ਮੁੰਬਈ: ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਐਰੋਨ ਫਿੰਚ ਦੀ ਬੱਲੇਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਮੈਚ ਵਿੱਚ ਭਾਰਤੀ ਬੱਲੇਬਾਜ਼ ਇੱਕ ਵੀ ਵਿਕਟ ਨਹੀਂ ਲੈ ਸਕੇ। ਦੋਵਾਂ ਸਲਾਮੀ ਬੱਲੇਬਾਜ਼ਾਂ ਵਿੱਚਕਾਰ 258 ਦੌੜਾਂ ਦੀ ਸਾਂਝੇਦਾਰੀ ਹੋਈ। ਵਾਰਨਰ ਨੇ 128 ਦੌੜਾਂ ਦੀ ਪਾਰੀ ਖੇਡੀ ਜਦਕਿ ਫਿੰਚ ਨੇ 110 ਦੌੜਾਂ ਦੀ ਪਾਰੀ ਖੇਡੀ। ਇਹ ਸਾਂਝੇਦਾਰੀ ਵਨਡੇ ਮੈਚਾਂ ਵਿੱਚ ਆਸਟ੍ਰੇਲੀਆ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਸੀ। ਇਸ ਤੋਂ ਪਹਿਲਾਂ ਵਾਰਨਰ ਅਤੇ ਟ੍ਰੈਵਿਸ ਹੈਡ ਦੀ ਸਾਲ 2017 ਵਿੱਚ ਪਾਕਿਸਤਾਨ ਵਿਰੁੱਧ 284 ਦੌੜਾਂ ਦੀ ਸਾਂਝੇਦਾਰੀ ਖੇਡੀ ਸੀ।

ਇਹ ਭਾਰਤ ਲਈ ਇੱਕ ਵੱਡੀ ਹਾਰ ਹੈ। ਇਹ ਛੇਵੀਂ ਵਾਰ ਹੋਇਆ ਹੈ ਕਿ ਵਨਡੇ ਵਿਸ਼ਵ ਦੀ ਨੰਬਰ -2 ਦੀ ਟੀਮ ਨੂੰ ਇਸ ਫਾਰਮੈਟ ਵਿੱਚ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਸਾਲ 2005 ਵਿੱਚ ਭਾਰਤ ਵਨਡੇ ਮੈਚਾਂ ਵਿੱਚ 10 ਵਿਕਟਾਂ ਨਾਲ ਹਾਰ ਗਈ ਸੀ। ਸਾਲ 2005 ਵਿੱਚ, ਟੀਮ ਇੰਡੀਆ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਵਨਡੇ ਮੈਚਾਂ ਵਿੱਚ 10 ਵਿਕਟਾਂ ਨਾਲ ਹਾਰ ਗਈ ਸੀ।
ਭਾਰਤ ਨੂੰ ਦੋ ਵਾਰ ਵੈਸਟਇੰਡੀਜ਼, ਦੱਖਣੀ ਅਫਰੀਕਾ ਤੇ ਇੱਕ ਵਾਰ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੇ 10 ਵਿਕਟਾਂ ਨਾਲ ਮਾਤ ਦਿੱਤੀ ਹੈ। ਭਾਰਤ ਪਹਿਲੀ ਵਾਰ 1981 ਵਿੱਚ ਮੈਲਬਰਨ ਵਿੱਚ ਨਿਊਜ਼ੀਲੈਂਡ ਤੋਂ ਹਾਰਿਆ ਸੀ। ਉਸ ਸਮੇਂ ਭਾਰਤ ਦੇ ਕਪਤਾਨ ਕਪਿਲ ਦੇਵ ਸਨ।

ਦੂਜੀ ਵਾਰ ਵਿੰਡੀਜ਼ ਨੇ 1983 ਵਿੱਚ ਸ਼੍ਰੀਨਗਰ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੂੰ ਹਰਾਇਆ ਸੀ। ਉਸ ਸਮੇਂ ਵੀ ਕਪਿਲ ਦੇਵ ਭਾਰਤ ਦੀ ਕਪਤਾਨੀ ਕਰ ਰਹੇ ਸਨ। ਸਾਲ 1997 ਵਿੱਚ, ਵਿੰਡੀਜ਼ ਨੇ ਬ੍ਰਿਜਟਾਉਨ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ।
ਸਾਲ 2000 ਵਿੱਚ ਫਿਰ ਤੋਂ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਦੱਖਣੀ ਅਫਰੀਕਾ ਨੇ ਸ਼ਾਰਜਾਹ ਵਿੱਚ ਭਾਰਤ ਨੂੰ ਮਾਤ ਦਿੱਤੀ ਸੀ। ਇਸ ਤੋਂ ਬਾਅਦ ਸਾਲ 2005 ਵਿੱਚ ਵੀ ਪ੍ਰੋਟੀਜ਼ ਨੇ ਕੋਲਕਾਤਾ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ।