ਮੁੰਬਈ: ਟੀਮ ਇੰਡੀਆ ਦਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਦੂਜੇ ਵਨਡੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪੰਤ ਮੁੰਬਈ 'ਚ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਬਾਉਂਸਰ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੀਸੀਸੀਆਈ ਨੇ ਕਿਹਾ ਕਿ ਫਿਲਹਾਲ ਪੰਤ ਦੀ ਸਥਿਤੀ ਸਥਿਰ ਹੈ। ਉਹ ਬੰਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਮੁੜ ਰਿਹੈਬਿਲੀਏਸ਼ਨ ਲਈ ਜਾਵੇਗਾ।
ਇਹ ਵੀ ਪੜ੍ਹੋ: ICC Awards: ਰੋਹਿਤ ਸ਼ਰਮਾ ਬਣੇ 'ਵਨਡੇਅ ਕ੍ਰਿਕਟਰ ਆਫ ਦੀ ਈਅਰ', ਕੋਹਲੀ ਨੂੰ ਛੱਡਿਆ ਪਿੱਛੇ
ਦੱਸ ਦਈਏ ਕਿ ਪਹਿਲੇ ਵਨਡੇ ਮੈਚ ਵਿੱਚ 44ਵੇਂ ਓਵਰ ਵਿੱਚ ਬੱਲੇਬਾਜ਼ੀ ਕਰਦਿਆਂ ਪੰਤ ਦੇ ਹੈਲਮਟ ‘ਤੇ ਪੈਟ ਕਮਿੰਸ ਦੀ ਬਾਉਂਸਰ ਲੱਗੀ ਸੀ। ਜਿਸ ਤੋਂ ਬਾਅਦ ਉਸ ਨੇ ਦੂਜੀ ਪਾਰੀ ਵਿੱਚ ਵਿਕਟਕੀਪਿੰਗ ਵੀ ਨਹੀਂ ਕੀਤੀ।
ਮਨੀਸ਼ ਪਾਂਡੇ ਪੰਤ ਦੀ ਜਗ੍ਹਾ ਫੀਲਡਿੰਗ ਲਈ ਉਤਰੇ ਸੀ। ਨਾਲ ਹੀ ਲੋਕੇਸ਼ ਰਾਹੁਲ ਨੇ ਵਿਕਟਕੀਪਿੰਗ ਕੀਤੀ ਸੀ। ਟੀਮ ਇੰਡੀਆ ਉਸ ਮੈਚ ਵਿੱਚ 10 ਵਿਕਟਾਂ ਨਾਲ ਹਾਰ ਗਈ ਸੀ।