ETV Bharat / sports

INDvsNZ: ਟੈਸਟ ਮੈਚ ਦੇ ਦੂਜੇ ਦਿਨ ਭਾਰਤ 'ਤੇ ਹਾਵੀ ਹੋਏ ਕੀਵੀ ਬੱਲੇਬਾਜ਼ - INDvsNZ

ਨਿਊਜ਼ੀਲੈਂਡ ਵਿਚਕਾਰ ਚੱਲ ਰਹੇ ਟੈਸਟ ਮੈਚ ਦੇ ਦੂਜੇ ਦਿਨ ਕੀਵੀ ਬੱਲੇਬਾਜ਼ ਭਾਰਤ 'ਤੇ ਭਾਰੀ ਪੈ ਰਹੇ ਹਨ। ਦੂਜੇ ਦਿਨ ਦੀ ਚਾਹ ਦੇ ਸਮੇਂ ਤੱਕ ਨਿਊਜ਼ੀਲੈਂਡ ਨੇ 2 ਵਿਕਟਾਂ ਦੇ ਨੁਕਸਾਨ 'ਤੇ 116 ਦੌੜਾਂ ਬਣਾ ਲਈਆਂ।

INDvsNZ, ਦੂਜਾ ਦਿਨ: ਭਾਰਤ 'ਤੇ ਹਾਵੀ ਹੋਏ ਕੀਵੀ ਬੱਲੇਬਾਜ਼

author img

By

Published : Feb 22, 2020, 10:07 AM IST

ਵੇਲਿੰਗਟਨ: ਨਿਊਜ਼ੀਲੈਂਡ ਵਿਚਕਾਰ ਚੱਲ ਰਹੇ ਟੈਸਟ ਮੈਚ ਦੇ ਦੂਜੇ ਦਿਨ ਕੀਵੀ ਬੱਲੇਬਾਜ਼ ਭਾਰਤ 'ਤੇ ਭਾਰੀ ਪੈ ਰਹੇ ਹਨ। ਦੂਜੇ ਦਿਨ ਦੀ ਚਾਹ ਦੇ ਸਮੇਂ ਤੱਕ ਨਿਊਜ਼ੀਲੈਂਡ ਨੇ 2 ਵਿਕਟਾਂ ਦੇ ਨੁਕਸਾਨ 'ਤੇ 116 ਦੌੜਾਂ ਬਣਾ ਲਈਆਂ। ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 165 ਦੌੜਾਂ 'ਤੇ ਹੀ ਆਲ ਆਊਟ ਹੋ ਗਏ।

ਇਸ਼ਾਂਤ ਸ਼ਰਮਾ ਨੇ ਪਹਿਲਾਂ ਟੋਮ ਲੈਥਮ ਨੂੰ 11 ਦੌੜਾਂ 'ਤੇ ਰਿਸ਼ਬ ਪੰਤ ਦੇ ਹੱਥੋਂ ਕੈਚ ਕਰਵਾ ਕੇ ਆਊਟ ਕੀਤਾ, ਅਤੇ ਫਿਰ ਟੋਮ ਬਲੁੰਡੇਲ ਨੂੰ 30 ਦੌੜਾਂ 'ਤੇ ਬੋਲਡ ਕੀਤਾ। ਇਸ ਤੋਂ ਇਲਾਵਾ ਕੋਈ ਵੀ ਭਾਰਤੀ ਗੇਂਦਬਾਜ਼ ਵਿਕਟ ਲੈਣ ਵਿੱਚ ਅਸਫਲ ਰਿਹਾ।

ਇਹ ਵੀ ਪੜ੍ਹੋ: ICC Women T20 World Cup: ਵਿਸ਼ਵ ਕੱਪ 'ਚ ਭਾਰਤ ਦਾ ਸ਼ਾਨਦਾਰ ਆਗਾਜ਼, ਕੰਗਾਰੂਆਂ ਨੂੰ 17 ਦੌੜਾਂ ਨਾਲ ਦਿੱਤੀ ਮਾਤ

ਇਸ ਤੋਂ ਪਹਿਲਾਂ ਦਿਨ ਦੇ ਪਹਿਲੇ ਸੈਸ਼ਨ ਵਿੱਚ ਨਿਊਜ਼ੀਲੈਂਡ ਭਾਰਤੀ ਟੀਮ ਨੂੰ ਪੈਵੇਲੀਅਨ ਭੇਜਣ ਵਿੱਚ ਕਾਮਯਾਬ ਰਹੀ। ਭਾਰਤੀ ਟੀਮ ਸਕੋਰ ਬੋਰਡ 'ਤੇ ਸਿਰਫ਼ 165 ਦੌੜਾਂ ਹੀ ਲਗਾ ਸਕੀ। ਨਿਊਜ਼ੀਲੈਂਡ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਇਸ ਮੈਚ ਵਿੱਚ ਡੈਬਿਊ ਕਰਨ ਵਾਲੇ ਕਾਈਲ ਜੈਮਿਸਨ ਅਤੇ ਟਿਮ ਸਾਉਦੀ ਨੇ 4-4 ਵਿਕਟਾਂ ਲੈ ਕੇ ਭਾਰਤੀ ਬੱਲੇਬਾਜ਼ੀ ਦੀ ਹਾਲਤ ਮਾੜੀ ਕਰ ਦਿੱਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.