ਇੰਦੌਰ: ਭਾਰਤੀ ਕ੍ਰਿਕੇਟ ਟੀਮ ਨੇ ਅੱਜ ਸ੍ਰੀਲੰਕਾ ਦੇ ਖ਼ਿਲਾਫ਼ ਜਾਰੀ ਟੀ-20 ਸੀਰੀਜ਼ ਦਾ ਦੂਜਾ ਟੈਸਟ ਮੈਚ ਖੇਡਣਾ ਹੈ। ਪਹਿਲਾ ਮੈਚ ਗੁਵਾਹਾਟੀ ਵਿੱਚ ਹੋਣ ਵਾਲਾ ਸੀ, ਪਰ ਮੀਂਹ ਪੈਣ ਕਾਰਨ ਮੈਚ ਨੂੰ ਰੱਦ ਕਰ ਦਿੱਤਾ ਗਿਆ ਸੀ। ਗੁਵਾਹਾਟੀ ਟੀ-20 ਦੇ ਲਈ ਟਾਸ ਸਮੇਂ ਉੱਤੇ ਕੀਤਾ ਜਾ ਚੁੱਕਿਆ ਸੀ ਪਰ ਫਿਰ ਮੀਂਹ ਅਤੇ ਪਿਚ ਦੀ ਨਮੀ ਕਾਰਨ ਮੈਚ ਖ਼ਰਾਬ ਹੋ ਗਿਆ।
ਅੱਜ ਭਾਰਤ ਅਤੇ ਸ੍ਰੀਲੰਕਾ ਦਾ ਸਾਹਮਣਾ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਇੰਦੌਰ ਦਾ ਮੌਸਮ ਸਾਫ਼ ਰਹਿਣਾ ਵਾਲਾ ਹੈ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਦੱਸ ਦੇਈਏ ਕਿ ਇਸ ਮੈਦਾਨ ਉੱਤੇ ਹਾਲੇ ਤੱਕ ਸਿਰਫ਼ ਇੱਕ ਹੀ ਟੀ-20 ਇੰਟਰਨੈਸ਼ਨਲ ਖੇਡਿਆ ਗਿਆ ਹੈ।
ਇਹ ਮੈਚ ਭਾਰਤ ਅਤੇ ਸ੍ਰੀਲੰਕਾ ਦੇ ਵਿਚਕਾਰ ਖੇਡਿਆ ਗਿਆ ਸੀ, ਜੋ ਭਾਰਤ ਨੇ 88 ਦੌੜਾਂ ਤੋਂ ਜਿੱਤੇ ਸਨ। ਇਹ ਮੈਦਾਨ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਦੇ ਲਈ ਚੰਗਾ ਸਾਬਤ ਹੋਇਆ ਹੈ। ਇਸ ਮੈਦਾਨ 'ਤੇ ਟੀ-20 ਮੈਚ ਵਿੱਚ ਸ੍ਰੀਲੰਕਾ ਦੇ ਖ਼ਿਲਾਫ਼ ਰੋਹਿਤ (118 ਦੋੜਾ) ਨੇ ਸੈਕੰੜਾ ਮਾਰਿਆ ਸੀ ਅਤੇ ਰਾਹੁਲ ਵੀ 89 ਦੋੜਾ ਦੀ ਪਾਰੀ ਖੇਡ ਚੁੱਕੇ ਹਨ।
ਹੋਰ ਪੜ੍ਹੋ: ਰਣਵੀਰ ਸਿੰਘ ਨੇ ਕਪਿਲ ਦੇਵ ਦੇ ਜਨਮਦਿਨ ਮੌਕੇ ਫ਼ੋਟੋਆਂ ਸ਼ੇਅਰ ਕਰਦਿਆਂ ਦਿੱਤੀ ਵਧਾਈ
ਜੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਕੁਲਦੀਪ ਯਾਦਵ ਨੂੰ ਯੁਜਵੇਂਦਰ ਚਹਿਲ ਦਾ ਇਸ ਪਿਚ ਉੱਤੇ ਟੀ-20 ਵਿੱਚ ਬੋਲਬਾਲਾ ਰਿਹਾ। ਯੂਜੀ ਨੇ ਜਿੱਥੇ 52 ਦੌੜਾ ਦੇ ਕੇ ਚਾਰ ਵਿਕੇਟ ਲਈਆਂ, ਉੱਥੇ ਹੀ ਕੁਲਦੀਪ ਨੇ 52 ਦੌੜਾ ਦੇ ਕੇ 3 ਵਿਕੇਟ ਲਈਆਂ।