ਹੈਦਰਾਬਾਦ: ਰੋਹਿਤ ਸ਼ਰਮਾ ਦੇ ਆਸਟਰੇਲੀਆ ਦੌਰੇ ਉੱਤੇ ਜਾਣ ਉੱਤੇ ਅਜੇ ਵੀ ਸਵਾਲ ਖੜੇ ਹੋ ਰਹੇ ਹਨ। ਹੁਣ ਕਿਹਾ ਜਾ ਰਿਹਾ ਹੈ ਕਿ ਜੇਕਰ ਰੋਹਿਤ ਸ਼ਰਮਾ ਫਿਟਨੇਸ ਟੈਸਟ ਪਾਸ ਲੈਂਦੇ ਹਨ ਤਾਂ ਉਹ ਆਸਟਰੇਲੀਆ ਦੌਰੇ ਉੱਤੇ ਜਾ ਸਕਦੇ ਹਨ।
ਦੱਸ ਦੇਈਏ ਕਿ ਭਾਰਤੀ ਟੀਮ ਨੇ ਆਸਟਰੇਲੀਆ ਦੌਰਾ ਕਰਨਾ ਹੈ। ਉਨ੍ਹਾਂ ਦੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼, ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅਤੇ 4 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਪਹਿਲਾ ਮੈਚ 27 ਨਵੰਬਰ ਨੂੰ ਖੇਡਿਆ ਜਾਵੇਗਾ।
ਇਸ ਦੌਰੇ ਦੇ ਲਈ ਬੀਸੀਸੀਆਈ ਨੇ ਭਾਰਤੀ ਟੀਮ ਦਾ ਐਲਾਨ ਪਿਛਲੇ ਹਫ਼ਤੇ ਹੀ ਕਰ ਦਿੱਤਾ ਸੀ ਪਰ ਇਸ ਟੀਮ ਵਿੱਚ ਰੋਹਿਤ ਸ਼ਰਮਾ ਸ਼ਾਮਲ ਨਹੀਂ ਸਨ। ਉਨ੍ਹਾਂ ਦੀ ਥਾਂ ਕੇਐਲ ਰਾਹੁਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ।
ਇਸ ਬਿਆਨ ਵਿੱਚ ਬੀਸੀਸੀਆਈ ਨੇ ਕਿਹਾ ਸੀ ਕਿ ਉਨ੍ਹਾਂ ਦੀ ਮੈਡੀਕਲ ਟੀਮ ਰੋਹਿਤ ਦੀ ਫਿਟਨੇਸ ਉੱਤੇ ਧਿਆਨ ਦੇਵੇਗੀ। ਉਨ੍ਹਾਂ ਕਿਹਾ ਕਿ ਰੋਹਿਤ ਸ਼ਰਮਾ ਖੇਡਣ ਦੇ ਲਈ ਫਿੱਟ ਨਹੀਂ ਹਨ ਇਸ ਲਈ ਉਨ੍ਹਾਂ ਨੇ ਟੀਮ ਵਿੱਚ ਉਨ੍ਹਾਂ ਨੂੰ ਨਹੀਂ ਲਿਆ।
ਬੀਸੀਸੀਆਈ ਦੇ ਸੂਤਰਾਂ ਨੇ ਕਿਹਾ ਕਿ ਜਦੋਂ ਤੱਕ ਰੋਹਿਤ ਸ਼ਰਮਾ ਫਿਟਨੇਸ ਟੈਸਟ ਪਾਸ ਨਹੀਂ ਕਰ ਲੈਂਦੇ ਤਦੋਂ ਤੱਕ ਉਹ ਆਸਟਰੇਲੀਆ ਦੌਰੇ ਉੱਤੇ ਨਹੀਂ ਜਾ ਸਕਦੇ। ਇਹ ਟੈਸਟ ਟੀਮ ਦੇ ਫੀਜਿਯੋ ਨਿਤਿਨ ਪਟੇਲ ਕਰਨਗੇ। ਜਦੋਂ ਤੱਕ ਨਿਤਿਨ ਅਤੇ ਐਨਸੀਏ ਉਨ੍ਹਾਂ ਨੂੰ ਫਿਟ ਐਲਾਨ ਨਹੀਂ ਕਰਦੀ ਤਦੋਂ ਤੱਕ ਉਹ ਆਸਟਰੇਲੀਆ ਨਹੀਂ ਜਾਣਗੇ।