ਬੈਂਗਲੁਰੂ: ਕੇਂਦਰੀ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਸ਼ਹਿਰ 'ਚ ਆਈਪੀਐਲ ਮੈਚਾਂ 'ਚ ਸੱਟਾ ਲਾਉਣ ਵਾਲੇ ਗਿਰੋਹ 'ਚ ਸ਼ਾਮਲ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਸੀਬੀ ਬੈਂਗਲੁਰੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੱਟੇਬਾਜਾਂ ਕੋਲੋਂ 13.5 ਲੱਖ ਰੁਪਏ ਨਕਦ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਸ਼ਾਹਕਾਰਾ ਨਗਰ ਦੇ ਰਹਿਣ ਵਾਲੇ 48 ਸਾਲਾ ਹੋਯਸਲਾ ਗੌੜਾ ਅਤੇ ਕੋਡਾਂਡਾਰਾਮਪੁਰਾ ਵਯਾਯਾਵਲਵਾਲ ਦੇ ਰਹਿਣ ਵਾਲੇ ਨਰਸਿਮਹਾ ਮੂਰਤੀ ਦੇ ਰੂਪ 'ਚ ਹੋਈ ਹੈ।
ਸੀਸੀਬੀ ਨੇ ਕਿਹਾ ਕਿ ਦੋਹਾਂ ਨੂੰ ਉਸ ਵਕਤ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਜਿੱਤ ਦੇ ਪੈਸਿਆਂ ਨੂੰ ਵੰਡਣ ਜਾ ਰਹੇ ਸਨ।
ਪੁਲਿਸ ਨੇ ਕਿਹਾ "ਦੋਵਾਂ ਨੂੰ ਮੱਲੇਸ਼ਵਰਮ ਦੇ ਹਲਚਲ ਭਰੇ ਬਜ਼ਾਰ ਦੇ ਇੱਕ ਜੂਸ ਕਾਰਨਰ ਤੋਂ ਫੜਿਆ ਗਿਆ ਹੈ, ਜਿੱਥੇ ਉਹ ਜੇਤੂਆਂ ਨੂੰ ਪੈਸੇ ਵੰਡਣ ਆਏ ਸਨ।