ETV Bharat / sports

IPL 2022 Final: ਆਈਪੀਐਲ ਫਾਈਨਲ ਜਿੱਤਣ ਤੇ ਹਾਰਨ ਵਾਲੀ ਟੀਮ ਨੂੰ ਮਿਲਣਗੇ ਇੰਨੇ ਪੈਸੇ

author img

By

Published : May 28, 2022, 7:47 PM IST

ਇੰਡੀਅਨ ਪ੍ਰੀਮੀਅਰ ਲੀਗ 2022 ਆਪਣੇ ਅੰਤ ਤੱਕ ਪਹੁੰਚਣ ਵਾਲੀ ਹੈ। ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਜ਼ ਫਾਈਨਲ ਵਿੱਚ ਪਹੁੰਚ ਗਈਆਂ ਹਨ। ਕੱਲ ਯਾਨੀ ਕਿ 29 ਮਈ (ਐਤਵਾਰ) ਨੂੰ ਖ਼ਿਤਾਬੀ ਮੈਚ ਖੇਡਿਆ ਜਾਵੇਗਾ। ਇਸ ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਹੋਵੇਗਾ, ਜਿਸ ਵਿੱਚ ਚੈਂਪੀਅਨ ਟੀਮ ਅਤੇ ਫਾਈਨਲ ਵਿੱਚ ਹਾਰਨ ਵਾਲੀ ਟੀਮ ਨੂੰ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਈ ਹੋਰ ਪੁਰਸਕਾਰ ਵੀ ਦਿੱਤੇ ਜਾਣਗੇ।

IPL 2022 Final
IPL 2022 Final

ਹੈਦਰਾਬਾਦ: ਆਈ.ਪੀ.ਐੱਲ. ਦੁਨੀਆ ਦੀ ਸਭ ਤੋਂ ਵੱਡੀ ਲੀਗ ਹੈ। ਹਰ ਸਾਲ ਕ੍ਰਿਕਟ ਜਗਤ ਦੇ ਵੱਡੇ ਖਿਡਾਰੀ ਇਸ ਲੀਗ ਵਿੱਚ ਖੇਡਣ ਲਈ ਆਉਂਦੇ ਹਨ। IPL 'ਚ ਖੇਡਣ ਵਾਲੇ ਖਿਡਾਰੀਆਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ IPL ਖਿਤਾਬ ਜਿੱਤਣ ਵਾਲੀ ਟੀਮ ਨੂੰ ਕਿੰਨੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਆਈਪੀਐਲ ਵਿੱਚ ਚੈਂਪੀਅਨ ਬਣਨ ਵਾਲੀ ਟੀਮ ਤੋਂ ਲੈ ਕੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਈਪੀਐਲ 2022 ਵਿੱਚ ਕਿਹੜੀ ਨੰਬਰ ਦੀ ਟੀਮ ਇੰਨੀ ਅਮੀਰ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ IPL 2022 ਦਾ ਫਾਈਨਲ ਮੈਚ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਜੇਤੂ ਟੀਮ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਹ ਦੁਨੀਆ ਭਰ ਵਿੱਚ ਖੇਡੀਆਂ ਜਾਣ ਵਾਲੀਆਂ ਵੱਖ-ਵੱਖ ਟੀ-20 ਲੀਗਾਂ ਵਿੱਚ ਸਭ ਤੋਂ ਵੱਧ ਹੈ। ਫਾਈਨਲ ਵਿੱਚ ਹਾਰਨ ਵਾਲੀ ਟੀਮ ਨੂੰ 13 ਕਰੋੜ ਰੁਪਏ ਦਿੱਤੇ ਜਾਣਗੇ। ਪਿਛਲੇ ਸਾਲ ਇਹ ਰਕਮ 12.5 ਕਰੋੜ ਰੁਪਏ ਸੀ। IPL 2022 'ਚ ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਵੀ 7-7 ਕਰੋੜ ਰੁਪਏ ਦਿੱਤੇ ਜਾਣਗੇ।

ਪਹਿਲੇ ਸੀਜ਼ਨ ਦੀ ਇਨਾਮੀ ਰਾਸ਼ੀ...

