ਹੈਦਰਾਬਾਦ: ਯੂਏਈ ਦੇ ਮੈਦਾਨਾਂ 'ਤੇ ਖੇਡਿਆ ਗਿਆ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 13ਵਾਂ ਸੀਜ਼ਨ ਕਾਫ਼ੀ ਸਫਲ ਰਿਹਾ। ਕੋਵਿਡ -19 ਦੀ ਵਿਸ਼ਵਵਿਆਪੀ ਮਹਾਂਮਾਰੀ ਦੇ ਵਿਚਕਾਰ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਜਿਨ੍ਹਾਂ ਹਾਲਾਤਾਂ 'ਚ ਟੂਰਨਾਮੇਂਟ ਆਯੋਜਿਤ ਕੀਤਾ ਉਹ ਬਹੁਤ ਸ਼ਲਾਘਾਯੋਗ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗਾਂਗੁਲੀ ਨੇ ਆਈਪੀਐਲ ਦੀ ਸਫਲਤਾ ਦਾ ਸਿਹਰਾ ਇੰਡੀਆ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਦਿੱਤਾ ਹੈ।
ਦਰਅਸਲ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਵਰਿੰਦਰ ਸਹਿਵਾਗ ਸੋਸ਼ਲ ਮੀਡੀਆ 'ਤੇ ਆਪਣੇ ਮਜ਼ਾਕੀਆ ਅੰਦਾਜ਼ ਕਾਰਨ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਸੀ। ਤਸਵੀਰ ਵਿੱਚ ਵੀਰੂ ਲਾਲ ਰੰਗ ਦੀ ਕਮੀਜ਼ ਅਤੇ ਨੀਲੀ ਜੀਨਜ਼ ਵਿੱਚ ਦਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ ਪੋਸਟ ਵਿੱਚ ਸਹਿਵਾਗ ਦੀ ਕਮੀਜ਼ ਦੇ ਕਾਲਰ ਨੂੰ ਖੜ੍ਹੇ ਅਤੇ ਸਟਾਈਲ ਵਿੱਚ ਪੋਜ ਮਾਰਦੇ ਹੋਏ ਸਾਫ਼ ਦਿਖਾਈ ਦੇ ਸਕਦੇ ਹਨ।
ਇਸ ਫੋਟੋ 'ਤੇ ਉਨ੍ਹਾਂ ਨੇ ਕੈਪਸ਼ਨ ਦਿੱਤਾ, "ਜਦੋਂ ਕੁਝ ਸਹੀ ਨਹੀਂ ਹੋ ਰਿਹਾ ਹੁੰਦਾ, ਤਦ ਫੇਰ ਲੈਫ਼ਟ ਜਾਓ।" ਸਹਿਵਾਗ ਦੀ ਇਸ ਮਜ਼ਾਕੀਆ ਤਸਵੀਰ ਨੂੰ ਵੇਖਣ ਤੋਂ ਬਾਅਦ ਸੌਰਵ ਗਾਂਗੁਲੀ ਨੇ ਵੀ ਕਮੇਂਟ ਕਰਨ 'ਚ ਵੀ ਦੇਰੀ ਨਹੀਂ ਲਗਾਈ। ਬੀਸੀਸੀਆਈ ਪ੍ਰਧਾਨ ਨੇ ਫਿਟਨੇਸ ਦੀ ਤਾਰੀਫ਼ ਕੀਤੀ ਤੇ ਲਿੱਖਿਆ, ਵੀਰੂ ਫਿਟ ਲੱਗ ਰਹੇ ਹੋ।
ਗਾਂਗੁਲੀ ਨੇ ਟਿੱਪਣੀ ਕਰਦੇ ਹੋਏ ਲਿੱਖਿਆ, “ਕਿਆ ਬਾਤ ਹੈ ਵੀਰੂ… ਤੁਸੀਂ ਫਿਟ ਅਤੇ ਖੂਬਸੂਰਤ ਦਿਖਾਈ ਦੇ ਰਹੇ ਹੋ।” ਇਸ ਨਾਲ ਹੀ ਉਨ੍ਹਾਂ ਨੇ ਸਹਿਵਾਗ ਨੂੰ ਆਈਪੀਐਲ ਦੀ ਰੇਟਿੰਗ ਦਾ ਸਿਖ਼ਰ 'ਤੇ ਜਾਣ ਦਾ ਸਿਹਰਾ ਦਿੱਤਾ ਅਤੇ ਅੱਗੇ ਲਿਖਿਆ, “ਆਈਪੀਐਲ ਰੇਟਿੰਗ ਇੰਨੀ ਉੱਚੀ ਜਾਣ ਦਾ ਇੱਕ ਕਾਰਨ ਵੀਰੂ ਦੀ ਬੈਠਕ ਸੀ।