ਜੋਹਾਨਸਬਰਗ : ਭਾਰਤ ਦੌਰੇ ਉੱਤੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਟੈਸਟ ਲੜੀ ਵਿੱਚ 0-3 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਕਪਤਾਨ ਫਾਫ ਡੂ ਪਲੇਸਿਸ ਨੇ ਟਾਸ ਨੂੰ ਵੱਡਾ ਕਾਰਨ ਦੱਸਿਆ।
ਭਾਰਤ ਨੇ 3-0 ਨਾਲ ਹਰਾਇਆ
ਭਾਰਤ ਨੇ ਟੈਸਟ ਲੜੀ ਵਿੱਚ ਦੱਖਣੀ ਅਫ਼ਰੀਕਾ ਨੂੰ 3-0 ਨਾਲ ਹਰਾਇਆ। ਡੂ ਪਲੇਸਿਸਿ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਟੀਮ ਵਿੱਚ ਮਾਨਸਿਕ ਦ੍ਰਿੜ੍ਹਤਾ ਦੀ ਘਾਟ ਸੀ। ਉਨ੍ਹਾਂ ਕਿਹਾ ਕਿ ਤਿੰਨੋਂ ਮੈਚਾਂ ਵਿੱਚ ਟਾਸ ਹਾਰਨ ਨਾਲ ਔਖਾ ਦਿਖ ਰਿਹਾ ਕੰਮ ਨਾ-ਮੁਮਕਿਨ ਹੋ ਗਿਆ।
ਟੈਸਟ ਵਿੱਚ ਟਾਸ ਖ਼ਤਮ ਕਰਨ ਨਾਲ ਹੀ ਟੀਮਾਂ ਦਾ ਫ਼ਾਇਦਾ ਹੋਵੇਗਾ
ਫਾਫ ਨੇ ਕਿਹਾ ਕਿ ਹਰ ਟੈਸਟ ਵਿੱਚ ਉਨ੍ਹਾਂ ਨੂੰ ਬੱਲੇਬਾਜ਼ੀ ਵੱਲੋਂ 500 ਦੌੜਾਂ ਬਣਾਈਆਂ। ਹਨੇਰਾ ਹੋਣ ਸਮੇਂ ਉਨ੍ਹਾਂ ਨੇ ਪਾਰੀ ਐਲਾਨੀ ਅਤੇ 3 ਵਿਕਟਾਂ ਵੀ ਲੈ ਲਈਆਂ। ਅਜਿਹੇ ਵਿੱਚ ਤੀਸਰੇ ਦਿਨ ਤੁਹਾਡੇ ਉੱਤੇ ਦਬਾਅ ਰਹਿੰਦਾ ਹੈ। ਹਰ ਟੈਸਟ ਮੰਨੋ ਕਾਪੀ ਅਤੇ ਪੇਸਟ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਟਾਸ ਖ਼ਤਮ ਕਰ ਦੇਣ ਨਾਲ ਟੀਮਾਂ ਨੂੰ ਵਿਦੇਸ਼ੀ ਸਰਜ਼ਮੀਂ ਉੱਤੇ ਵਧੀਆ ਤਰੀਕੇ ਨਾਲ ਖੇਡਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਅਸੀਂ ਜਿਸ ਤਰੀਕੇ ਨਾਲ ਆਖ਼ਰੀ ਟੈਸਟ ਖੇਡਿਆ, ਉਸ ਨਾਲ ਜ਼ਾਹਿਰ ਸੀ।
ਅਸੀਂ ਸ਼ੁਰੂਆਤ ਵਧੀਆ ਕੀਤੀ, ਪਰ ਲੜੀ ਵਿੱਚ ਲੰਬੀ ਸਮੇਂ ਤੱਕ ਦਬਾਅ ਵਿੱਚ ਰਹਿਣ ਤੋਂ ਬਾਅਦ ਅਸੀਂ ਇੰਨ੍ਹਾਂ ਬੁਰਾ ਖੇਡਣ ਲੱਗੇ।
ਦੱਖਣੀ ਅਫ਼ਰੀਕਾ ਕਪਤਾਨ ਫਾਫ ਡੂ ਪਲੇਸਿਸ ਲਗਾਤਾਰ ਟਾਸ ਹਾਰਣ ਤੋਂ ਪ੍ਰੇਸ਼ਾਨ ਹੋ ਚੁੱਕੇ ਸਨ ਜਿਸ ਕਾਰਨ ਉਨ੍ਹਾਂ ਨੇ ਆਖ਼ਰੀ ਟੈਸਟ ਮੈਚ ਵਿੱਚ ਪ੍ਰੋਕਸੀ ਕਪਤਾਨ ਤੇਂਬਾ ਬਾਵੁਮਾ ਨੂੰ ਟਾਸ ਲਈ ਆਪਣੇ ਨਾਲ ਲੈ ਕੇ ਆਏ, ਪਰ ਉਹ ਆਖ਼ਰੀ ਮੈਚ ਵੀ ਹਾਰ ਗਏ।
ਇਹ ਵੀ ਪੜ੍ਹੋ : ਟੀਮ ਇੰਡੀਆ ਦਾ ਦਿਵਾਲੀ ਧਮਾਕਾ, ਦੱਖਣੀ ਅਫ਼ਰੀਕਾ ਨੂੰ 3-0 ਨਾਲ ਹਰਾਇਆ