ਚੇਨਈ: ਭਾਰਤੀ ਕ੍ਰਿਕਟ ਦੇ ਖਿਡਾਰੀ ਜਿਵੇਂ ਖੇਡ ਦੇ ਮੈਦਾਨ ਵਿੱਚ ਆਪਣੇ ਜੌਹਰ ਦਿਖਾ ਕੇ ਲੋਕਾਂ ਦਾ ਦਿੱਲ ਜਿੱਤ ਦੇ ਹਨ ਉਂਝ ਹੀ ਖੇਡ ਦੇ ਮੈਦਾਨ ਤੋਂ ਬਾਹਰ ਵੀ ਇਹ ਖਿਡਾਰੀ ਆਪਣੇ ਵੱਡੇ ਦਿਲ ਅਤੇ ਖੁਸ਼ਗਵਾਰ ਹਸਤੀ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ। ਅਜਿਹਾ ਹੀ ਖੁਸ਼ਗਵਾਰ ਮਾਹੌਲ ਉਦੋਂ ਦੇਖਣ ਨੂੰ ਮਿਲਿਆ ਜਦੋਂ ਚੇਨਈ ਦੇ ਵੇਲਾਚੇਰੀ ਦਾ ਰਹਿਣ ਵਾਲਾ 19 ਸਾਲਾ ਸ਼੍ਰੀਨਿਵਾਸ ਵਿਰਾਟ ਕੋਹਲੀ ਨੂੰ ਮਿਲਣ ਦੀ ਇੱਛਾ ਲੈਕੇ ਉਸ ਜਗ੍ਹਾ ਪਹੁੰਚਿਆ ਜਿਥੇ ਟੀਮ ਇੰਡੀਆ ਆਪਣੇ 8 ਅਕਤੂਬਰ ਨੂੰ ਹੋਣ ਵਾਲੇ ਮੈਚ ਦਾ ਅਭਿਆਸ ਕਰ ਰਹੇ ਸਨ। ਇਸ ਮੌਕੇ ਜਦੋਂ ਵਿਰਾਟ ਕੋਹਲੀ ਨੂੰ ਪਤਾ ਲੱਗਾ ਕਿ ਉਹਨਾਂ ਦਾ ਪ੍ਰਸ਼ੰਸਕ ਸ਼੍ਰੀਨਿਵਾਸ ਉਹਨਾਂ ਦਾ ਨੂੰ ਮਿਲਣ ਦੀ ਉਡੀਕ ਕਰ ਰਿਹਾ ਹੈ ਤਾਂ ਕੋਹਲੀ ਆਪ ਮੁਹਾਰੇ ਹੋ ਕੇ ਇਸ ਨੌਜਵਾਨ ਸ਼੍ਰੀਨਿਵਾਸ ਨੂੰ ਮਿਲੇ। ਇਸ ਦੌਰਾਨ ਸ਼੍ਰੀਨਿਵਾਸ ਨਾਲ ਉਹਨਾਂ ਨੇ ਫੋਟੋ ਵੀ ਖਿਚਵਾਈ। ਵਿਰਾਟ ਕੋਹਲੀ ਦਾ ਇਹ ਰੂਪ ਦੇਖ ਕੇ ਸ਼੍ਰੀਨਿਵਾਸ ਬੇਹੱਦ ਖੁਸ਼ ਹੋਇਆ ਤਾਂ ਉਸ ਨੇ ਕਿਹਾ ਕਿ ਮੇਰਾ ਸੁਪਨਾ ਪੂਰਾ ਹੋਇਆ ਹੈ।
ਖਾਸ ਵ੍ਹੀਲ ਚੇਅਰ 'ਤੇ ਮਿਲਣ ਪਹੁੰਚਿਆ ਸ਼੍ਰੀਨਿਵਾਸ: ਦੱਸਦੀਏ ਕਿ ਸਰੀਰਕ ਤੌਰ 'ਤੇ ਅਪਾਹਜ ਹੈ। ਉਹ ਬੇਹੱਦ ਬੇਸਬਰੀ ਨਾਲ ਕੋਹਲੀ ਨੂੰ ਮਿਲਣ ਦੀ ਤਾਂਘ ਵਿੱਚ ਸੀ ਅਤੇ ਵ੍ਹੀਲ ਚੇਅਰ ਉੱਤੇ ਬੈਠੇ ਇੰਤਜ਼ਾਰ ਕਰਦਾ ਰਿਹਾ। ਇਹਨਾ ਹੀ ਨਹੀਂ ਸ਼੍ਰੀਨਿਵਾਸ ਨੇ ਚੇਪੌਕ ਸਟੇਡੀਅਮ ਦੇ ਬਾਹਰ ਕੋਹਲੀ ਨੂੰ ਆਪਣੇ ਹੱਥਾਂ ਨਾਲ ਬਣਾਈ ਹੋਈ ਇੱਕ ਪੇਂਟਿੰਗ ਵੀ ਦਿੱਤੀ ਜਿਸ ਉੱਤੇ ਵਿਰਾਟ ਕੋਹਲੀ ਨੇ ਆਟੋਗ੍ਰਾਫ ਦਿੱਤਾ।
-
Virat Kohli himself visited the special fan and asked if he wants him to sign the frame.
