ETV Bharat / sports

ਸਚਿਨ, ਜਾਫਰ ਤੇ ਦ੍ਰਵਿੜ ਤੋਂ ਲਏ ਖ਼ਾਸ ਟਿਪਸ, ਅੰਡਰ 19 ਬੱਲੇਬਾਜ਼ ਜੈਸਵਾਲ ਨੇ ਕੀਤਾ ਖੁਲਾਸਾ - ਕ੍ਰਿਕੇਟ ਨਿਊਜ਼ ਅਪਡੇਟ

ਯਸ਼ਸਵੀ ਜੈਸਵਾਲ ਅੰਡਰ-19 ਵਰਲਡ ਕੱਪ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਦੱਸਿਆ ਕਿ ਫਾਈਨਲ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਸਚਿਨ ਤੇਂਦੁਲਕਰ, ਵਸੀਮ ਜਾਫਰ ਅਤੇ ਰਾਹੁਲ ਦ੍ਰਵਿੜ ਨੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਸੁਝਾਅ ਦਿੱਤੇ ਸਨ।

ਫੋਟੋ
ਫੋਟੋ
author img

By

Published : Feb 9, 2020, 12:41 PM IST

ਪੋਚੇਸਤਰਾ: ਅੱਜ ਅੰਡਰ-19 ਵਰਲਡ ਕੱਪ ਦਾ ਫਾਈਨਲ ਮੈਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਪੋਚੇਸਤਰਾ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਲਗਾਤਾਰ ਇਸ ਟੂਰਨਾਮੈਂਟ ਦੇ ਫਾਈਨਲਸ 'ਚ ਪੁੱਜੀ ਹੈ, ਦੂਜੇ ਪਾਸੇ ਬੰਗਲਾਦੇਸ਼ ਦਾ ਇਹ ਪਹਿਲਾ ਫਾਈਨਲ ਮੈਚ ਹੋਵੇਗਾ।

ਯਸ਼ਸਵੀ ਜੈਸਵਾਲ
ਯਸ਼ਸਵੀ ਜੈਸਵਾਲ

ਇਸ ਮੈਚ ਨੂੰ ਜਿੱਤਣ ਲਈ ਦੋਵੇਂ ਟੀਮਾਂ ਵੱਲੋਂ ਕੋਸ਼ਿਸ਼ ਜਾਰੀ ਹੈ। ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਦਿੱਗਜ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਉਹ ਵਸੀਮ ਜਾਫਰ ਤੇ ਸਚਿਨ ਤੇਂਦੁਲਕਰ ਤੋਂ ਬੇਹਦ ਪ੍ਰੇਰਤ ਹਨ।

ਦੱਸਣਯੋਗ ਹੈ ਕਿ ਜੈਸਵਾਲ ਨੇ ਇਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਾਕਿਸਤਾਨ ਦੇ ਖ਼ਿਲਾਫ਼ ਖੇਡੇ ਗਏ ਮੈਚ ਤੋਂ ਪਹਿਲਾਂ ਹੀ ਅਰਧ ਸ਼ਤਕ ਪੂਰਾ ਕਰ ਚੁੱਕੇ ਸਨ। ਪਹਿਲਾਂ ਹੀ ਪੰਜ ਅਰਧ ਸ਼ਤਕ ਲਗਾ ਚੁੱਕੇ ਸਨ। ਇਸ ਟੂਰਨਾਮੈਂਟ 'ਚ ਜੈਸਵਾਲ ਤਿੰਨ ਅਰਧ ਸ਼ਤਕ ਅਤੇ ਇਸ ਤੋਂ ਪਹਿਲਾਂ ਵੀ ਦੋ ਅਰਧ ਸ਼ਤਕ ਬਣਾ ਚੁੱਕੇ ਸਨ। ਪਾਕਿਸਤਾਨ ਦੇ ਵਿਰੁੱਧ ਵੀ ਉਨ੍ਹਾਂ ਦਾ ਸ਼ਤਕ ਪੂਰਾ ਹੋਇਆ। ਉਨ੍ਹਾਂ ਦੇ ਸ਼ਤਕ ਨੇ ਭਾਰਤੀ ਟੀਮ ਨੂੰ ਫਾਈਨਲਸ 'ਚ ਪਹੁੰਚਾਇਆ।

