ਮੈਨਚੇਸਟਰ: ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਡੇਵਿਡ ਮਾਲਨ ਨੂੰ ਇੱਕ ਦਿਨਾ ਲੜੀ ਲਈ ਵਾਧੂ ਖਿਡਾਰੀ ਦੇ ਤੌਰ ਉੱਤੇ ਟੀਮ ਵਿੱਚ ਰੱਖਿਆ ਗਿਆ ਹੈ।
ਮਲਾਨ ਤਿੰਨ ਮੈਚਾਂ ਦੀ ਟੀ -20 ਲੜੀ ਵਿੱਚ 129 ਦੌੜਾਂ ਨਾਲ ਸਭ ਤੋਂ ਵੱਧ ਸਕੋਰਰ ਰਿਹਾ। ਉਸ ਨੇ ਆਸਟ੍ਰੇਲੀਆ ਖ਼ਿਲਾਫ਼ 2-1 ਨਾਲ ਲੜੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਈਸੀਬੀ ਨੇ ਇਹ ਵੀ ਕਿਹਾ ਕਿ ਡੈਨਲੀ, ਵੀ ਵਾਧੂ ਖਿਡਾਰੀ ਦੇ ਰੂਪ ਵਿੱਚ ਸੀ, ਪਰ ਬਾਇਓ ਸਿਕਿਓਰ ਬਬਲ ਤੋਂ ਬਾਹਰ ਆ ਗਈ ਹੈ ਅਤੇ ਕੇਂਟ ਵਾਪਸ ਚਲਾ ਗਿਆ ਹੈ।
ਇਸ ਤੋਂ ਪਹਿਲਾਂ ਜੇਸਨ ਰੋਏ ਆਸਟ੍ਰੇਲੀਆ ਖ਼ਿਲਾਫ਼ ਖੇਡੀ ਗਈ ਟੀ -20 ਲੜੀ ਦਾ ਹਿੱਸਾ ਨਹੀਂ ਸੀ। ਉਹ ਪਾਕਿਸਤਾਨ ਖਿਲਾਫ਼ ਟੀ -20 ਲੜੀ ਵਿੱਚ ਵੀ ਨਹੀਂ ਖੇਡਿਆ ਸੀ। ਇਸ ਦੇ ਨਾਲ ਹੀ ਇੰਗਲੈਂਡ ਨੇ ਸਸੇਕਸ ਦੇ ਬੱਲੇਬਾਜ਼ ਫਿਲ ਸਾਲਟ ਨੂੰ ਆਸਟ੍ਰੇਲੀਆ ਵਿਰੁੱਧ ਇੱਕ ਦਿਨਾ ਲੜੀ ਲਈ ਆਪਣੀ ਟੀਮ ਵਿੱਚ ਵਾਧੂ ਖਿਡਾਰੀ ਦੇ ਤੌਰ 'ਤੇ ਸ਼ਾਮਿਲ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਤਿੰਨ ਮੈਚਾਂ ਦੀ ਲੜੀ ਸ਼ੁੱਕਰਵਾਰ ਤੋਂ ਓਲਡ ਟ੍ਰੈਫੋਰਡ ਵਿਖੇ ਸ਼ੁਰੂ ਹੋ ਰਹੀ ਹੈ।
ਇੰਗਲੈਂਡ ਅਤੇ ਆਸਟ੍ਰੇਲੀਆ ਟੀਮ ਦੇ ਖਿਡਾਰੀ
ਇੰਗਲੈਂਡ ਦੀ ਟੀਮ: ਈਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜੋਫ਼ਰਾ ਆਰਚਰ, ਜੋਨਾਥਨ ਬੇਅਰਸਟੋ, ਟਾਮ ਬੈਨਟਨ, ਸੈਮ ਬਿਲਿੰਗਜ਼, ਜੋਸ ਬਟਲਰ, ਸੈਮ ਕੁਰੇਨ, ਟਾਮ ਕੁਰੇਨ, ਆਦਿਲ ਰਾਸ਼ਿਦ, ਜੋ ਰੂਟ, ਜੇਸਨ ਰੋਏ, ਕ੍ਰਿਸ ਵੋਕਸ, ਮਾਰਕ ਵੁਡ।
ਵਾਧੂ ਖਿਡਾਰੀ: ਸਾਕਿਬ ਮਹਿਮੂਦ, ਡੇਵਿਡ ਮਲਾਨ, ਫਿਲ ਸਾਲਟ
ਆਸਟ੍ਰੇਲੀਆ ਦੀ ਟੀਮ: ਐਰੋਨ ਫਿੰਚ (ਕਪਤਾਨ), ਸੀਨ ਐਬੋਟ, ਐਸ਼ਟਨ ਏਗਰ, ਐਲੈਕਸ ਕੈਰੀ, ਪੈਟ ਕਮਿੰਸ (ਉਪ-ਕਪਤਾਨ), ਜੋਸ਼ ਹੇਜ਼ਲਵੁੱਡ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈਲ, ਰਿਲੇ ਮੈਰੇਡਿਥ, ਜੋਸ਼ ਫਿਲਿਪ, ਡੈਨੀਅਲ ਸੈਮਜ਼, ਕੇਨ ਰਿਚਰਡਸਨ, ਸਟੀਵਨ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਐਂਡਰਿਊ ਟਾਈ, ਮੈਥਿਊ ਵੇਡ, ਡੇਵਿਡ ਵਾਰਨਰ।