ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੂਰਤਾਂ ਨੇ ਦੱਸਿਆ ਕਿ ਬੱਲੇਬਾਜ਼ ਉਮਰ ਅਕਮਲ ਨੇ ਅਨੁਸ਼ਾਸਨ ਕਮੇਟੀ ਦੇ ਸਾਹਮਣੇ ਸ਼ੱਕੀ ਸੱਟੇਬਾਜ਼ਾਂ ਦੇ ਨਾਲ 2 ਮੁਲਾਕਾਤਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਅਨੁਸ਼ਾਸਨ ਕਮੇਟੀ ਨੇ ਇਸ ਤੋਂ ਬਾਅਦ ਅਕਮਲ ਨੂੰ 3 ਸਾਲ ਦੀ ਰੋਕ ਦੀ ਸਜ਼ਾ ਸੁਣਾਈ ਸੀ। ਸੂਤਰਾਂ ਮੁਤਾਬਕ ਅਕਮਲ ਨੇ ਲਾਹੌਰ ਦੀ ਡਿਫੈਂਸ ਹਾਊਸਿੰਗ ਸੁਸਾਇਟੀ ਵਿੱਚ 2 ਅਣਜਾਣ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਸੀ।
ਪੀਸੀਬੀ ਦੇ ਇੱਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਉਮਰ ਅਕਮਲ ਨੇ ਦਾਅਵਾ ਕੀਤਾ ਹੈ ਕਿ ਉਹ ਦੋਵੇਂ ਵਿਅਕਤੀ ਉਨ੍ਹਾਂ ਨਾਲ ਡਿਫ਼ੈਂਸ ਹਾਊਸਿੰਗ ਸੁਸਾਇਟੀ ਵਿੱਚ ਉਨ੍ਹਾਂ ਦੇ ਦੋਸਤ ਦੀ ਪਾਰਟੀ ਵਿੱਚ ਮਿਲੇ ਸਨ, ਪਰ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀਆਂ ਨੂੰ ਇਹ ਤੱਕ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਨ੍ਹਾਂ ਮੁਲਾਕਾਂਤ ਦੌਰਾਨ ਕੀ ਚਰਚਾ ਹੋਈ।
ਸੂਤਰ ਨੇ ਦੱਸਿਆ ਕਿ ਇੱਥੋਂ ਤੱਕ ਕਿ ਜਦ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀਆਂ ਨੇ ਕਰਾਚੀ ਵਿੱਚ 19 ਅਤੇ 20 ਫ਼ਰਵਰੀ ਦੇ ਵਿਚਕਾਰ ਦੀ ਰਾਤ ਦੀ ਰਿਪੋਰਟ ਉਸ ਨੂੰ ਦਿੱਤੀ ਤਾਂ ਅਕਮਲ ਨੇ ਸਵੀਕਾਰ ਕੀਤਾ ਕਿ ਇਸ ਮੁਲਾਕਾਤ ਦੀ ਜਾਣਕਾਰੀ ਨਹੀਂ ਦੇ ਕੇ ਉਸ ਨੇ ਗਲਤੀ ਕੀਤੀ, ਪਰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਪੀਸੀਬੀ ਦੀ ਭ੍ਰਿਸ਼ਟਾਚਾਰ ਵਿਰੋਧੀ ਧਾਰਾ ਦੇ ਤਹਿਤ ਅਕਮਲ ਨੂੰ ਦੋ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਅਤੇ 27 ਅਪ੍ਰੈਲ ਨੂੰ ਉਨ੍ਹਾਂ ਨੂੰ 19 ਫ਼ਰਵਰੀ 2023 ਤੱਕ ਕ੍ਰਿਕਟ ਨਾਲ ਜੁੜੀਆਂ ਸਾਰੀਆਂ ਗਤੀਵਿਧਿਆਂ ਤੋਂ ਰੋਕ ਦਿੱਤਾ ਗਿਆ।
ਅਕਮਲ ਦੇ ਕੋਲ ਇਕੱਠੇ ਚੱਲਣ ਵਾਲੇ 3 ਸਾਲ ਦੇ 2 ਰੋਕ ਵਾਲੇ ਮਾਮਲਿਆਂ ਦੇ ਵਿਰੁੱਧ ਅਪੀਲ ਕਰਨ ਦੇ ਲਈ 14 ਦਿਨ ਦਾ ਸਮਾਂ ਹੈ। ਅਕਮਲ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਕੁੱਝ ਵਕੀਲਾਂ ਦੇ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਹੈ ਅਤੇ ਅਪੀਲ ਦਾਇਰ ਕਰਨਗੇ।