ਨਵੀਂ ਦਿੱਲੀ: ਹਾਰਦਿਕ ਪੰਡਯਾ ਦੀ ਕਪਤਾਨੀ 'ਚ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਜਿੱਤ ਲਈ ਹੈ। ਕਪਤਾਨ ਹਾਰਦਿਕ ਪੰਡਯਾ ਨੂੰ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ। ਤੀਜੇ ਟੀ-20 'ਚ 168 ਦੌੜਾਂ ਦੀ ਇਤਿਹਾਸਕ ਜਿੱਤ ਤੋਂ ਬਾਅਦ ਹਾਰਦਿਕ ਨੇ ਕਿਹਾ, 'ਟੀਮ 'ਚ ਉਨ੍ਹਾਂ ਦੀ ਭੂਮਿਕਾ ਹੁਣ ਉਹੀ ਹੈ ਜੋ ਮਾਹੀ ਭਾਈ ਦੀ ਹੁੰਦੀ ਸੀ। 'ਕਪਤਾਨ ਹਾਰਦਿਕ ਪੰਡਯਾ ਨੇ ਕਿਹਾ, 'ਮੈਨੂੰ ਉਹ ਭੂਮਿਕਾ ਨਿਭਾਉਣ 'ਚ ਕੋਈ ਦਿੱਕਤ ਨਹੀਂ ਹੈ ਜੋ ਮਾਹੀ (ਐੱਮਐੱਸ ਧੋਨੀ) ਨਿਭਾਉਂਦੇ ਸਨ।
ਹਾਰਦਿਕ ਪੰਡਯਾ ਨੇ ਕਿਹਾ, 'ਉਸ ਸਮੇਂ, ਮੈਂ ਜਵਾਨ ਸੀ ਅਤੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਮਾਰਦਾ ਸੀ। ਜਦੋਂ ਤੋਂ ਧੋਨੀ ਭਾਈ ਨੇ ਟੀਮ ਛੱਡੀ ਹੈ, ਉਦੋਂ ਤੋਂ ਇਹ ਜ਼ਿੰਮੇਵਾਰੀ ਮੇਰੇ 'ਤੇ ਆ ਗਈ ਹੈ। ਮੈਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। ਸਾਨੂੰ ਚੰਗੇ ਨਤੀਜੇ ਮਿਲ ਰਹੇ ਹਨ, ਭਾਵੇਂ ਮੈਨੂੰ ਥੋੜ੍ਹਾ ਹੌਲੀ ਖੇਡਣਾ ਪਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੀਜੇ ਟੀ-20 ਮੈਚ 'ਚ ਹਾਰਦਿਕ ਨੇ 17 ਗੇਂਦਾਂ 'ਤੇ 30 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਉਸ ਨੇ ਗੇਂਦਬਾਜ਼ੀ ਕੀਤੀ ਅਤੇ 4 ਵਿਕਟਾਂ ਵੀ ਲਈਆਂ।
ਹਾਰਦਿਕ ਦੀ ਕਪਤਾਨੀ 'ਚ ਭਾਰਤ ਨੇ ਲਗਾਤਾਰ ਚੌਥੀ ਟੀ-20 ਸੀਰੀਜ਼ ਜਿੱਤੀ ਹੈ। ਟੀ-20 'ਚ ਹਾਰਦਿਕ ਨੇ 12 ਮੈਚਾਂ 'ਚ ਕਪਤਾਨੀ ਕੀਤੀ ਹੈ, ਜਿਸ 'ਚ ਭਾਰਤ ਨੇ 8 ਜਿੱਤੇ ਹਨ। ਅਹਿਮਦਾਬਾਦ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ 'ਤੇ 234 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਮੈਚ ਵਿੱਚ 126 ਦੌੜਾਂ ਬਣਾਈਆਂ, 235 ਦੌੜਾਂ ਦੇ ਟੀਚੇ ਦੇ ਜਵਾਬ 'ਚ ਕੀਵੀ ਟੀਮ 12.1 ਓਵਰਾਂ 'ਚ 66 ਦੌੜਾਂ 'ਤੇ ਹੀ ਢੇਰ ਹੋ ਗਈ। ਅਰਸ਼ਦੀਪ ਸਿੰਘ, ਉਮਰਾਨ ਮਲਿਕ ਅਤੇ ਸ਼ਿਵਮ ਮਾਵੀ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜੋ:- Messi Breaks Ronaldo Record: ਲਿਓਨੇਲ ਮੇਸੀ ਨੇ ਕ੍ਰਿਸਟੀਆਨੋ ਰੋਨਾਲਡੋ ਦਾ ਤੋੜਿਆ ਰਿਕਾਰਡ