ਨਵੀਂ ਦਿੱਲੀ: ਬ੍ਰਿਸਟਲ ਕਾਉਂਟੀ ਗਰਾਊਂਡ 'ਚ ਆਸਟ੍ਰੇਲੀਆ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੇ ਗਏ ਮੈਚ ਵਿੱਚ ਕੰਗਾਰੂਆਂ ਨੇ ਅਫ਼ਗਾਨਿਸਤਾਨ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ ਹੈ।
ਅਫ਼ਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ ਆਸਟ੍ਰੇਲੀਆ ਨੂੰ 208 ਦੌੜਾਂ ਦਾ ਟੀਚਾ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੇ ਤਿੰਨ ਵਿਕਟਾਂ ਗਵਾ ਕੇ 34.5 ਓਵਰਾਂ ਵਿੱਚ ਹੀ ਮੈਚ ਖ਼ਤਮ ਕਰ ਦਿੱਤਾ।
ਜੇਤੂ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਪਤਾਨ ਏਰਾਨ ਫਿੰਚ ਨੇ 66 ਦੌੜਾਂ ਬਣਾਈਆਂ। ਉਸਮਾਨ ਖ਼ਵਾਜਾ ਨੇ 15 ਦੌੜਾਂ ਦੀ ਹੀ ਪਾਰੀ ਖੇਡੀ, ਸਟੀਵ ਸਮਿਥ ਨੇ 18 ਦੋੜਾਂ ਬਣਾਈਆਂ। ਉੱਥੇ ਹੀ ਡੇਵਿਡ ਵਾਰਨਰ 89 ਅਤੇ ਗਲੇਨ ਮੈਕਸਵੇਲ 4 ਦੌੜਾਂ ਬਣਾ ਕੇ ਨਾਬਾਦ ਪਰਤੇ।
ਜੇਕਰ ਅਫ਼ਗਾਨਿਸਤਾਨ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਗੁਲਬਦੀਨ ਨਾਇਬ, ਰਾਸ਼ਿਦ ਖ਼ਾਨ ਅਤੇ ਮੁਜੀਬ ਉਰ ਰਹਿਮਾਨ ਨੇ ਇੱਕ-ਇੱਕ ਵਿਕਟ ਲਈ। ਅਫ਼ਗਾਨਿਸਤਾਨ ਦੀ ਟੀਮ ਨੇ ਆਪਣੀ ਪਾਰੀ ਦੀ ਸ਼ੁਰੂਆਤ ਕੁੱਝ ਖ਼ਾਸ ਨਹੀਂ ਕੀਤੀ। ਉਨ੍ਹਾਂ ਨੇ ਓਪਨਰ ਬਿਨਾਂ ਖ਼ਾਤਾ ਖੋਲ੍ਹੇ ਹੀ ਆਊਟ ਹੋ ਗਏ ਸਨ।
ਅਫ਼ਗਾਨਿਸਤਾਨ ਦੇ ਰਹਿਮਤ ਸ਼ਾਹ ਨੇ 43 ਦੌੜਾਂ, ਹਸ਼ਾਮਤੁਲਾਹ ਸ਼ਾਹਿਦੀ ਨੇ 18 ਦੌੜਾਂ, ਮੁਹੰਮਦ ਨਬੀ ਨੇ 7 ਦੌੜਾਂ, ਗੁਲਬਦੀਨ ਨਾਇਬ ਨੇ 31 ਦੌੜਾਂ, ਨਜੀਬੁੱਲਾ ਜਦਰਾਨ ਨੇ 51 ਦੌੜਾਂ, ਰਾਸ਼ੀਦ ਖ਼ਾਨ ਨੇ 27 ਦੌੜਾਂ ਬਣਾ ਕੇ ਸਕੋਰ 200 ਤੱਕ ਪਹੁੰਚਾਇਆ। ਆਸਟ੍ਰੇਲੀਆ ਨੇ ਗੇਂਦਬਾਜ਼ੀ ਕਰਦਿਆਂ ਮਿਸ਼ੇਲ ਸਟਾਰਕ ਨੇ ਇਕ ਵਿਕਟ, ਮਾਰਕਸ ਸਟਾਇਨਿਸ ਨੇ ਦੋ ਵਿਕਟਾਂ, ਪੈਟ ਕਮਿੰਸ ਅਤੇ ਐਡਮ ਜੰਪਾ ਨੇ ਤਿੰਨ-ਤਿੰਨ ਵਿਕਟਾਂ ਲਈਆਂ।