ETV Bharat / sports

ਸਿੰਧੂ ਤੋਂ ਬਾਅਦ ਪ੍ਰਣੀਤ ਵੀ ਸੈਮੀਫ਼ਾਈਨਲ 'ਚ, ਕ੍ਰਿਸਟਲੀ ਨੂੰ ਦਿੱਤੀ ਮਾਤ

ਬੀ ਸਾਈਂ ਪ੍ਰਣੀਤ ਨੇ ਜੋਨਾਟਨ ਕ੍ਰਿਸਟਲੀ ਨੂੰ ਹਰਾ ਕੇ ਬੀਡਬਲਿਊਐੱਫ਼ ਬੈਡਮਿੰਟਨ ਵਿਸ਼ਵ ਚੈਂਪਿਅਨਸ਼ਿਪ ਦੇ ਸੈਮੀਫ਼ਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।

ਸਿੰਧੂ ਤੋਂ ਪ੍ਰਣੀਤ ਵੀ ਸੈਮੀਫ਼ਾਈਨਲ 'ਚ, ਕ੍ਰਿਸਟਲੀ ਨੂੰ ਦਿੱਤੀ ਮਾਤ
author img

By

Published : Aug 23, 2019, 11:08 PM IST

ਬਾਸੇਲ: ਭਾਰਤੀ ਬੈਡਮਿੰਟਨ ਖਿਡਾਰੀ ਬੀ ਸਾਈਂ ਪ੍ਰਣੀਤ ਨੇ ਬੀਡਬਲਿਊਐੱਫ਼ ਬੈਡਮਿੰਟਨ ਵਿਸ਼ਵ ਚੈਂਪਿਅਨਸ਼ਿਪ 2019 ਦੇ ਕੁਆਰਟਰ ਫ਼ਾਇਨਲ ਵਿੱਚ ਇੰਡੋਨੇਸ਼ੀਆ ਦੇ ਜੋਨਾਟਨ ਕ੍ਰਿਸਟਲੀ ਨੂੰ ਹਰਾ ਕੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

ਪ੍ਰਣੀਤ ਤੋਂ ਪਹਿਲਾਂ ਪੀਵੀ ਸਿੰਧੂ ਵੀ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਪ੍ਰਣੀਤ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਪੁਰਸ਼ ਸਿੰਗਲ ਕੁਆਰਟਰ ਫ਼ਾਈਨਲ ਵਿੱਚ ਚੌਥੀ ਸੀਡ ਜੋਨਾਟਨ ਕ੍ਰਿਸਟਲੀ ਨੂੰ 51 ਮਿੰਟ ਵਿੱਚ 24-22, 21-14 ਨਾਲ ਮਾਤ ਦਿੱਤੀ। ਇਸ ਜਿੱਤ ਨਾਲ ਪ੍ਰਣੀਤ ਨੇ ਜੋਨਾਟਨ ਵਿਰੁੱਧ 2-2 ਦਾ ਰਿਕਾਰਡ ਕਰ ਲਿਆ ਹੈ।

ਪ੍ਰਣੀਤ ਨੇ ਪਹਿਲੇ ਗੇਮ ਦੀ ਸ਼ੁਰੂਆਤ ਵਿੱਚ ਹੀ ਅੱਗੇ ਰਹਿਣਾ ਜਾਰੀ ਰੱਖਿਆ ਪਰ ਮੁਕਾਬਲਾ ਸਖ਼ਤ ਰਿਹਾ। ਉਨ੍ਹਾਂ ਨੇ ਪਹਿਲਾਂ ਤਾਂ 10-8 ਦਾ ਵਾਧਾ ਬਣਾਇਆ ਅਤੇ ਫ਼ਿਰ 24-22 ਨਾਲ ਪਹਿਲਾ ਗੇਮ ਜਿੱਤ ਲਿਆ।

ਦੂਸਰੇ ਗੇਮ ਵਿੱਚ ਪ੍ਰਣੀਤ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ 9-2 ਨਾਲ ਅੱਗੇ ਰਹੇ। ਭਾਰਤੀ ਖਿਡਾਰੀ ਨੇ ਇਸ ਤੋਂ ਬਾਅਦ 15-11 ਦਾ ਵਾਧਾ ਕਾਇਮ ਕਰ ਲਿਆ। ਪ੍ਰਣੀਤ ਨੇ ਫ਼ਿਰ 19-14 ਦੇ ਵਾਧਾ ਬਣਾਉਣ ਤੋਂ ਬਾਅਦ ਗੇਮ ਅਤੇ ਮੈਚ ਜਿੱਤ ਕੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਅਤੇ ਆਪਣਾ ਤਾਂਬਾ ਤਮਗ਼ਾ ਪੱਕਾ ਕਰ ਲਿਆ।

ਹਾਕੀ 'ਚ ਭਾਰਤ ਨੇ ਮਾਰੀਆਂ ਮੱਲਾਂ, ਪੁਰਸ਼ ਤੇ ਮਹਿਲਾ ਟੀਮ ਨੇ ਜਿੱਤਿਆ ਓਲੰਪਿਕ ਟੈਸਟ ਇਵੇਂਟ

ਸੈਮੀਫ਼ਾਈਨਲ ਵਿੱਚ ਪ੍ਰਣੀਤ ਦੇ ਸਾਹਮਣੇ ਮੌਜੂਦਾ ਚੈਂਪੀਅਨ ਅਤੇ ਦੁਨੀਆਂ ਦੇ ਚੋਟੀ ਦੇ ਖਿਡਾਰੀ ਜਾਪਾਨ ਦੇ ਕੇਂਟੋ ਮੋਮੋਟਾ ਦੀ ਚੁਣੌਤੀ ਹੋਵੇਗੀ, ਜਿਸ ਦੇ ਵਿਰੁੱਧ ਵਿਸ਼ਵ ਦੇ ਨੰਬਰ 19 ਦੇ ਖਿਡਾਰੀ ਪ੍ਰਣੀਤ ਦਾ 2-3 ਦਾ ਕਰਿਅਰ ਰਿਕਾਰਡ ਹੈ। ਪ੍ਰਣੀਤ ਬੀਡਬਲਿਊ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸੈਮੀਫ਼ਾਈਨਲ ਵਿੱਚ ਪਹੁੰਚਣ ਵਾਲੇ ਦੂਸਰੇ ਭਾਰਤੀ ਪੁਰਸ਼ ਖਿਡਾਰੀ ਬਣ ਗਏ ਹਨ।

Intro:Body:

gp

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.