ਕਰਾਚੀ: ਆਤਮਵਿਸ਼ਵਾਸ ਨਾਲ ਭਰੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਟੀਮ ਦੇ ਖਿਡਾਰੀ ਸਫਲਤਾ ਦੀ "ਭੁੱਖ" ਤੋਂ ਪ੍ਰੇਰਿਤ ਹਨ ਅਤੇ ਉਨ੍ਹਾਂ ਦੀ ਨਜ਼ਰ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਖਿਤਾਬ 'ਤੇ ਹੈ। ਪਾਕਿਸਤਾਨ ਇਸ ਸਮੇਂ ਨਿਊਜ਼ੀਲੈਂਡ 'ਤੇ ਘਰੇਲੂ ਸੀਰੀਜ਼ 4-1 ਨਾਲ ਜਿੱਤ ਕੇ ਵਨਡੇ ਰੈਂਕਿੰਗ 'ਚ ਚੋਟੀ 'ਤੇ ਪਹੁੰਚਣ ਦੀ ਕਗਾਰ 'ਤੇ ਹੈ। ਜੇਕਰ ਪਾਕਿਸਤਾਨ ਕ੍ਰਿਕਟ ਟੀਮ ਮੰਗਲਵਾਰ ਤੋਂ ਸ਼੍ਰੀਲੰਕਾ 'ਚ ਅਫਗਾਨਿਸਤਾਨ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕਰਨ 'ਚ ਸਫਲ ਰਹਿੰਦੀ ਹੈ ਤਾਂ ਉਹ ਆਸਟ੍ਰੇਲੀਆ ਨੂੰ ਪਛਾੜ ਕੇ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਜਾਵੇਗੀ।
-
🚨 Our squad for the Afghanistan series and Asia Cup 🚨
— Pakistan Cricket (@TheRealPCB) August 9, 2023 " class="align-text-top noRightClick twitterSection" data="
Read more: https://t.co/XtjcVAmDV7#AFGvPAK | #AsiaCup2023 pic.twitter.com/glpVWF6oWW
">🚨 Our squad for the Afghanistan series and Asia Cup 🚨
— Pakistan Cricket (@TheRealPCB) August 9, 2023
Read more: https://t.co/XtjcVAmDV7#AFGvPAK | #AsiaCup2023 pic.twitter.com/glpVWF6oWW🚨 Our squad for the Afghanistan series and Asia Cup 🚨
— Pakistan Cricket (@TheRealPCB) August 9, 2023
Read more: https://t.co/XtjcVAmDV7#AFGvPAK | #AsiaCup2023 pic.twitter.com/glpVWF6oWW
