ਮੁੰਬਈ: ਆਸਟਰੇਲੀਆ ਕ੍ਰਿਕਟ ਟੀਮ ਦੇ ਆਲਰਾਊਂਡਰ ਗਲੇਨ ਮੈਕਸਵੈਲ ਨੇ ਮੰਗਣੀ ਕਰ ਲਈ ਹੈ। ਮੈਕਸਵੈੱਲ ਨੇ ਆਪਣੀ ਭਾਰਤੀ ਪ੍ਰੇਮਿਕਾ ਵਿੰਨੀ ਰਮਨ ਨਾਲ ਮੰਗਣੀ ਕੀਤੀ ਹੈ ਤੇ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਇਸ ਖ਼ੂਸ਼ੀ ਨੂੰ ਸਾਂਝਾ ਕੀਤਾ ਹੈ।
- " class="align-text-top noRightClick twitterSection" data="
">
ਦੱਸਣਯੋਗ ਹੈ ਕਿ ਮੈਕਸਵੈਲ ਤੇ ਵਿਨੀ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਵਿਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮੰਗਣੀ ਦੀਆਂ ਫ਼ੋਟੋਆਂ ਨੂੰ ਵੀ ਸਾਂਝਾ ਕੀਤਾ ਹੈ। ਆਸਟਰੇਲੀਆ ਦੀ ਟੀਮ ਦੱਖਣੀ ਅਫਰੀਕਾ ਦੇ ਦੌਰੇ 'ਤੇ ਹੈ ਅਤੇ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ -20 ਇੰਟਰਨੈਸ਼ਨਲ ਸੀਰੀਜ਼ ਖੇਡੀ ਜਾ ਰਹੀ ਹੈ, ਜਿਸ ਤੋਂ ਬਾਅਦ ਤਿੰਨ ਮੈਚਾਂ ਦੀ ਵਨ-ਡੇਅ ਸੀਰੀਜ਼ ਖੇਡਣੀ ਹੈ।
ਮੈਕਸਵੈੱਲ ਨੇ ਵਿਨੀ ਨਾਲ ਫੋਟੋ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਇੱਕ ਰਿੰਗ ਬਣਾਈ, ਉੱਥੇ ਹੀ ਵਿਨੀ ਨੇ ਕੈਪਸ਼ਨ ਵਿੱਚ ਲਿਖਿਆ ਕਿ ਪਿਛਲੇ ਹਫ਼ਤੇ ਮੇਰੇ ਮਨਪਸੰਦ ਵਿਅਕਤੀ ਨੇ ਮੈਨੂੰ ਵਿਆਹ ਕਰਾਉਣ ਲਈ ਪ੍ਰਪੋਜ਼ ਕੀਤਾ ਤੇ ਮੈਂ ਹਾਂ ਕੀਤੀ। ਮੈਕਸਵੈੱਲ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਰੇਕ ਲਿਆ ਸੀ। ਉਸ ਨੇ ਮਾਨਸਿਕ ਸਿਹਤ ਦਾ ਹਵਾਲਾ ਦਿੰਦੇ ਹੋਏ ਇਹ ਬਰੇਕ ਲਿਆ ਸੀ।