ਸਿਡਨੀ : ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ, ਪਰ ਮੀਂਹ ਕਾਰਨ ਮੈਚ ਨੂੰ 15-15 ਓਵਰਾਂ ਦਾ ਕਰ ਦਿੱਤਾ ਗਿਆ, ਜਿਸ ਵਿੱਚ ਪਾਕਿਸਤਾਨ ਨੇ 5 ਵਿਕਟਾਂ ਉੱਤ 107 ਦੌੜਾਂ ਦਾ ਸਕੋਰ ਬਣਾਇਆ।
ਬਾਬਰ ਆਜ਼ਮ ਨੇ 59 ਦੌੜਾਂ ਦੀ ਪਾਰੀ ਖੇਡੀ
ਪਾਕਿਸਤਾਨ ਲਈ ਕਪਤਾਨ ਬਾਬਰ ਆਜ਼ਮ ਨੇ 38 ਗੇਂਦਾਂ ਉੱਤੇ 5 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 59 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਮੁਹੰਮਦ ਰਿਜਵਾਨ ਨੇ 31 ਦੌੜਾਂ ਦਾ ਹਿੱਸਾ ਪਾਇਆ। ਆਸਟ੍ਰੇਲੀਆ ਵੱਲੋਂ ਮਿਸ਼ੇਲ ਸਟਾਰਕ ਅਤੇ ਕੇਨ ਰਿਚਰਡਸਨ ਨੇ 2-2 ਜਦਕਿ ਐਸ਼ਟਨ ਐਗਰ ਨੇ ਇੱਕ ਵਿਕਟ ਲਿਆ।
![ਆਈਸੀਸੀ ਦਾ ਟਵੀਟ।](https://etvbharatimages.akamaized.net/etvbharat/prod-images/4958039_icc-tweet.jpg)
ਮੀਂਹ ਕਾਰਨ ਰੱਦ ਹੋਇਆ ਮੈਚ
ਇਸ ਤੋਂ ਬਾਅਦ ਆਸਟ੍ਰੇਲੀਆ ਨੂੰ 15 ਓਵਰਾਂ ਵਿੱਚ 119 ਦੌੜਾਂ ਦਾ ਟੀਚਾ ਦਿੱਤਾ ਗਿਆ। ਆਸਟ੍ਰੇਲੀਆ ਨੇ ਇਸ ਟੀਚੇ ਦਾ ਪਿੱਛਾ ਕਰਦੇ ਹੋਏ 3.5 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਲਨ ਦੇ 41 ਦੌੜਾਂ ਬਣਾ ਲਈਆਂ ਸਨ ਕਿ ਉਸੇ ਸਮੇਂ ਮੀਂਹ ਪੈਣ ਲੱਗ ਗਿਆ ਅਤੇ ਆਖ਼ਿਰਕਾਰ ਖੇਡ ਨੂੰ ਬੰਦ ਹੀ ਕਰਨਾ ਪਿਆ।
ਦੋਵੇਂ ਟੀਮਾਂ ਵਿਚਕਾਰ ਦੂਸਰਾ ਟੀ20 ਮੈਚ ਮੰਗਲਵਾਰ ਨੂੰ ਕੇਨਬਰਾ ਵਿੱਚ ਖੇਡਿਆ ਜਾਵੇਗਾ।