ਵਿਸ਼ਵਾਸ ਨਾਲ ਲਬਰੇਜ਼ ਟੀਮ: ਬਾਬਰ ਆਜ਼ਮ ਨੇ ਅਫਗਾਨਿਸਤਾਨ ਖਿਲਾਫ ਪਹਿਲੇ ਮੈਚ ਦੀ ਪੁਰਵਲੀ ਸ਼ਾਮ 'ਤੇ ਸੋਮਵਾਰ ਨੂੰ ਹੰਬਨਟੋਟਾ 'ਚ ਕਿਹਾ, "ਇਸ ਟੀਮ ਦੇ ਹਰ ਖਿਡਾਰੀ 'ਚ ਚੰਗਾ ਪ੍ਰਦਰਸ਼ਨ ਕਰਨ ਦੀ ਭੁੱਖ ਹੈ। ਹਰ ਖਿਡਾਰੀ ਮੈਚ ਜਿੱਤਣ ਵਾਲਾ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ।" ਉਸ ਨੇ ਕਿਹਾ, "ਅਸੀਂ ਹਾਲ ਹੀ ਵਿੱਚ ਦੇਖਿਆ ਹੈ ਕਿ ਵੱਖ-ਵੱਖ ਮੈਚਾਂ ਵਿੱਚ ਵੱਖ-ਵੱਖ ਖਿਡਾਰੀ ਮੈਨ ਆਫ਼ ਦ ਮੈਚ ਬਣੇ ਹਨ। ਇਹ ਕਿਸੇ ਵੀ ਟੀਮ ਲਈ ਚੰਗਾ ਸੰਕੇਤ ਹੈ। ਜਦੋਂ ਤੁਸੀਂ ਵੱਡੇ ਟੂਰਨਾਮੈਂਟਾਂ ਵਿੱਚ ਪ੍ਰਦਰਸ਼ਨ ਕਰਦੇ ਹੋ ਤਾਂ ਟੀਮ ਅਤੇ ਵਿਅਕਤੀਗਤ ਤੌਰ 'ਤੇ ਤੁਹਾਡਾ ਮਨੋਬਲ ਉੱਚਾ ਹੁੰਦਾ ਹੈ।"
- ਹੁਣ ਦਿੱਲੀ ਨਹੀਂ ਯੂਪੀ ਵੱਲੋਂ ਕ੍ਰਿਕਟ ਖੇਡਣਗੇ ਨਿਤਿਸ਼ ਰਾਣਾ, ਇਹ ਹੈ ਅਸਲ ਵਜ੍ਹਾ
- ਸਪਿਨਰ ਚਾਹਲ ਏਸ਼ੀਆ ਕੱਪ 2023 ਦੀ ਟੀਮ ਤੋਂ ਬਾਹਰ, ਰਾਹੁਲ, ਅਈਅਰ, ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਨਾ ਦੀ ਹੋਈ ਚੋਣ
- ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਬਾਕੀ ਗੇਂਦਬਾਜ਼ਾਂ ਨੇ ਕੀਤਾ ਨਿਰਾਸ਼, ਮੈਚ ਜਿੱਤ ਭਾਰਤ ਬਣਿਆ ਅਜੇਤੂ
ਏਸ਼ੀਆ ਕੱਪ 2023 ਦੀ ਤਿਆਰੀ: ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵਾਰ ਫਿਰ ਬਾਬਰ ਆਜ਼ਮ ਨੂੰ ਏਸ਼ੀਆ ਕੱਪ 2023 ਲਈ ਆਪਣੀ ਟੀਮ ਦਾ ਕਪਤਾਨ ਬਣਾਇਆ ਹੈ, ਜਦਕਿ ਸ਼ਾਦਾਬ ਖਾਨ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਵਿਕਟਕੀਪਰ ਦੀ ਜ਼ਿੰਮੇਵਾਰੀ ਮੁਹੰਮਦ ਰਿਜ਼ਵਾਨ ਅਤੇ ਮੁਹੰਮਦ ਹਰਿਸ ਦੇ ਹੱਥਾਂ 'ਚ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਏਸ਼ੀਆ ਕੱਪ 2023 ਲਈ ਪਾਕਿਸਤਾਨੀ ਕ੍ਰਿਕਟ ਟੀਮ ਵਿੱਚ ਸ਼ਾਮਲ ਖਿਡਾਰੀਆਂ ਵਿੱਚ ਅਬਦੁੱਲਾ ਸ਼ਫੀਕ, ਫਖਰ ਜ਼ਮਾਨ, ਇਮਾਮ ਉਲ-ਹੱਕ, ਬਾਬਰ ਆਜ਼ਮ (ਕਪਤਾਨ), ਸਲਮਾਨ ਆਗਾ, ਟੀ. ਤਾਹਿਰ, ਸਾਊਦ ਸ਼ਕੀਲ, ਮੁਹੰਮਦ ਰਿਜ਼ਵਾਨ, ਮੁਹੰਮਦ ਹਰਿਸ ਸ਼ਾਮਲ ਹਨ। ਇਸ ਤੋਂ ਫਹੀਮ ਅਸ਼ਰਫ, ਹਰਿਸ ਰਾਊਫ, ਮੁਹੰਮਦ ਵਸੀਮ ਜੂਨੀਅਰ, ਨਾਦਿਰ ਸ਼ਾਹ ਅਤੇ ਸ਼ਾਹੀਨ ਅਫਰੀਦੀ ਵੀ ਟੀਮ ਦਾ ਹਿੱਸਾ ਨੇ।