ਨਵੀਂ ਦਿੱਲੀ: ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ ਵੱਲੋਂ ਜਿੰਨ੍ਹਾਂ ਖਿਡਾਰੀਆਂ ਨੂੰ ਨੋਟਿਸ ਮਿਲਿਆ ਹੈ, ਉਸ ਵਿੱਚ ਮਹਿਲਾ ਸਟਾਰ ਖਿਡਾਰੀ ਸਮਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਵੀ ਸ਼ਾਮਲ ਹੈ, ਜੋ ਰਾਸ਼ਟਰੀ ਪੰਜੀਕਰਨ ਪ੍ਰੀਖਣ ਪੂਲ (ਐੱਨਆਰਟੀਪੀ) ਵਿੱਚ ਸ਼ਾਮਲ 110 ਵਿੱਚੋਂ 5 ਕ੍ਰਿਕਟਰ ਹਨ।
ਉਨ੍ਹਾਂ ਨੂੰ ਆਪਣੇ ਸਬੰਧਿਤ ਮਹਾਂਸੰਘ ਤੋਂ ਮਦਦ ਲੈਣੀ ਪੈਂਦੀ ਹੈ
ਇੱਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਨਾਡਾ ਦੇ ਨਿਰਦੇਸ਼ਕ ਨਵੀਨ ਅਗਰਵਾਲ ਨੇ ਪੁਸ਼ਟੀ ਕੀਤੀ ਕਿ ਬੀਸੀਸੀਆਈ ਨੇ ਆਪਣੇ ਪੰਜ ਐੱਨਆਰਟੀਪੀ ਖਿਡਾਰੀਆਂ ਦੇ ਸਥਾਨ ਦੀ ਜਾਣਕਾਰੀ ਦਾ ਖ਼ੁਲਾਸਾ ਕਰਨ ਵਿੱਚ ਅਸਫ਼ਲ ਰਹਿਣ ਦੇ ਲਈ ਅਧਿਕਾਰਕ ਸਪੱਸ਼ਟੀਕਰਨ ਭੇਜਿਆ ਹੈ। ਅਗਰਵਾਲ ਨੇ ਕਿਹਾ ਕਿ ਏਡੀਏਐੱਮਐੱਸ (ਡੋਪਿੰਗ ਵਿਰੋਧੀ ਪ੍ਰਸ਼ਾਸਨਿਕ ਤੇ ਪ੍ਰਬੰਧਨ ਪ੍ਰਣਾਲੀ) ਸਾਫ਼ਟਵੇਅਰ ਵਿੱਚ ਵੇਅਰਅਬਾਉਟਸ ਫ਼ਾਰਮ ਭਾਰਤ ਦੇ 2 ਤਰੀਕੇ ਹਨ ਜਾਂ ਤਾਂ ਖਿਡਾਰੀ ਖ਼ੁਦ ਹੀ ਇਸ ਨੂੰ ਭਰਣ ਜਾਂ ਫ਼ਿਰ ਸੰਘ ਉਸ ਦੇ ਵੱਲੋਂ ਫਾਰਮ ਭਰੇ।
ਉਨ੍ਹਾਂ ਨੇ ਕਿਹਾ ਕਿ ਕੁੱਝ ਖੇਡਾਂ ਵਿੱਚ ਅਥਲੀਟ ਏਨੇ ਸਿੱਖਿਅਤ ਨਹੀਂ ਹੁੰਦੇ ਜਾਂ ਫ਼ਿਰ ਉਨ੍ਹਾਂ ਦੇ ਕੋਲ ਇੰਟਰਨੈੱਟ ਦੀ ਸੁਵਿਧਾ ਨਹੀਂ ਹੁੰਦੀ ਤਾਂ ਉਹ ਖ਼ੁਦ ਏਡੀਏਐੱਮਐੱਸ ਦੇ ਇਸ 'ਵੇਅਰਅਬਾਉਟਸ' ਲੇਖ ਨੂੰ ਲੱਭ ਨਹੀਂ ਸਕਦੇ ਜਾਂ ਫ਼ਿਰ ਫ਼ਾਰਮ ਭਰ ਕੇ ਇਸ ਨੂੰ ਅਪਲੋਡ ਨਹੀਂ ਕਰ ਸਕਦੇ।
ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਬੰਧਿਤ ਮਹਾਂਸੰਘ ਦੀ ਮਦਦ ਲੈਣੀ ਪੈਂਦੀ ਹੈ। ਇਸ ਲਈ ਮਹਾਂਸੰਘ ਉਨ੍ਹਾਂ ਦੇ ਰਹਿਣ ਦੇ ਥਾਂ ਦੀ ਜਾਣਕਾਰੀ ਦੇ ਫ਼ਾਰਮ ਨੂੰ ਅਪਲੋਡ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟਰਾਂ ਨੂੰ ਵੀ ਕਦੇ-ਕਦਾਈਂ ਇਸ ਪ੍ਰਕਿਰਿਆ ਨੂੰ ਖ਼ੁਦ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ।
ਖਿਡਾਰੀ ਦੇ ਆਪਣੇ ਸਥਾਨ ਦੀ ਜਾਣਕਾਰੀ ਦੇਣ ਦਾ ਨਿਯਮ ਜ਼ਰੂਰੀ ਹੈ
ਉਨ੍ਹਾਂ ਨੇ ਕਿਹਾ ਕਿ ਏਡੀਏਐੱਮਐਸ ਵਿੱਚ ਪਾਸਵਰਡ ਦੇ ਸਬੰਧ ਵਿੱਚ ਗੜਬੜੀ ਹੋਈ ਹੈ। ਹੁਣ ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਨਿਪਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੀਸੀਸੀਆਈ ਦੇ ਸਪੱਸ਼ਟੀਕਰਨ ਉੱਤੇ ਚਰਚਾ ਹੋਵੇਗੀ ਕਿ ਇਸ ਨੂੰ ਜਾਣਕਾਰੀ ਦੇਣ ਵਿੱਚ ਅਸਫ਼ਲ ਹੋਣ ਦੇ ਤਿੰਨ ਵਿੱਚੋਂ ਇੱਕ ਦੇ ਤੌਰ ਉੱਤੇ ਗਿਣਿਆ ਜਾਵੇ ਜਾਂ ਨਹੀਂ। ਇਹ ਦਿੱਤੇ ਗਏ ਸਪੱਸ਼ਟੀਕਰਨ ਤੋਂ ਦੇਖਿਆ ਜਾਵੇਗਾ ਕਿ ਬੀਸੀਸੀਆਈ ਇੱਥੋਂ ਅੱਗੇ ਕੀ ਕਰਦਾ ਹੈ।
ਕੋਵਿਡ-19 ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਲੌਕਡਾਊਨ ਲੱਗਿਆ ਸੀ, ਪਰ ਖਿਡਾਰੀ ਦੀ ਆਪਣੀ ਥਾਂ ਦੀ ਜਾਣਕਾਰੀ ਦੇਣ ਦਾ ਨਿਯਮ ਜ਼ਰੂਰੀ ਹੈ। ਅਜਿਹਾ ਤਿੰਨ ਵਾਰ ਕਰਨ ਤੇ 2 ਸਾਲ ਦੀ ਰੋਕ ਵੀ ਲੱਗ ਸਕਦੀ ਹੈ। ਬੀਸੀਸੀਆਈ ਨੇ ਮੀਡਿਆ ਨਾਲ ਗੱਲਬਾਤ ਦੇ ਲਈ ਆਪਣੇ ਅਧਿਕਾਰੀਆ ਨੂੰ ਲਗਾਇਆ ਹੋਇਆ ਹੈ, ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਮਾਮੂਲੀ ਜਿਹੇ ਪਾਸਵਰਡ ਦੀ ਗੜਬੜੀ ਨੂੰ ਦੂਰ ਕਰਨ ਵਿੱਚ ਏਨੇ ਦਿਨ ਕਿਵੇਂ ਲੱਗੇ।