ਕੋਲੰਬੋ: ਸ਼੍ਰੀਲੰਕਾ ਨੇ ਮੰਗਲਵਾਰ ਨੂੰ ਅਫਗਾਨਿਸਤਾਨ 'ਤੇ 2 ਦੌੜਾਂ ਦੀ ਰੋਮਾਂਚਕ ਜਿੱਤ ਦਰਜ ਕੀਤੀ ਅਤੇ ਹਾਰ ਨੂੰ ਜਿੱਤ 'ਚ ਬਦਲ ਕੇ ਸੁਪਰ 4 ਗੇੜ ਦੌਰ ਵਿੱਚ ਪ੍ਰਵੇਸ਼ ਕੀਤਾ । ਇਸ ਜਿੱਤ ਨਾਲ ਸਹਿ-ਮੇਜ਼ਬਾਨ ਸ਼੍ਰੀਲੰਕਾ,ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਦੇ ਨਾਲ ਆਖਰੀ ਚਾਰ ਵਿੱਚ ਪਹੁੰਚ ਗਏ ਹਨ ਅਤੇ ਸਾਰੀਆਂ ਚਾਰ ਟੀਮਾਂ ਹੁਣ ਸੁਪਰ 4 ਪੜਾਅ ਦੌਰਾਨ ਤਿੰਨ ਹੋਰ ਮੈਚ ਖੇਡਣਗੀਆਂ। ਇਸ ਤੋਂ ਬਾਅਦ 17 ਸਤੰਬਰ ਨੂੰ ਕੋਲੰਬੋ 'ਚ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਫਾਈਨਲ ਮੈਚ ਖੇਡਿਆ ਜਾਵੇਗਾ। (Top teams final on September 17)
ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ: ਇਸ ਤੋਂ ਬਾਅਦ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੂਰਨਾਮੈਂਟ ਦਾ ਦੂਜਾ ਮੈਚ 10 ਸਤੰਬਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋ ਦਿਨ ਬਾਅਦ ਰੋਹਿਤ ਸ਼ਰਮਾ ਦੀ ਟੀਮ ਉਸੇ ਮੈਦਾਨ 'ਤੇ ਸ਼੍ਰੀਲੰਕਾ ਨਾਲ ਖੇਡਣ ਲਈ ਮੈਦਾਨ 'ਚ ਉਤਰੇਗੀ। ਇਸ ਤੋਂ ਬਾਅਦ 13 ਸਤੰਬਰ ਨੂੰ ਕੋਲੰਬੋ 'ਚ ਸ਼੍ਰੀਲੰਕਾ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਅੰਤ ਵਿੱਚ ਭਾਰਤ 15 ਸਤੰਬਰ ਨੂੰ ਸੁਪਰ 4 ਦੌਰ ਵਿੱਚ ਬੰਗਲਾਦੇਸ਼ ਵਿਰੁੱਧ ਆਪਣੀ ਤਾਕਤ ਅਜ਼ਮਾਏਗਾ।
ਏਸ਼ੀਆ ਕੱਪ 2023 ਦੌਰਾਨ ਸੋਮਵਾਰ ਨੂੰ ਭਾਰਤ ਦੇ ਲਗਾਤਾਰ ਦੂਜੇ ਮੈਚ ਵਿੱਚ ਮੀਂਹ ਨੇ ਖਾਸ ਭੂਮਿਕਾ ਨਿਭਾਈ ਅਤੇ ਮੈਚ ਨੂੰ ਘੱਟ ਓਵਰਾਂ ਵਿੱਚ ਨਿਪਟਾਉਣਾ ਪਿਆ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਪਹਿਲਾ ਮੈਚ ਬੇ-ਨਤੀਜਾ ਰਿਹਾ ਸੀ। ਭਾਵੇਂ ਭਾਰਤ ਨੇ ਨੇਪਾਲ ਨੂੰ ਹਰਾ ਕੇ ਸੁਪਰ-4 ਲਈ ਕੁਆਲੀਫਾਈ ਕੀਤਾ ਸੀ ਪਰ ਬਰਸਾਤ ਦੇ ਮੌਸਮ ਦੌਰਾਨ ਸ੍ਰੀਲੰਕਾ ਵਿੱਚ ਅਜਿਹੀ ਘਟਨਾ ਨੂੰ ਲੈ ਕੇ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਕਾਫੀ ਗੁੱਸੇ ਵਿੱਚ ਹੈ।
- Asia Cup 2023 : ਬੰਗਲਾਦੇਸ਼ ਦੇ ਨਵੇਂ ਮੈਚ ਵਿਨਰ ਬਣ ਰਹੇ ਬੱਲੇਬਾਜ਼ ਸੱਟ ਕਾਰਨ ਹੋਏ ਬਾਹਰ,ਲਿਟਨ ਦਾਸ ਹੋਣਗੇ ਟੀਮ 'ਚ ਸ਼ਾਮਿਲ
- ICC World Cup 2023 : ਵਨਡੇ ਵਿਸ਼ਵ ਕੱਪ 2023 ਲਈ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲੀ ਥਾਂ ਤੇ ਕੌਣ ਹੋਇਆ OUT
- IND vs NEP Asia Cup 2023 : ਭਾਰਤ ਨੇ ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ, ਰੋਹਿਤ-ਸ਼ੁਭਮਨ ਨੇ ਬਣਾਏ ਸ਼ਾਨਦਾਰ ਅਰਧ ਸੈਂਕੜੇ, 10 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ ਵੱਡਾ ਮੁਕਾਬਲਾ
ਏਸੀਸੀ ਅਤੇ ਪੀਸੀਬੀ ਵਿਚਾਲੇ ਸਮਝੌਤਾ: ਹੁਣ ਅਗਲੇ ਇਕ ਹਫਤੇ ਤੱਕ ਕੋਲੰਬੋ ਦੇ ਮੈਦਾਨ 'ਤੇ ਸੁਪਰ 4 ਪੜਾਅ ਦੇ 6 'ਚੋਂ 5 ਮੈਚ ਖੇਡੇ ਜਾਣੇ ਹਨ। ਉੱਥੋਂ ਦੇ ਮੌਸਮ 'ਤੇ ਨਜ਼ਰ ਮਾਰੀਏ ਤਾਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ 'ਚ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ। ਇਸ ਦੇ ਨਾਲ ਹੀ ਅਗਲੇ 10 ਦਿਨਾਂ ਤੱਕ ਸ਼ਹਿਰ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਇਸੇ ਲਈ ਪਹਿਲਾਂ ਮੈਚਾਂ ਨੂੰ ਹੰਬਨਟੋਟਾ ਦੇ ਖੇਡ ਮੈਦਾਨ ਵਿੱਚ ਸ਼ਿਫਟ ਕਰਨ ਦੀ ਗੱਲ ਚੱਲ ਰਹੀ ਸੀ ਪਰ ਫਿਲਹਾਲ ਏਸੀਸੀ ਅਤੇ ਪੀਸੀਬੀ ਵਿਚਾਲੇ ਸਮਝੌਤਾ ਨਾ ਹੋਣ ਕਾਰਨ ਕੋਈ ਫੈਸਲਾ ਨਹੀਂ ਹੋਇਆ ਹੈ। ਜਿਸ ਕਾਰਨ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਾਰੇ ਮੈਚ ਕੋਲੰਬੋ ਵਿੱਚ ਖੇਡੇ ਜਾਣਗੇ।