ਹੈਦਰਾਬਾਦ: ਭਾਰਤ ਟੀਮ ਦੇ ਸਾਬਕਾ ਕਪਤਾਨ ਐਮ ਐਸ ਧੋਨੀ ਦੇ ਲੱਖਾਂ ਪ੍ਰਸ਼ੰਸਕ ਹਨ। ਪ੍ਰਸ਼ੰਸਕ ਅਤੇ ਖਿਡਾਰੀ ਸਾਰੇ ਮਾਹੀ ਨੂੰ ਆਦਰਸ਼ ਮੰਨਦੇ ਹਨ। ਭਾਰਤ ਦੇ ਇਸ ਦਿੱਗਜ ਖਿਡਾਰੀ ਨੂੰ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ ਨੇ ਵੀ ਸਲਾਮ ਕੀਤਾ ਹੈ।
ਸੰਜੂ ਨੇ ਦੱਸਿਆ, “ਮੈਂ ਧੋਨੀ ਨੂੰ ਆਪਣੇ ਸੁਪਨੇ ਵਿੱਚ ਵੇਖਿਆ ਅਤੇ ਉਹ ਭਾਰਤ ਟੀਮ ਦੇ ਕਪਤਾਨ ਸਨ। ਉਹ ਮੈਦਾਨ ਵਿੱਚ ਉਤਰ ਫੀਲਡਿੰਗ ਸੈਟ ਕਰ ਰਹੇ ਸਨ ਅਤੇ ਮੈਂ ਸਲਿਪ ਵਿੱਚ ਖੜ੍ਹਾ ਸੀ। ਉਨ੍ਹਾਂ ਨੇ ਅਚਾਨਕ ਮੈਨੂੰ ਕਿਹਾ, ਸੰਜੂ ਉੱਥੇ ਜਾ। ਇਸ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਕਪਤਾਨੀ ਛੱਡ ਦਿੱਤੀ। ਮੈਂ ਸੋਚਿਆ ਕਿ ਹੁਣ ਮੇਰਾ ਸੁਪਨਾ ਕਿਵੇਂ ਪੂਰਾ ਹੋਵੇਗਾ।”
ਸੈਮਸਨ ਨੇ ਅੱਗੇ ਕਿਹਾ, “ਫਿਰ ਭਾਰਤ-ਏ ਅਤੇ ਇੰਗਲੈਂਡ ਵਿਚਾਲੇ ਮੈਚ ਹੋਇਆ ਸੀ, ਜਿੱਥੇ ਧੋਨੀ ਨੂੰ ਕਪਤਾਨੀ ਲਈ ਕਿਹਾ ਗਿਆ। ਮੈਂ ਸਲਿੱਪ ਵਿੱਚ ਖੜ੍ਹਾ ਸੀ ਅਤੇ ਉਹ ਫੀਲਡਿੰਗ ਸੈਟ ਕਰ ਰਹੇ ਸੀ। ਅਚਾਨਕ ਉਨ੍ਹਾਂ ਨੇ ਮੈਨੂੰ ਕਿਹਾ, ਸੰਜੂ ਉੱਥੇ ਜਾ। ਮੈਨੂੰ ਧੋਨੀ ਦੇ ਇਸ ਵਾਕ ਨਾਲ ਹੀ ਮੇਰਾ ਸੁਪਨਾ ਯਾਦ ਆਇਆ।”
ਸੇਮਸਨ ਨੇ ਇਹ ਵੀ ਕਿਹਾ ਕਿ ਜਦੋਂ ਵੀ ਉਹ ਧੋਨੀ ਦੀ ਗੱਲ ਕਰਦੇ ਹਨ, ਤਾਂ ਉਹ ਬਹੁਤ ਭਾਵੁਕ ਹੋ ਜਾਂਦੇ ਹਨ। ਸੰਜੂ ਸੈਮਸਨ ਨੇ ਕਿਹਾ, “ਧੋਨੀ ਝਾਰਖੰਡ ਤੋਂ ਆਏ ਅਤੇ ਭਾਰਤ ਦੇ ਮਹਾਨ ਕਪਤਾਨ ਬਣੇ। ਇਹ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ।”
ਇਹ ਵੀ ਪੜ੍ਹੋ: 515 ਕੇਰਲ ਨਿਵਾਸੀ ਪਰਤੇ ਘਰ, 1.66 ਲੱਖ ਤੋਂ ਵੱਧ ਨੇ ਕਰਵਾਈ ਰਜਿਸਟ੍ਰੇਸ਼ਨ