ਨਵੀਂ ਦਿੱਲੀ: ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕੋਵਿ਼ਡ-19 ਦੀ ਪਹਿਲੀ ਡੋਜ਼ ਲਗਵਾਈ। ਕੋਹਲੀ ਨੇ ਇਸ ਸਬੰਧੀ ਜਾਣਕਾਰੀ ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਦਿੱਤੀ। ਜਦੋਂਕਿ ਤੇਜ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਉਨਾਂ ਦੀ ਪਤਨੀ ਪ੍ਰਤਿਮਾ ਨੇ ਵੀ ਟੀਕਾਕਰਨ ਕੇਂਦਰ ਦੀ ਆਪਣੀ ਫੋਟੋ ਟਵਿਟ ਕੀਤੀ ਹੈ।
32 ਸਾਲਾ ਵਿਰਾਟ ਕੋਹਲੀ ਨੇ ਇੰਸਟਾ ਸਟੋਰੀ ਚ ਆਪਣੇ ਫੈਂਸ ਨੂੰ ਜਲਦ ਤੋਂ ਜਲਦ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਹੈ। ਉਨਾਂ ਲਿਖਿਆ ਹੈ ਕਿ " ਜਿੰਨੀ ਜਲਦੀ ਹੋ ਸਕੇ ਤੁਸੀਂ ਟੀਕਾਕਰਨ ਕਰਵਾ ਲਓ, ਸੁਰੱਖਿਅਤ ਰਹੋ"
ਉਧਰ ਇਸ਼ਾਂਤ ਸ਼ਰਮਾ ਨੇ ਟਵਿਟਰ ਪੇਜ਼ ਉੱਤੇ ਲਿਖਿਆ, " ਇਸ ਕੰਮ ਚ ਲੱਗੇ ਸਾਰੇ ਲੋਕਾਂ ਦਾ ਧੰਨਵਾਦੀ ਹਾਂ। ਟੀਕਾਕਰਨ ਦੇ ਸਹੀਬੰਧ ਤਰੀਕੇ ਨਾਲ ਚੱਲਣ ਦੀ ਖੁਸ਼ੀ ਹੈ, ਸਾਰੇ ਜਲਦ ਤੋਂ ਜਲਦ ਟੀਕਾ ਲਗਵਾਉਣ"
ਇੰਨਾਂ ਦੋਵੇਂ ਸੀਨੀਅਰ ਖਿਡਾਰੀਆਂ ਤੋਂ ਪਹਿਲਾਂ ਭਾਰਤੀ ਟੈਸਟ ਟੀਮ ਦੇ ਉਪਕਪਤਾਨ ਅੰਜਿਕੇ ਰਹਾਣੇ, ਉਮੇਸ਼ ਯਾਦਵ ਅਤੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਵੀ ਟੀਕਾ ਲਗਵਾ ਚੁੱਕੇ ਨੇ
ਦੱਸਦੀਏ ਕਿ ਅਗਲੇ ਮਹੀਨੇ 2 ਜੂਨ ਨੂੰ ਭਾਰਤੀ ਟੀਮ ਇੰਗਲੈਂਡ ਦੌਰੇ ਦੇ ਲਈ ਰਵਾਨਾ ਹੋਵੇਗੀ । ਇਸ ਦੌਰਾਨ ਟੀਮ ਇੰਡੀਆ ਨੇ ਆਈ.ਸੀ.ਸੀ ਵਰਲਡ ਟੈਸਟ ਚੈਪੀਅਨਸ਼ਿਪ ਦਾ ਫਾਈਨਲ ਅਤੇ ਇੰਗਲੈਂਡ ਦੇ ਖਿਲਾਫ਼ 4 ਟੈਸਟ ਮੈਚਾਂ ਦੀ ਲੜੀ ਖੇਡਣੀ ਹੈ।