ਲੰਡਨ : ਲੰਕਾਸ਼ਾਇਰ ਕ੍ਰਿਕਟ ਕਲੱਬ ਦੇ ਚੇਅਰਮੈਨ ਡੇਵਿਡ ਹਾਜਕਿਸ ਦੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ। ਉਹ 71 ਸਾਲਾ ਦੇ ਸਨ।
ਜਾਣਕਾਰੀ ਮੁਤਾਬਕ ਉਹ ਲਗਭਗ 22 ਸਾਲ ਤੱਕ ਓਲਡ ਟ੍ਰੈਫਰਡ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ। ਉਹ 1998 ਵਿੱਚ ਇਸ ਨਾਲ ਜੁੜੇ ਸਨ ਅਤੇ ਅਪ੍ਰੈਲ 2017 ਵਿੱਚ ਇਸ ਦੇ ਚੇਅਰਮੈਨ ਬਣੇ ਸਨ। ਉਹ ਪਹਿਲਾਂ ਖ਼ਜ਼ਾਨਾ ਮੈਂਬਰ ਅਤੇ ਉਪ-ਚੇਅਰਮੈਨ ਵੱਜੋਂ ਵੀ ਕੰਮ ਕਰ ਚੁੱਕੇ ਹਨ।
ਕਲੱਬ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਸਹੀ ਸਮੇਂ ਉੱਤੇ ਬਿਆਨ ਜਾਰੀ ਕੀਤਾ ਜਾਵੇਗਾ। ਪਰ ਸਾਡੀਆਂ ਭਾਵਨਾਵਾਂ ਅਤੇ ਪ੍ਰਾਰਥਨਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ। ਡੇਵਿ ਦੇ ਪਰਿਵਾਰ ਦੇ ਨਾਲ-ਨਾਲ ਲੰਕਾਸ਼ਾਇਰ ਕਾਉਂਟੀ ਕ੍ਰਿਕਟ ਕਲੱਬ ਦੇ ਲਈ ਇਹ ਵੀ ਵੱਡੇ ਦੁੱਖ ਦਾ ਕਾਰਨ ਹੈ। ਲੰਕਾਸ਼ਾਇਰ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਡੇਨਿਅਲ ਗਿਡਨੇ ਨੇ ਕਿਹਾ ਕਿ ਆਪਣੇ ਮਹਾਨ ਦੋਸਤ ਨੂੰ ਗੁਆ ਕੇ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮਹਾਨ ਸਕਵੈਸ਼ ਖਿਡਾਰੀ ਆਜ਼ਮ ਖ਼ਾਨ ਦਾ ਲੰਡਨ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ। ਉਹ 95 ਸਾਲ ਦੇ ਸਨ।
ਸਾਲ 1959 ਤੋਂ 1961 ਦੇ ਦਰਮਿਆਨ ਲਗਾਤਾਰ ਬ੍ਰਿਟਿਸ਼ ਓਪਨ ਦਾ ਖਿਤਾਬ ਜਿੱਤਣ ਵਾਲੇ ਆਜਮ ਦਾ ਪਿਛਲੇ ਹਫ਼ਤੇ ਹੀ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਸੀ। ਸ਼ਨਿਚਰਵਾਰ ਨੂੰ ਲੰਡਨ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਅਫ਼ਰੀਕੀ ਫੁੱਟਬਾਲ ਸੰਘ (ਸੀਏਐੱਫ਼) ਅਤੇ ਸੋਮਾਲੀ ਫੁੱਟਬਾਲ ਮਹਾਂਸੰਘ (ਐੱਸਐੱਫ਼ਐੱਫ਼) ਨੇ ਸੋਮਾਲਿਆ ਦੇ ਦਿੱਗਜ਼ ਖਿਡਾਰੀ ਅਬਦੁੱਲਾ ਕਾਦਿਰ ਮੁਹੰਮਦ ਫ਼ਰਾਹ ਦੀ ਵੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋਈ ਸੀ। ਫ਼ਰਾਹ ਦੀ ਉੱਤਰੀ-ਪੱਛਮੀ ਲੰਡਨ ਵਿੱਚ ਮੰਗਲਵਾਰ ਨੂੰ 59 ਸਾਲ ਦੀ ਉਮਰ ਵਿੱਚ ਮੌਤ ਹੋ ਗਈ।
ਦੱਸ ਦਈਏ ਕਿ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਫ਼ੈਲ ਚੁੱਕੇ ਕੋਰੋਨਾ ਵਾਇਰਸ ਦਾ ਪ੍ਰਕੋਪ ਰੁੱਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇਸ ਖ਼ਤਰਨਾਕ ਵਾਇਰਸ ਨਾਲ ਦੁਨੀਆਂ ਭਰ ਵਿੱਚ ਹੁਣ ਤੱਖ 41 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲਗਭਗ 8 ਲੱਖ ਤੋਂ ਵੀ ਜ਼ਿਆਦਾ ਇਸ ਨਾਲ ਪ੍ਰਭਾਵਿਤ ਹਨ।