ਨਵੀਂ ਦਿੱਲੀ: ਆਈਪੀਐਲ 2020 ਵਿੱਚ ਮਹਿੰਦਰ ਸਿੰਘ ਧੋਨੀ ਦੀ ਨਾਕਾਮੀ ਨੂੰ ਲੈ ਕੇ ਸੋਸ਼ਲ ਮੀਡੀਆ ਟ੍ਰੋਲਸ ਉੱਤੇ ਕਿਸੇ ਨੇ ਉਨ੍ਹਾਂ ਦੀ ਪੰਜ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੀ ਧਮਕੀ ਦਿੱਤੀ। ਧੋਨੀ ਦੀ ਪਤਨੀ ਸਾਕਸ਼ੀ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਧਮਕੀ ਦਿੱਤੀ ਗਈ ਹੈ।
ਲੰਘੇ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਤੇ ਚੇਨਈ ਸੁਪਰਕਿੰਗਜ਼ ਵਿਚਕਾਰ ਮੁਕਾਬਲਾ ਸੀ ਜਿਸ ਵਿੱਚ ਕੋਲਕਾਤਾ ਨੇ ਓਪਨਿੰਗ ਵਿੱਚ 167 ਦੌੜਾਂ ਬਣਾਈਆਂ ਤੇ ਚੇਨਈ ਸੁਪਰਕਿੰਗਜ਼ ਇਸ ਟੀਚੇ ਦਾ ਪਿੱਛਾ ਕਰਦੀ ਹੋਈ 10 ਦੌੜਾਂ ਨਾਲ ਇਹ ਮੈਚ ਹਾਰ ਗਈ। ਮੈਚ ਤੋਂ ਬਾਅਦ ਕਪਤਾਨ ਧੋਨੀ ਸਮੇਤ ਸੀਐਸਕੇ ਦੇ ਕੁੱਝ ਬਲੇਬਾਜ਼ਾਂ ਨੂੰ ਫੈਨਜ਼ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ।
ਇਸ ਮੈਚ ਦੀ ਹਾਰ ਤੋਂ ਬਾਅਦ ਹੀ ਧੋਨੀ ਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਥਿਤ ਤੌਰ ਉੱਤੇ ਧਮਕੀਆਂ ਦਿੱਤੀਆਂ ਗਈਆਂ।
ਇਸ ਧਮਕੀ ਨੇ ਸ਼ੋਸਲ ਮੀਡੀਆ ਉੱਤੇ ਲੋਕਾਂ ਨੂੰ ਗੁੱਸੇ ਭਰ ਦਿੱਤਾ ਹੈ। ਖ਼ਾਸ ਤੌਰ ਉੱਤੇ ਮਹਿਲਾਵਾਂ ਕਾਫ਼ੀ ਗੁੱਸੇ ਵਿੱਚ ਹੈ।
ਅਦਾਕਾਰਾ ਨਗਮਾ ਨੇ ਟਵੀਟ ਕਰਕੇ ਕਿਹਾ ਕਿ," ਅਸੀਂ ਰਾਸ਼ਟਰ ਦੇ ਤੌਰ ਉੱਤੇ ਕਿਥੇ ਜਾ ਰਹੇ ਹਾਂ? ਇਹ ਕਿੰਨਾ ਅਜੀਬ ਹੈ ਕਿ ਧੋਨੀ ਦੀ ਪੰਜ ਦੀ ਸਾਲ ਦੀ ਬੱਚੀ ਜੀਵਾ ਨੂੰ ਕਿਸੇ ਨੇ ਜਬਰ ਜਨਾਹ ਦੀ ਧਮਕੀ ਦਿੱਤੀ ਹੈ? ਪ੍ਰਧਾਨਮੰਤਰੀ ਜੀ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਹੈ?"
ਕਰਨਾਟਕਾ ਦੇ ਜੈਨਗਰ ਦੀ ਵਿਧਾਇਕਾ ਸੋਮਿਆ ਰੈਡੀ ਨੇ ਕਿਹਾ ਕਿ ਇਹ ਕਾਫ਼ੀ ਪਰੇਸ਼ਾਨ ਕਰਨ ਵਾਲੀ ਗੱਲ ਹੈ। ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਹੈ? ਇਹ ਸਮਝ ਨਹੀਂ ਆ ਰਿਹਾ। ਅਸੀਂ ਕਿੱਥੇ ਜਾ ਰਹੇ ਹਾਂ?