ਦੁਬਈ: ਅੰਤਰ-ਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਕੋਵਿਡ-19 ਮਹਾਂਮਾਰੀ ਦੇ ਕਾਰਨ 2021 ਮਹਿਲਾ ਵਿਸ਼ਵ ਕੱਪ ਅਤੇ 2022 ਪੁਰਸ਼ ਅੰਡਰ-19 ਵਿਸ਼ਵ ਕੱਪ ਦੇ ਜੁਲਾਈ ਵਿੱਚ ਹੋਣ ਵਾਲੇ ਕੁਆਲੀਫ਼ਾਇੰਗ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਹੈ।
ਮਹਿਲਾ ਕੁਆਲੀਫ਼ਾਇੰਗ ਮੁਕਾਬਲੇ ਸ਼੍ਰੀਲੰਕਾ ਵਿੱਚ 3 ਤੋਂ 19 ਜੁਲਾਈ ਤੱਕ ਹੋਣੀ ਸੀ, ਜਿਸ ਵਿੱਚ ਮੇਜ਼ਬਾਨ ਸ਼੍ਰੀਲੰਕਾ ਸਮੇਤ 10 ਟੀਮਾਂ ਨੇ ਹਿੱਸਾ ਲੈਣਾ ਸੀ। ਹੋਰ ਟੀਮਾਂ ਬੰਗਲਾਦੇਸ਼, ਆਇਰਲੈਂਡ, ਨੀਦਰਲੈਂਡ, ਪਾਕਿਸਤਾਨ, ਪਾਪੁਆ ਨਿਊ ਗਿੰਨੀ, ਥਾਇਲੈਂਡ, ਅਮਰੀਕਾ, ਵੈਸਟ ਇੰਡੀਜ਼ ਅਤੇ ਜ਼ਿੰਮਬਾਵੇ ਸੀ।
ਆਈਸੀਸੀ ਨੇ ਕਿਹਾ ਕਿ ਮੈਂਬਰਾਂ, ਸਬੰਧਿਤ ਸਰਕਾਰਾਂ ਅਤੇ ਲੋਕ ਸਿਹਤ ਅਧਿਕਾਰੀਆਂ ਤੋਂ ਸਲਾਹ ਮਸ਼ਵਰੇ ਤੋਂ ਬਾਅਦ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2021 ਦੇ ਕੁਆਲੀਫ਼ਾਇਰ ਅਤੇ ਆਈਸੀਸੀ ਅੰਡਰ-19 ਵਿਸ਼ਵ ਕੱਪ 202 ਦੀ ਕੁਆਲੀਫ਼ਾਇੰਗ ਪ੍ਰਕਿਰਿਆ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਆਈਸੀਸੀ ਅੰਡਰ-19 ਵਿਸ਼ਵ ਕੱਪ 2022 ਦੀ ਕੁਆਲੀਫ਼ਾਇੰਗ ਪ੍ਰਕਿਰਿਆ ਦੀ ਸ਼ੁਰੂਆਤ 24 ਤੋਂ 30 ਤੱਕ ਡੈਨਮਾਰਕ ਵਿੱਚ ਹੋਣ ਵਾਲੇ ਯੂਰਪੀ ਖੇਤਰੀ ਕੁਆਲੀਫ਼ਾਇਰ ਦੇ ਨਾਲ ਹੋਣੀ ਸੀ। ਇਨ੍ਹਾਂ ਟੂਰਨਾਮੈਂਟਾਂ ਦਾ ਪ੍ਰਬੰਧ ਕਦੋਂ ਕੀਤਾ ਜਾ ਸਕਦਾ ਹੈ, ਇਸ ਦੇ ਲਈ ਆਈਸੀਸੀ ਮੁਕਾਬਲੇ ਦੇ ਦੇਸ਼ਾਂ ਤੋਂ ਸਲਾਹ ਮਸ਼ਵਰਾ ਕਰੇਗਾ।
ਆਈਸੀਸੀ ਦੇ ਮੁਕਾਬਲਿਆਂ ਦੇ ਮੁਖੀ ਕ੍ਰਿਸ ਟੇਟਲੀ ਨੇ ਕਿਹਾ ਕਿ ਯਾਤਰਾ ਲੈ ਕੇ ਜਾਰੀ ਪਾਬੰਦੀਆਂ, ਵਿਸ਼ਵੀ ਸਿਹਤ ਚਿੰਤਾਵਾਂ ਅਤੇ ਸਰਕਾਰ ਤੇ ਲੋਕ ਸਿਹਤ ਅਧਿਕਾਰੀਆਂ ਦੀ ਸਲਾਹ ਉੱਤੇ ਅਸੀਂ ਕੋਵਿਡ-19 ਮਹਾਂਮਾਰੀ ਦੇ ਕਾਰਨ ਆਗ਼ਾਮੀ ਦੋ ਕੁਆਲੀਫ਼ਾਇੰਗ ਮੁਕਬਾਲਿਆਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫ਼ਾਇਰ ਅਤੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 2022 ਦੇ ਯੂਰਪੀ ਕੁਆਲੀਫ਼ਾਇਰ ਦੋਵੇਂ ਪ੍ਰਭਾਵਿਤ ਹੋਏ ਹਨ।