ਜੈਸਵਾਲ ਨੇ ਆਪਣਾ ਸ਼ਤਕ ਪੂਰਾ ਕੀਤੇ ਜਾਣ ਬਾਰੇ ਕਿਹਾ, “ਜਿਵੇਂ ਹੀ ਮੈਂ ਆਪਣਾ ਅਰਧ ਸ਼ਤਕ ਪੂਰਾ ਕੀਤਾ ਤਾਂ ਮੈਨੂੰ ਸੋਚਣਾ ਪਿਆ ਕਿ ਮੈਂ ਬੱਲੇਬਾਜ਼ੀ ਕਰ ਰਿਹਾ ਹਾਂ, ਤਾਂ ਜਾ ਕੇ ਮੈਂ ਸ਼ਤਕ ਪੂਰਾ ਕਰ ਸਕਿਆ। ਵਸੀਮ ਅਤੇ ਸਚਿਨ ਸਰ ਮੇਰੇ ਆਈਡਲ ਰਹੇ ਹਨ। ਵਸੀਮ ਸਰ ਮੈਨੂੰ ਦੱਸਦੇ ਰਹਿੰਦੇ ਹਨ ਕਿ ਪਾਰੀ ਕਿਵੇਂ ਬਣਾਈ ਜਾਵੇ। ਕਿਉਂਕਿ ਉਹ ਦੱਖਣੀ ਅਫਰੀਕਾ 'ਚ ਕ੍ਰਿਕਟ ਖੇਡ ਚੁੱਕੇ ਹਨ। ਉਹ ਮੈਨੂੰ ਦੱਸਦੇ ਹਨ ਕਿ ਇਥੇ ਦੇ ਪੇਸ ਤੇ ਬਾਉਂਸ ਨੂੰ ਕਿਵੇਂ ਹੈਂਡਲ ਕਰਨਾ ਹੈ। ਸਚਿਨ ਸਰ ਨੇ ਮੈਨੂੰ ਕਈ ਸੁਝਾਅ ਦਿੱਤੇ, ਉਨ੍ਹਾਂ ਕਿਹਾ ਕਿ ਹਰ ਗੇਂਦਬਾਜ਼ ਤੁਹਾਨੂੰ ਕਲੂ ਦਿੰਦਾ ਹੈ ਕਿ ਉਹ ਕੀ ਕਰਨ ਵਾਲਾ ਹੈ, ਤੁਹਾਨੂੰ ਉਸ 'ਤੇ ਧਿਆਨ ਰੱਖਣਾ ਪੈਂਦਾ ਹੈ।"

ਜੈਸਵਾਲ ਨੇ ਰਾਹੁਲ ਦ੍ਰਵਿੜ ਬਾਰੇ ਦੱਸਿਆ ਕਿ ਮੈਂ ਉਨ੍ਹਾਂ ਕੋਲੋਂ ਇਹ ਪੁੱਛਦਾ ਹਾਂ ਕਿ ਜਦ ਟੀਮ 'ਤੇ ਪ੍ਰੈਸ਼ਰ ਹੁੰਦਾ ਹੈ ਤਾਂ ਕਿਹੋ ਜਿਹੀ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਅਗਲੀ ਹਰ ਗੇਂਦ 'ਤੇ ਫੋਕਸ ਕਰੋ। ਜੈਸਵਾਲ ਇਸ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਬੱਲੇਬਾਜ਼ ਹਨ। ਉਨ੍ਹਾਂ ਨੇ ਤਿੰਨ ਅਰਧ ਸ਼ਤਕ ਤੇ ਇੱਕ ਸ਼ਤਕ ਪੂਰਾ ਕਰਕੇ ਕੁੱਲ 312 ਦੌੜਾਂ ਬਣਾਇਆਂ ਹਨ। ਜੈਸਵਾਲ ਨੇ ਦੱਸਿਆ ਕਿ ਅੰਡਰ -19 ਵਰਲਡ ਕੱਪ ਲਈ ਸਲੈਕਸ਼ਨ ਹੋਣ 'ਤੇ ਉਨ੍ਹਾਂ ਨੇ ਆਪਣੇ ਕੋਚ ਜਵਾਲਾ ਸਿੰਘ ਨੂੰ ਫੋਨ 'ਤੇ ਇਸ ਦੀ ਜਾਣਕਾਰੀ ਦਿੱਤੀ ਤਾਂ ਉਹ ਉਤਸ਼ਾਹਤ ਨਹੀਂ ਸਨ, ਉਨ੍ਹਾਂ ਨੇ ਕਿਹਾ ਸੀ ਕਿ ਜਦ ਜੈਸਵਾਲ ਇਸ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣਗੇ ਤਾਂ ਹੀ ਉਹ ਖੁਸ਼ ਹੋਣਗੇ। ਜੈਸਵਾਲ ਨੇ ਕਿਹਾ ਕਿ ਉਹ ਆਪਣੇ ਕੋਚ ਨਾਲ ਕੀਤਾ ਵਾਅਦਾ ਪੂਰਾ ਕਰਕੇ ਬੇਹਦ ਖੁਸ਼ ਹਨ।

Intro:Body:

pushpraj

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.