ਜੌਨਸਬਰਗ: ਦੱਖਣੀ ਅਫਰੀਕਾ ਕ੍ਰਿਕੇਟ (ਸੀਐਸਏ) ਬੋਰਡ ਦੇ ਕਾਰਜਕਾਰੀ ਪ੍ਰਧਾਨ ਬੇਰੇਸਫੋਰਡ ਵਿਲੀਅਮਜ਼ ਸਣੇ 6 ਮੈਂਬਰਾਂ ਨੇ ਐਤਵਾਰ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਦੱਖਣੀ ਅਫਰੀਕਾ ਕ੍ਰਿਕੇਟ ਦੀ ਚੋਟੀ ਦਾ ਫੈਸਲਾ ਲੈਣ ਵਾਲੀ ਕੌਂਸਲ ਨੇ ਵੀਰਵਾਰ ਨੂੰ ਸਾਰੇ ਬੋਰਡ ਮੈਂਬਰਾਂ ਨੂੰ ਅਸਤੀਫਾ ਦੇਣ ਲਈ ਕਿਹਾ ਸੀ। ਕੌਂਸਲ ਦੇ ਇਸ ਆਦੇਸ਼ ਦਾ ਪਾਲਣ ਕਰਦੇ ਹੋਏ ਅੱਜ ਬੋਰਡ ਦੇ 6 ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ।
ਅਸਤੀਫਾ ਦੇਣ ਵਾਲੇ ਬੋਰਡ ਮੈਂਬਰਾਂ ਵਿੱਚ ਕਾਰਜਕਾਰੀ ਪ੍ਰਧਾਨ ਬੇਰੇਸਫੋਰਡ ਵਿਲੀਅਮਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੇ ਅਗਸਤ ਵਿੱਚ ਕ੍ਰਿਸ ਨੇਨਜਾਨੀ ਦੀ ਥਾਂ ਲਈ ਸੀ। ਵਿਲੀਅਮਜ਼ ਦੇ ਅਸਤੀਫੇ ਤੋਂ ਬਾਅਦ ਸੀਐਸਏ ਬੋਰਡ ਵਿੱਚ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਖਾਲੀ ਹੋ ਗਿਆ ਹੈ।
ਕੌਂਸਲ ਨੇ ਵੀਰਵਾਰ ਨੂੰ ਹੋਈ ਬੈਠਕ ਤੋਂ ਬਾਅਦ ਸਾਰੇ ਬੋਰਡ ਮੈਂਬਰਾਂ ਨੂੰ ਦੇਸ਼ ਵਿੱਚ ਕ੍ਰਿਕੇਟ ਦੀ ਸਥਿਤੀ ਅਤੇ ਸੀਐਸਏ ਬਾਰੇ ਅਸਤੀਫਾ ਦੇਣ ਲਈ ਕਿਹਾ ਸੀ। ਉਸ ਸਮੇਂ ਬੋਰਡ ਦੇ ਕਿਸੇ ਵੀ ਮੈਂਬਰ ਨੇ ਅਸਤੀਫੇ ਦੀ ਪੇਸ਼ਕਸ਼ ਨਹੀਂ ਕੀਤੀ ਸੀ ਅਤੇ ਸੀਐਸਏ ਨੇ ਵੀ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਸੀ।
ਅੱਜ ਹੋਈ ਦੂਜੀ ਬੈਠਕ ਵਿੱਚ ਵਿਲੀਅਮਜ਼ ਸਣੇ ਡੋਨੋਵਨ ਮਏ, ਟੇਬੋਗੋ ਸਿਕੋ, ਐਂਜੇਲੋ ਕਾਰੋਲਿਸੇਨ, ਜੌਨ ਮੋਗੋਡੀ ਤੇ ਡੇਵੇਨ ਧਰਮਲਿੰਗਸ ਨੇ ਬੋਰਡ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਬੋਰਡ ਦੇ ਮੈਂਬਰਾਂ ਵਿਚੋਂ ਸਿਰਫ਼ ਡੇਨੇਨ ਧਰਮਲਿੰਗਮ ਨੇ ਅਸਤੀਫਾ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ ਜਦੋਂ ਕੌਂਸਲ ਨੇ ਸਾਰੇ ਮੈਂਬਰਾਂ ਨੂੰ ਅਜਿਹਾ ਕਰਨ ਲਈ ਕਿਹਾ ਸੀ।
ਇਸ ਅਸਤੀਫ਼ੇ ਤੋਂ ਬਾਅਦ ਸੀਐਸਏ ਬੋਰਡ ਵਿੱਚ ਸਿਰਫ ਚਾਰ ਮੈਂਬਰ ਬਚੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਜੋਲਾ ਥਾਮਾਏ ਕ੍ਰਿਕਟ ਖੇਤਰ ਤੋਂ ਆਉਂਦੇ ਹਨ। ਤਿੰਨ ਹੋਰ ਮੈਂਬਰ ਮਾਰੀਅਸ ਸ਼ੋਅਮੈਨ, ਯੂਜੇਨੀਆ ਕੁਲਾ-ਅਮੇਯਾਵ ਅਤੇ ਯੁਵੋਕਾਜੀ ਮੇਮਾਨੀ-ਸੇਡਾਲੇ ਬੋਰਡ ਦੇ ਸੁਤੰਤਰ ਨਿਰਦੇਸ਼ਕ ਹਨ।