ਚੇਨਈ: ਇੰਗਲੈਂਡ ਦੇ ਮਾਰਕ ਵੁੱਡ ਆਈਪੀਐਲ 2021 ਤੋਂ ਪਹਿਲਾਂ ਹੋਣ ਵਾਲੀ ਨਿਲਾਮੀ ਤੋਂ ਪਿੱਛੇ ਹੱਟ ਗਏ। ਈਐਸਪੀਐਲ ਕ੍ਰਿਕਇਨਫੋ ਦੇ ਅਨੁਸਾਰ, ਫ੍ਰੈਂਚਾਈਜ਼ਿਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਵੁੱਡ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਇਸ ਲਈ ਆਪਣਾ ਨਾਮ ਵਾਪਸ ਲੈ ਰਹੇ ਹਨ। ਹੁਣ ਇਕ ਵਿਕਟਕੀਪਰ ਬੱਲੇਬਾਜ਼ ਨੇ ਨਿਲਾਮੀ ਸੂਚੀ ਵਿੱਚ ਦੇਰੀ ਨਾਲ ਐਂਟਰੀ ਮਾਰੀ ਹੈ।
ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ 1 ਕਰੋੜ ਦੀ ਬੇਸ ਪ੍ਰਾਈਸ ਦੇ ਨਾਲ ਸੂਚੀ ਵਿੱਚ ਦਾਖਲ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰਹੀਮ ਪਿਛਲੇ 13 ਵਾਰ ਨਿਲਾਮੀ ਦਾ ਹਿੱਸਾ ਰਿਹਾ ਹੈ, ਪਰ ਉਸ ਨੂੰ ਕੋਈ ਫ੍ਰੈਂਚਾਇਜ਼ੀ ਨਹੀਂ ਖਰੀਦਦਾ, ਹਾਲਾਂਕਿ ਟੀ -20 ਕ੍ਰਿਕਟ ਵਿੱਚ ਉਸ ਦਾ ਪ੍ਰਦਰਸ਼ਨ ਚੰਗਾ ਰਿਹਾ।
ਹਾਲ ਹੀ ਵਿੱਚ, ਰਹੀਮ ਦੇ ਅਕਾਉਂਟ ਨੂੰ ਸੰਭਾਲਣ ਵਾਲੀ ਕੰਪਨੀ ਨੇ ਕਿਹਾ ਕਿ ਮੁਸ਼ਫਿਕੁਰ ਰਹੀਮ ਨੇ ਨਿਲਾਮੀ ਲਈ ਆਪਣਾ ਨਾਮ ਨਹੀਂ ਦਿੱਤਾ ਹੈ। ਰਹੀਮ ਨੇ ਸਾਲ 2006 ਵਿਚ ਡੈਬਿਊ ਕੀਤਾ ਸੀ। ਉਹ ਬੰਗਲਾਦੇਸ਼ ਦੀ ਟੀ 20 ਟੀਮ ਦਾ ਮਹੱਤਵਪੂਰਨ ਹਿੱਸਾ ਰਹੇ ਹਨ। ਉਨ੍ਹਾਂ ਨੇ 20.03 ਦੀ ਔਸਤ ਅਤੇ 120.03 ਦੀ ਸਟ੍ਰਾਈਕ ਰੇਟ ਨਾਲ 1282 ਦੌੜਾਂ ਬਣਾਈਆਂ ਹਨ ਜਿਸ ਵਿੱਚ ਉਨ੍ਹਾਂ ਨੇ ਪੰਜ ਅਰਧ ਸੈਂਕੜੇ ਲਗਾਏ ਹਨ।
ਸਿਰਫ ਇਨਾਂ ਹੀ ਨਹੀਂ, ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀਪੀਐਲ) ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹਨ।