜ਼ ਦਾ ਆਖਰੀ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਨਿਊਜ਼ੀਲੈਂਡ ਦੇ ਇਕ ਮੈਚ ਤੋਂ ਇਹ ਖੁਸ਼ਖਬਰੀ ਆਈ ਹੈ। ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ ਖਤਮ ਹੋ ਗਿਆ ਹੈ ਜਿਸ 'ਚ ਨਿਊਜ਼ੀਲੈਂਡ ਨੇ 2 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ ਅਤੇ ਇਸ ਦੇ ਨਾਲ ਹੀ, ਭਾਰਤੀ ਟੀਮ ਨੇ WTC 2023 ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।
ਲੰਡਨ ਦੇ ਓਵਲ ਮੈਦਾਨ 'ਚ ਹੋਵੇਗਾ ਆਸਟ੍ਰੇਲੀਆ ਨਾਲ ਮੈਚ: ਭਾਰਤ ਦਾ ਸਾਹਮਣਾ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਆਸਟ੍ਰੇਲੀਆ ਨਾਲ ਹੋਵੇਗਾ, ਜੋ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਇਹ ਮੈਚ ਲੰਡਨ ਦੇ ਓਵਲ ਮੈਦਾਨ 'ਤੇ 7 ਤੋਂ 11 ਜੂਨ ਤੱਕ ਖੇਡਿਆ ਜਾਵੇਗਾ, 12 ਜੂਨ ਨੂੰ ਹੋਣ ਵਾਲੇ ਇਸ ਮੈਚ ਲਈ ਰਿਜ਼ਰਵ ਵੀ ਰੱਖਿਆ ਗਿਆ ਹੈ। ਟੀਮ ਇੰਡੀਆ ਲਗਾਤਾਰ ਦੂਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਸ ਨੂੰ ਫਾਈਨਲ 'ਚ ਨਿਊਜ਼ੀਲੈਂਡ ਨੇ ਹਰਾਇਆ ਸੀ।
-
India have qualified for the World Test Championship final!
— ICC (@ICC) March 13, 2023 " class="align-text-top noRightClick twitterSection" data="
They'll take on Australia at The Oval for the #WTC23 mace!
More: https://t.co/75Ojgct97X pic.twitter.com/ghOOL4oVZB
">India have qualified for the World Test Championship final!
— ICC (@ICC) March 13, 2023
They'll take on Australia at The Oval for the #WTC23 mace!
More: https://t.co/75Ojgct97X pic.twitter.com/ghOOL4oVZBIndia have qualified for the World Test Championship final!
— ICC (@ICC) March 13, 2023
They'll take on Australia at The Oval for the #WTC23 mace!
More: https://t.co/75Ojgct97X pic.twitter.com/ghOOL4oVZB
ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਵਿੱਚ ਭਾਰਤ : ਭਾਰਤ ਨੇ ਇਸ ਚੈਂਪੀਅਨਸ਼ਿਪ ਵਿੱਚ ਕੁੱਲ 18 ਮੈਚ ਖੇਡੇ, ਜਿਨ੍ਹਾਂ ਵਿੱਚੋਂ 10 ਜਿੱਤੇ ਅਤੇ 5 ਹਾਰੇ, ਜਦਕਿ 3 ਟੈਸਟ ਡਰਾਅ ਹੋਏ। ਟੀਮ ਇੰਡੀਆ ਪੁਆਇੰਟ ਟੇਬਲ 'ਚ ਨੰਬਰ-2 'ਤੇ ਬਣੀ ਹੋਈ ਹੈ, ਜਦਕਿ ਆਸਟ੍ਰੇਲੀਆ 19 ਮੈਚਾਂ 'ਚ 11 ਜਿੱਤਾਂ ਦੇ ਨਾਲ ਨੰਬਰ-1 'ਤੇ ਕਾਇਮ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਹਰੇਕ ਟੀਮ ਨੂੰ 6-6 ਸੀਰੀਜ਼ ਖੇਡਣੀਆਂ ਸਨ ਜਿਸ ਵਿੱਚ 3 ਘਰੇਲੂ ਅਤੇ 3 ਵਿਦੇਸ਼ ਵਿੱਚ ਸਨ।
ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 2 ਵਿਕਟਾਂ ਨਾਲ ਹਰਾਇਆ: ਇੰਦੌਰ ਟੈਸਟ ਵਿੱਚ ਭਾਰਤ ਦੀ ਹਾਰ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਸਮੀਕਰਨ ਨੂੰ ਦਿਲਚਸਪ ਬਣਾ ਦਿੱਤਾ ਸੀ ਅਤੇ ਭਾਰਤੀ ਟੀਮ ਨੂੰ ਫਾਈਨਲ ਦੀ ਟਿਕਟ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਇੰਦੌਰ ਟੈਸਟ ਜਿੱਤ ਕੇ ਆਸਟਰੇਲੀਆ ਦਾ ਸਥਾਨ ਪੱਕਾ ਹੋ ਗਿਆ ਸੀ, ਪਰ ਭਾਰਤ ਦੀ ਨਿਰਭਰਤਾ ਸ਼੍ਰੀਲੰਕਾ-ਨਿਊਜ਼ੀਲੈਂਡ ਟੈਸਟ ਮੈਚ 'ਤੇ ਟਿਕੀ ਹੋਈ ਸੀ। ਸ਼੍ਰੀਲੰਕਾ ਇਸ ਸਮੇਂ ਨਿਊਜ਼ੀਲੈਂਡ 'ਚ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਿਹਾ ਹੈ, ਉਸ ਨੂੰ ਫਾਈਨਲ 'ਚ ਪਹੁੰਚਣ ਲਈ ਸੀਰੀਜ਼ 2-0 ਨਾਲ ਜਿੱਤਣੀ ਸੀ, ਜੋ ਨਹੀਂ ਹੋ ਸਕਿਆ।
ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 373 ਦੌੜਾਂ ਬਣਾਈਆਂ: ਕ੍ਰਾਈਸਟਚਰਚ 'ਚ ਇਸ ਟੈਸਟ ਦੀ ਪਹਿਲੀ ਪਾਰੀ 'ਚ ਸ਼੍ਰੀਲੰਕਾ ਨੇ 355 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 373 ਦੌੜਾਂ ਬਣਾਈਆਂ। ਇੱਥੇ ਡਾਇਰੇਲ ਮਿਸ਼ੇਲ ਨੇ ਸ਼ਾਨਦਾਰ ਸੈਂਕੜਾ ਲਗਾਇਆ। ਪਰ ਜਵਾਬ 'ਚ ਸ਼੍ਰੀਲੰਕਾ ਨੇ ਦੂਜੀ ਪਾਰੀ 'ਚ ਜਵਾਬੀ ਹਮਲਾ ਕਰਦੇ ਹੋਏ 302 ਦੌੜਾਂ ਬਣਾਈਆਂ, ਜਿਸ 'ਚ ਐਂਜੇਲੋ ਮੈਥਿਊਜ਼ ਦਾ ਸੈਂਕੜਾ ਵੀ ਸ਼ਾਮਲ ਸੀ। ਅਜਿਹੇ 'ਚ ਸ਼੍ਰੀਲੰਕਾ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 285 ਦੌੜਾਂ ਦਾ ਟੀਚਾ ਦਿੱਤਾ, ਆਖਰੀ ਦਿਨ ਇਸ ਟੀਚੇ ਨੂੰ ਹਾਸਲ ਕਰਨਾ ਸੰਭਵ ਸੀ, ਪਰ ਮੁਸ਼ਕਿਲ ਵੀ, ਹਾਲਾਂਕਿ ਨਿਊਜ਼ੀਲੈਂਡ ਨੇ ਆਖਰੀ ਓਵਰ ਤੱਕ ਮੈਚ ਆਪਣੇ ਨਾਂ ਕਰ ਲਿਆ ਅਤੇ ਅੰਤ ਵਿੱਚ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ: IND vs AUS 4th Test Match : ਚੌਥੇ ਟੈਸਟ ਦਾ ਆਖਰੀ ਦਿਨ, ਲੰਚ ਬ੍ਰੇਕ ਤੱਕ ਆਸਟ੍ਰੇਲੀਆ ਦਾ ਸਕੋਰ 73/1