ਵਿਸ਼ਾਖਾਪਟਨਮ: ਵੀਡੀਸੀਏ ਕ੍ਰਿਕਟ ਸਟੇਡੀਅਮ ਵਿਚ ਖੇਡੇ ਜਾ ਰਹੇ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਵੈਸਟਇੰਡੀਜ਼ ਨੇ ਪਹਿਲਾ ਮੈਚ ਜਿੱਤ ਲਿਆ ਅਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿਚ 1-0 ਦੀ ਬੜਤ ਹਾਸਲ ਕਰ ਲਈ। ਪਹਿਲੇ ਮੈਚ ਵਿਚ ਵਿੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਇਕ ਪਾਸੜ ਜਿੱਤ ਹਾਸਲ ਕੀਤੀ।
ਜੇ ਭਾਰਤ ਨੂੰ ਇਸ ਲੜੀ ਵਿਚ ਬਣੇ ਰਹਿਣਾ ਹੈ ਤਾਂ ਉਸ ਨੂੰ ਇਸ ਮੈਚ ਵਿਚ ਜਿੱਤ ਹਾਸਲ ਕਰਨੀ ਪਏਗੀ। ਪਹਿਲੇ ਵਨ-ਡੇ ਮੈਚ ਵਿਚ ਉਹ ਹੋਪ ਅਤੇ ਸ਼ਿਮਰਨ ਹੇਟਮੇਅਰ ਨੇ ਵਿੰਡੀਜ਼ ਲਈ 218 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ।ਦੋਨਾਂ ਬੱਲੇਬਾਜ਼ਾਂ ਨੇ ਸੈਂਕੜਾ ਬਣਾਇਆ ਸੀ। ਦੋਵਾਂ ਟੀਮਾਂ ਵਿਚ ਬਦਲਾਅ ਹੋਏ ਹਨ। ਐਵਿਨ ਲੇਵਿਸ ਵਿੰਡੀਜ਼ ਦੀ ਟੀਮ ਵਿਚ ਵਾਪਸੀ ਕੀਤੀ ਹੈ ਜਦੋਂਕਿ ਸ਼ਾਰਦੂਲ ਠਾਕੁਰ ਨੂੰ ਭਾਰਤੀ ਟੀਮ ਵਿਚ ਸ਼ਿਵਮ ਦੁਬੇ ਦੀ ਜਗ੍ਹਾ ਖਡਾਇਆ ਗਿਆ ਹੈ।