ਆਈਪੀਐਲ ਦੀ ਸ਼ੁਰੂਆਤ ਸਾਲ 2008 ਵਿੱਚ ਹੋਈ ਸੀ ਅਤੇ ਇਹ 15ਵਾਂ ਸੀਜ਼ਨ ਖੇਡਿਆ ਜਾ ਰਿਹਾ ਹੈ। ਆਈਪੀਐਲ ਵਿਸ਼ਵ ਵਿੱਚ ਸਭ ਤੋਂ ਵੱਧ ਦੇਖੀ ਜਾਣ ਵਾਲੀ ਕ੍ਰਿਕਟ ਲੀਗ ਹੈ। ਆਈਪੀਐਲ ਦੇ ਪਹਿਲੇ ਸੀਜ਼ਨ ਵਿੱਚ ਫਾਈਨਲ ਜਿੱਤਣ ਵਾਲੀ ਟੀਮ ਨੂੰ 4.8 ਕਰੋੜ ਰੁਪਏ ਮਿਲੇ ਸਨ। ਇਹ ਇਨਾਮੀ ਰਾਸ਼ੀ ਹੁਣ ਲਗਭਗ ਚਾਰ ਗੁਣਾ ਵਧ ਗਈ ਹੈ। ਪਿਛਲੇ ਸਾਲ ਖਿਤਾਬ ਜਿੱਤਣ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਨੂੰ 20 ਕਰੋੜ ਰੁਪਏ ਦਿੱਤੇ ਗਏ ਸਨ। ਇਸ ਸਾਲ ਵੀ ਇਹ ਇਨਾਮੀ ਰਾਸ਼ੀ ਪਹਿਲਾਂ ਵਾਂਗ ਹੀ ਰੱਖੀ ਗਈ ਹੈ।

ਦੂਜੇ ਦੇਸ਼ਾਂ ਦੀਆਂ ਲੀਗਾਂ ਨਾਲੋਂ ਵੱਖਰਾ ਹੈ ਆਈਪੀਐਲ: ਦੁਨੀਆ ਭਰ ਵਿੱਚ ਖੇਡੀਆਂ ਜਾਣ ਵਾਲੀਆਂ ਵੱਖ-ਵੱਖ ਟੀ-20 ਲੀਗਾਂ ਵਿੱਚੋਂ ਕਿਸੇ ਵਿੱਚ ਵੀ ਜ਼ਿਆਦਾ ਇਨਾਮੀ ਰਾਸ਼ੀ ਨਹੀਂ ਦਿੱਤੀ ਜਾਂਦੀ। ਆਈਪੀਐਲ ਤੋਂ ਬਾਅਦ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਵੱਧ ਇਨਾਮੀ ਰਾਸ਼ੀ ਹੈ। ਸੀਪੀਐਲ ਖਿਤਾਬ ਜਿੱਤਣ ਵਾਲੀ ਟੀਮ ਨੂੰ 7.5 ਕਰੋੜ ਰੁਪਏ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ, ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਮੁਕਾਬਲੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀਪੀਐੱਲ) ਵਿੱਚ ਜ਼ਿਆਦਾ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਬੰਗਲਾਦੇਸ਼ ਪ੍ਰੀਮੀਅਰ ਲੀਗ ਵਿੱਚ 6.34 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਅਤੇ ਪਾਕਿਸਤਾਨ ਸੁਪਰ ਲੀਗ ਵਿੱਚ 3.73 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਉਪਲਬਧ ਹੈ।

