ਨਵੀਂ ਦਿੱਲੀ: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਡੈਮੋਕਰੇਟਿਕ ਉਮੀਦਵਾਰ ਜੋਅ ਬਾਈਡਨ ਵੱਲੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਡੋਨਾਲਡ ਟਰੰਪ ਦੀ ਹਾਰ ਨੂੰ ਲੈ ਕੇ ਟਵੀਟ ਕੀਤਾ। ਸਹਿਵਾਗ ਨੇ ਟਰੰਪ ਦੀ ਫੋਟੋ ਨੂੰ ਟਵੀਟ ਕਰਦਿਆਂ ਲਿਖਿਆ, "ਆਪਨੇ ਵਾਲੇ ਬਰਾਬਰ ਹੀ ਹਨ। ਚਾਚਾ ਦੀ ਕਾਮੇਡੀ ਦੀ ਯਾਦ ਆਵੇਗੀ।"
-
Apne waale same hi hain.
— Virender Sehwag (@virendersehwag) November 7, 2020 " class="align-text-top noRightClick twitterSection" data="
Will miss Chacha ki Comedy. #USElection2020 pic.twitter.com/yHiOKjMzuR
">Apne waale same hi hain.
— Virender Sehwag (@virendersehwag) November 7, 2020
Will miss Chacha ki Comedy. #USElection2020 pic.twitter.com/yHiOKjMzuRApne waale same hi hain.
— Virender Sehwag (@virendersehwag) November 7, 2020
Will miss Chacha ki Comedy. #USElection2020 pic.twitter.com/yHiOKjMzuR
ਦੋ ਵਾਰ ਦੇ ਉਪ-ਰਾਸ਼ਟਰਪਤੀ ਰਹੇ ਬਾਈਡੇਨ ਨੇ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤੀਆਂ ਅਤੇ ਦੇਸ਼ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ। ਕਮਲਾ ਹੈਰਿਸ ਅਮਰੀਕਾ ਦੀ ਨਵੀਂ ਉਪ ਰਾਸ਼ਟਰਪਤੀ ਬਣੇਗੀ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਹੋਵੇਗੀ।
ਸਹਿਵਾਗ ਤੋਂ ਇਲਾਵਾ ਵਿਸ਼ਵ ਦੇ ਕੁਝ ਹੋਰ ਖਿਡਾਰੀਆਂ ਨੇ ਅਮਰੀਕਾ ਦੀਆਂ ਚੋਣਾਂ ਬਾਰੇ ਟਿੱਪਣੀ ਕੀਤੀ ਹੈ।
ਅਮਰੀਕੀ ਫੁੱਟਬਾਲ ਖਿਡਾਰੀ ਮੇਗਨ ਰੇਪੀਨੋਏ ਨੇ ਲਿਖਿਆ, "ਭਵਿੱਖ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਮੈਡਮ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਧਾਈਆਂ।"