— Mufaddal Vohra (@mufaddal_vohra) October 5, 2023 " class="align-text-top noRightClick twitterSection" data="
He's well and truly people's King!pic.twitter.com/fMNrndaYdq
">Virat Kohli himself visited the special fan and asked if he wants him to sign the frame.
— Mufaddal Vohra (@mufaddal_vohra) October 5, 2023
He's well and truly people's King!pic.twitter.com/fMNrndaYdqVirat Kohli himself visited the special fan and asked if he wants him to sign the frame.
— Mufaddal Vohra (@mufaddal_vohra) October 5, 2023
He's well and truly people's King!pic.twitter.com/fMNrndaYdq
ਸੁਪਨਾ ਪੂਰਾ ਹੋ ਗਿਆ: ਸ਼੍ਰੀਨਿਵਾਸ ਨੇ ਕਿਹਾ, 'ਮੈਂ 12 ਸਾਲ ਦੀ ਉਮਰ ਤੋਂ ਕ੍ਰਿਕਟ ਦੇਖ ਰਿਹਾ ਹਾਂ, ਮੈਨੂੰ ਕ੍ਰਿਕਟ 'ਚ ਖਾਸ ਦਿਲਚਸਪੀ ਹੈ ਅਤੇ ਮੈਂ ਦੋ ਸਾਲ ਤੋਂ ਵਿਰਾਟ ਕੋਹਲੀ ਨੂੰ ਦੇਖਣ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਆਖਿਰਕਾਰ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ। ਮੈਂ ਵਿਰਾਟ ਕੋਹਲੀ ਨੂੰ ਮਿਲਣ ਆਇਆ ਸੀ। ਮੈਂ ਕਰਨਾਟਕ ਦੇ ਬੈਂਗਲੁਰੂ ਗਿਆ ਹਾਂ ਜਿੱਥੇ ਮੈਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਪਰ ਅੱਜ ਅਚਾਨਕ ਮੈਨੂੰ ਮੌਕਾ ਮਿਲ ਗਿਆ। ਸ਼੍ਰੀਨਿਵਾਸ ਨੇ ਅੱਗੇ ਕਿਹਾ, 'ਵਿਰਾਟ ਨੂੰ ਆਪਣੀ ਪੇਂਟਿੰਗ ਦਿਖਾ ਕੇ ਮੈਂ ਬਹੁਤ ਖੁਸ਼ ਮਹਿਸੂਸ ਕੀਤਾ। ਮੈਨੂੰ ਦੇਖ ਕੇ ਉਹ ਸਿੱਧਾ ਆ ਗਿਆ ਅਤੇ ਆ ਕੇ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਇਸ 'ਤੇ ਦਸਤਖਤ ਕਰੇਗਾ। ਮੈਂ ਉਸਨੂੰ ਪੁੱਛਿਆ ਕਿ ਕੀ ਮੈਂ ਉਸਦੇ ਨਾਲ ਇੱਕ ਤਸਵੀਰ ਲੈ ਸਕਦਾ ਹਾਂ ਅਤੇ ਉਸਨੇ ਤੁਰੰਤ ਮੇਰੇ ਨਾਲ ਇੱਕ ਤਸਵੀਰ ਖਿੱਚ ਲਈ, ਮੈਂ ਇਸ ਸਮੇਂ (ਮਹਿੰਦਰ ਸਿੰਘ) ਧੋਨੀ ਦਾ ਸਕੈਚ ਬਣਾ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜਲਦੀ ਹੀ ਉਸ ਨੂੰ ਮਿਲਾਂਗਾ।
- Asian Games 2023 13th day: ਭਾਰਤੀ ਕ੍ਰਿਕਟ ਅਤੇ ਕਬੱਡੀ ਟੀਮ ਦਾ ਅੱਜ ਸੈਮੀਫਾਈਨਲ ਮੈਚ, ਬਜਰੰਗ ਪੁਨੀਆ 'ਤੇ ਰਹੇਗੀ ਨਜ਼ਰ
- WORLD CUP 2023: Rachin Ravindra ਦਾ ਨਾਂ ਕਿਉਂ ਪਿਆ ਰਚਿਨ, ਜਾਣੋ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨਾਲ ਕਿਵੇਂ ਜੁੜੇ ਹਨ ਉਨ੍ਹਾਂ ਦੇ ਤਾਰ
- Samrala Police Arrested 3 Accused: ਪੁਲਿਸ ਨੇ ਨਾਕੇ ਦੌਰਾਨ 10 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਸ੍ਰੀਨਿਵਾਸ ਨੇ ਕਿਹਾ ਕਿ ਸਟਾਰ ਬੱਲੇਬਾਜ਼ ਅਤੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤਸਵੀਰ ਬਣਾਉਣ ਲਈ ਉਸ ਨੇ ਰੰਗਦਾਰ ਪੈਨਸਿਲਾਂ ਨਾਲ 40 ਘੰਟੇ ਕੰਮ ਕੀਤਾ। 2011 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਦਾ ਹਿੱਸਾ ਰਹੇ ਕੋਹਲੀ ਦੇ ਨਾਂ ਕਈ ਰਿਕਾਰਡ ਦਰਜ ਹਨ।