ਲੀਗ ਹਮੇਸ਼ਾ IPL 'ਚ ਖਰਚ ਕੀਤੀ ਗਈ ਰਕਮ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਟੀਮਾਂ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਤੋਂ ਇਲਾਵਾ ਹੋਰ ਵੀ ਕਈ ਇਨਾਮ ਦਿੱਤੇ ਗਏ। ਇਨ੍ਹਾਂ ਵਿੱਚ ਆਰੇਂਜ ਕੈਪ, ਪਰਪਲ ਕੈਪ, ਫੇਅਰ ਪਲੇ ਅਵਾਰਡ ਵਰਗੇ ਐਵਾਰਡ ਸ਼ਾਮਲ ਹਨ। ਅਸੀਂ ਤੁਹਾਨੂੰ ਇਨ੍ਹਾਂ ਸਾਰੇ ਪੁਰਸਕਾਰਾਂ ਅਤੇ ਇਸ ਵਿੱਚ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਬਾਰੇ ਦੱਸਾਂਗੇ।

ਆਈਪੀਐਲ ਆਰੇਂਜ ਕੈਪ: ਇਹ ਪੁਰਸਕਾਰ ਉਸ ਬੱਲੇਬਾਜ਼ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਪੂਰੇ ਆਈਪੀਐਲ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।

ਫੇਅਰ ਪਲੇ ਅਵਾਰਡ: ਇਹ ਅਵਾਰਡ ਉਸ ਟੀਮ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਅਨੁਸ਼ਾਸਨ ਨਾਲ ਖੇਡਿਆ ਹੋਵੇ ਅਤੇ ਕੋਈ ਦੁਰਵਿਵਹਾਰ ਨਾ ਕੀਤਾ ਹੋਵੇ।

ਸੀਜ਼ਨ ਦਾ ਸੁਪਰ ਸਟ੍ਰਾਈਕਰ: ਇਹ ਪੁਰਸਕਾਰ ਪੂਰੇ ਆਈਪੀਐਲ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਸਟ੍ਰਾਈਕ ਰੇਟ ਵਾਲੇ ਬੱਲੇਬਾਜ਼ ਨੂੰ ਦਿੱਤਾ ਜਾਂਦਾ ਹੈ।

ਸਭ ਤੋਂ ਕੀਮਤੀ ਖਿਡਾਰੀ: ਇਹ ਪੁਰਸਕਾਰ ਉਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਪੂਰੇ ਆਈਪੀਐਲ ਸੀਜ਼ਨ ਦੌਰਾਨ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਆਈਪੀਐਲ ਪਰਪਲ ਕੈਪ: ਇਸ ਪੁਰਸਕਾਰ ਦਾ ਜੇਤੂ ਉਹ ਗੇਂਦਬਾਜ਼ ਹੈ ਜਿਸ ਨੇ ਪੂਰੇ ਆਈਪੀਐਲ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ ਹਨ।

ਸਭ ਤੋਂ ਵੱਧ ਛੱਕੇ ਦਾ ਪੁਰਸਕਾਰ: ਇਹ ਪੁਰਸਕਾਰ ਉਸ ਬੱਲੇਬਾਜ਼ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਸੀਜ਼ਨ ਦੌਰਾਨ ਸਭ ਤੋਂ ਵੱਧ ਛੱਕੇ ਲਗਾਏ ਹਨ।

ਅਵਾਰਡਇਨਾਮੀ ਰਕਮ
ਪਰਪਲ ਕੈਪ15 ਲੱਖ
ਔਰੇਜ ਕੈਪ 15 ਲੱਖ
ਸੁਪਰ ਸਟਰਾਈਕਰ15 ਲੱਖ
ਕ੍ਰੈਕ ਇਟ ਸਕਸੇਜ ਆਫ ਦ ਸੀਜਨ15 ਲੱਖ
ਪਾਵਰ ਪਲੇਅਰ ਆਫ ਦ ਸੀਜ਼ਨ 15 ਲੱਖ
ਮੋਸਟ ਬੈਲੂਐਬਲ ਪਲੇਅਰ ਆਫ ਦਾ ਸੀਜਨ15 ਲੱਖ
ਗੇਮ ਚੇਂਜਰ ਆਫ ਦਾ ਸੀਜਨ15 ਲੱਖ
ਇਮਰਜਿੰਗ ਪਲੇਅਰ ਆਫ ਦ ਸੀਜਨ20 ਲੱਖ

ETV Bharat Logo

Copyright © 2024 Ushodaya Enterprises Pvt. Ltd., All Rights Reserved.