ETV Bharat / sports

39 ਸਾਲਾ ਦੇ ਹੋਏ ਮਾਹੀ, ਕ੍ਰਿਕੇਟ ਦਿੱਗਜਾਂ ਨੇ ਦਿੱਤੀ ਜਨਮਦਿਨ ਦੀ ਵਧਾਈ - ਕ੍ਰਿਕੇਟ ਜਗਤ ਦੇ ਲੋਕ

ਮਹਿੰਦਰ ਸਿੰਘ ਧੋਨੀ ਮੰਗਲਵਾਰ ਨੂੰ 39 ਸਾਲ ਦੇ ਹੋ ਗਏ ਹਨ। ਇਸ ਮੌਕੇ ਉੱਤੇ ਕ੍ਰਿਕੇਟ ਜਗਤ ਦੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀ ਧੋਨੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆ।

happy birthday msd cricket fraternity fans extend wishes to dhoni as he turns 39

author img

By

Published : Jul 7, 2020, 3:21 PM IST

ਨਵੀਂ ਦਿੱਲੀ: ਭਾਰਤ ਲਈ 2 ਵਾਰ ਵਰਲਡ ਕੱਪ ਜਿੱਤਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਉਨ੍ਹਾਂ ਦੇ ਫੈਂਸ ਉਨ੍ਹਾਂ ਦੇ ਜਨਮਦਿਨ ਉੱਤੇ ਵਧਾਈਆਂ ਦੇ ਰਹੇ ਹਨ। ਧੋਨੀ ਮੰਗਲਵਾਰ ਨੂੰ 39 ਸਾਲ ਦੇ ਹੋ ਗਏ ਹਨ।

ਭਾਰਤ ਦੇ ਮਹਾਨ ਕਪਤਾਨਾਂ ਵਿੱਚੋਂ ਇੱਕ ਗਿਣੇ ਜਾਣ ਵਾਲੇ ਧੋਨੀ ਨੂੰ ਵਿਸ਼ਵ ਕ੍ਰਿਕੇਟ ਦਾ ਸਭ ਤੋਂ ਵੱਡਾ ਫਿਨੀਸ਼ਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਨੇ ਟੀ-20 ਵਿਸ਼ਵ ਕੱਪ 2007 ਜਿੱਤਿਆ ਤੇ ਫਿਰ 2011 ਵਿੱਚ ਵਨ-ਡੇਅ ਕੱਪ ਵੀ ਜਿੱਤਿਆ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਧੋਨੀ ਨੂੰ ਵਧਾਈ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਲਿਖਿਆ, "ਜਨਮਦਿਨ ਦੀਆਂ ਸ਼ੁਭਕਾਮਨਾਵਾਂ ਮਾਹੀ ਭਰਾ। ਤੁਹਾਡੀ ਚੰਗੀ ਸਿਹਤ 'ਤੇ ਖ਼ੁਸ਼ੀ ਦੀ ਕਾਮਨਾ ਕਰਦਾ ਹਾਂ।"

ਟੀਮ ਦੇ ਹਰਫ਼ਨਮੌਲਾ ਖਿਡਾਰੀ ਹਾਰਦਿਕ ਪਾਂਡਯਾ ਨੇ ਧੋਨੀ ਨੂੰ ਵਧਾਈ ਦਿੰਦੇ ਹੋਏ ਟਵੀਟ ਕਰਦਿਆਂ ਲਿਖਿਆ, "ਮੇਰੇ ਬਿੱਟੂ ਨੂੰ ਚਿੱਟੂ ਵੱਲੋਂ ਜਨਮਦਿਨ ਦੀ ਵਧਾਈ। ਮੇਰੇ ਉਹ ਦੋਸਤ ਜਿਸ ਨੇ ਮੈਨੂੰ ਇੱਕ ਚੰਗਾ ਇਨਸਾਨ ਬਨਣਾ ਸਿਖਾਇਆ ਤੇ ਬੁਰੇ ਸਮੇਂ ਵਿੱਚ ਮੇਰੇ ਨਾਲ ਖੜ੍ਹੇ ਰਹੇ।"

ਭਾਰਤ ਦੇ ਸਾਬਕਾ ਬੱਲੇਬਾਜ਼ ਵੀਵੀਐਸ ਲਕਸ਼ਮਨ ਨੇ ਲਿਖਿਆ, "ਜਿਸ ਦਾ ਸ਼ਾਂਤ ਮਨ, ਸਬਰ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕਰ ਰਿਹਾ ਹੈ, ਉਸ ਸ਼ਖਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ।"

  • Here's wishing a very Happy Birthday @msdhoni 🇮🇳✅☝️! to one of my favorite human, brother & a leader I could ever ask for! The man who has always played with his mind and heart. Thank you for all the inspiration Dhoni Bhai 🤘🤗 pic.twitter.com/72eoMM7qwg

    — Suresh Raina🇮🇳 (@ImRaina) July 6, 2020 " class="align-text-top noRightClick twitterSection" data=" ">

ਸੁਰੇਸ਼ ਰੈਨਾ ਨੇ ਟਵੀਟ 'ਚ ਲਿਖਿਆ, "ਮੇਰੇ ਸਭ ਤੋਂ ਮਨਪਸੰਦ ਕਪਤਾਨ ਨੂੰ ਜਨਮਦਿਨ ਦੀ ਵਧਾਈ। ਅਜਿਹਾ ਇਨਸਾਨ ਜੋ ਹਮੇਸ਼ਾਂ ਆਪਣੇ ਦਿਲ ਤੇ ਦਿਮਾਗ ਨਾਲ ਖੇਡਦਾ ਹੈ। ਪ੍ਰੇਰਿਤ ਕਰਨ ਲਈ ਧੰਨਵਾਦ ਧੋਨੀ ਭਰਾ।"

ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਨੇ ਧੋਨੀ ਨੂੰ ਵਧਾਈ ਦਿੰਦੇ ਹੋਏ ਲਿਖਿਆ, "ਸਪਾਰਟਸ ਦੇ ਹੀਰੋ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਜਨਮਦਿਨ ਦੀ ਮੁਬਾਰਕ ਮਾਹੀ ਭਾਈ।"

ETV Bharat Logo

Copyright © 2025 Ushodaya Enterprises Pvt. Ltd., All Rights Reserved.