ਹੈਦਰਾਬਾਦ : ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਹੌਲਾ ਕਰਨ ਦੇ ਮਕਸਦ ਦੇ ਨਾਲ ਦੁਨੀਆਂ ਭਰ ਵਿੱਚ ਕਈ ਕ੍ਰਿਕਟ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ। ਜਦਕਿ ਇੰਡੀਅਨ ਪ੍ਰੀਮਿਅਰ ਲੀਗ ਨੂ 15 ਅਪ੍ਰੈਲ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
14 ਖਿਡਾਰੀਆਂ ਨੇ ਲੀਗ ਤੋਂ ਹੱਟਣ ਦਾ ਫ਼ੈਸਲਾ ਕੀਤਾ
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਇੱਕ ਰੋਜ਼ਾ ਕੌਮਾਂਤਰੀ ਲੜੀ ਨੂੰ ਇੱਕ ਮੈਚ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ ਅਤੇ ਇੰਗਲੈਂਡ ਦੇ ਸ਼੍ਰੀਲੰਕਾ ਦੌਰੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹਾਲਾਂਕਿ ਪਾਕਿਸਤਾਨ ਸੁਪਰ ਲੀਗ ਕੁੱਝ ਖੇਡ ਮੁਕਾਬਲਿਆਂ ਵਿੱਚੋਂ ਇੱਕ ਹੈ ਜੋ ਸਫ਼ਰ ਉੱਤੇ ਰੋਕ ਦੇ ਡਰ ਦੇ ਕਾਰਨ 14 ਤੋਂ ਜ਼ਿਆਦਾ ਵਿਦੇਸ਼ੀ ਖਿਡਾਰੀਆਂ ਦੇ ਜਾਣ ਦੇ ਬਾਵਜੂਦ ਜਾਰੀ ਰਹੇਗਾ।
17 ਅਤੇ 18 ਮਾਰਚ ਨੂੰ ਖੇਡੇ ਜਾਣਗੇ ਮੈਚ
ਪੀਐੱਸਐੱਲ ਨੇ ਨਾਕਆਉਟ ਪੜਾਅ ਨੂੰ 2 ਦਿਨਾਂ ਵਿੱਚ ਹੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸੈਮੀਫ਼ਾਈਨਲ ਦੇ 2 ਮੁਕਾਬਲੇ 17 ਮਾਰਚ ਨੂੰ ਅਤੇ ਫ਼ਾਇਨਲ 18 ਮਾਰਚ ਨੂੰ ਲਾਹੌਰ ਵਿੱਚ ਕਰਵਾਏ ਜਾਣਗੇ। ਪੀਸੀਬੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਫ਼ੈਸਲੇ ਦਾ ਮਤਬਲ ਹੈ ਕਿ ਪਾਕਿਸਤਾਨ ਸੁਪਰ ਲੀਗ 2020 ਵਿੱਚ ਚਾਰ ਦਿਨ ਘੱਟ ਹੋ ਜਾਣਗੇ ਅਤੇ ਹੁਣ 34 ਦੇ ਬਜਾਏ 33 ਮੈਚ ਹੋਣਗੇ।
ਇਹ ਵੀ ਪੜ੍ਹੋ : ਕੋਵਿਡ-19 ਨੂੰ ਲੈ ਕੇ BCCI ਨੇ ਘਰੇਲੂ ਮੈਚਾਂ 'ਤੇ ਲਾਈ ਰੋਕ
ਪੀਸੀਬੀ ਅਤੇ ਟੀਮਾਂ ਦੇ ਮਾਲਿਕਾਂ ਨੇ ਫ਼ੈਸਲਾ ਕੀਤਾ ਹੈ ਕਿ ਖਿਡਾਰੀਆਂ ਦੇ ਕੋਲ ਇਹ ਵਿਕਲਪ ਹੈ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ, ਉਹ ਜਾ ਸਕਦੇ ਹਨ।