ਨਵੀਂ ਦਿੱਲੀ : ਥਾਮ ਅਤੇ ਉਬੇਰ ਕੱਪ ਫ਼ਾਇਨਲਜ਼ ਨੂੰ ਕੋਵਿਡ-19 ਮਹਾਂਮਾਰੀ ਦੇ ਕਾਰਨ ਬੁੱਧਵਾਰ ਨੂੰ ਦੂਸਰੀ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ। ਵਿਸ਼ਵ ਬੈਟਮਿੰਟਨ ਸੰਘ (BWF) ਨੇ ਹੁਣ ਇੰਨ੍ਹਾਂ ਦੋਵਾਂ ਵਿਸ਼ਵੀ ਟੀਮ ਚੈਂਪਿਅਨਸ਼ਿਪਾਂ ਨੂੰ 3 ਤੋਂ 11 ਅਕਤੂਬਰ ਦਰਮਿਆਨ ਡੈਨਮਾਰਕ ਦੇ ਆਰਥਸ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਇੰਨ੍ਹਾਂ ਟੂਰਨਾਮੈਂਟਾਂ ਨੂੰ 16 ਤੋਂ 24 ਮਈ ਦੇ ਦਰਮਿਆਨ ਕਰਵਾਇਆ ਜਾਣਾ ਸੀ ਪਰ ਵਿਸ਼ਵ ਭਰ ਵਿੱਚ ਫ਼ੈਲੀ ਮਹਾਂਮਾਰੀ ਦੇਕਾਰਨ 20 ਮਾਰਚ ਨੂੰ ਇੰਨ੍ਹਾਂ ਨੂ 15 ਤੋਂ 23 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।
ਬੀਡਬਲਿਊਐੱਫ਼ ਨੇ ਬੁੱਧਵਾਰ ਨੂੰ ਫ਼ਿਰ ਤੋਂ ਇੰਨ੍ਹਾਂ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਹੈ। ਉੁਸ ਨੇ ਕਿਹਾ ਕਿ ਸਤੰਬਰ ਤੋਂ ਪਹਿਲਾਂ ਇਸ ਦਾ ਪ੍ਰਬੰਧ ਕਰਨਾ ਸੰਭਵ ਨਹੀਂ ਹੈ।
ਵਿਸ਼ਵ ਬੈਡਮਿੰਟਨ ਮਹਾਂਸੰਘ ਨੇ ਕਿਹਾ ਕਿ ਡੈਨਮਾਰਕ ਸਰਕਾਰ ਨੇ 6 ਅਪ੍ਰੈਲ ਨੂੰ ਆਪਣੇ ਦੇਸ਼ ਵਿੱਚ ਵੱਡੇ ਪੱਧਰ ਦੇ ਸਮਾਗਮਾਂ ਉੱਤੇ ਰੋਕ ਲਾਈ ਸੀ, ਜੋ ਕਿ ਅਗਸਤ ਤੱਕ ਜਾਰੀ ਰਹੇਗੀ। ਇਸ ਉੱਤੇ ਦੋਵਾਂ ਪੱਖਾਂ ਦੀ ਸਹਿਮਤੀ ਤੋਂ ਬਾਅਦ ਇੰਨ੍ਹਾਂ ਚੈਂਪੀਅਨਸ਼ਿਪਾਂ ਨੂੰ 15 ਤੋਂ 23 ਅਗਸਤ ਤੱਕ ਕਰਵਾਉਣਾ ਅਸੰਭਵ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਬੀਡਬਲਿਊਐੱਫ਼ ਨੇ ਬੈਡਮਿੰਟਨ ਡੈਨਮਾਰਕ, ਟੂਰਨਾਮੈਂਟਾਂ ਦੇ ਪ੍ਰਬੰਧਕਾਂ, ਸਪੋਰਟਸ ਇਵੈਂਟ ਡੈਨਮਾਰਕ ਅਤੇ ਸਥਾਨਿਕ ਆਰਥਸ ਸਰਕਾਰ ਦੇ ਨਾਲ ਵਿਚਾਰ ਚਰਚਾ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਨੂੰ ਅਕਤੂਬਰ ਵਿੱਚ ਕਰਵਾਉਣਾ ਸੰਭਵ ਹੈ।
ਜਾਣਕਾਰੀ ਮੁਤਾਬਕ ਹੁਣ ਇੰਨ੍ਹਾਂ ਚੈਂਪੀਅਨਸ਼ਿਪਾਂ ਨੂੰ 3 ਤੋਂ 11 ਅਕਤੂਬਰ ਦਰਮਿਆਨ ਸੁਰੱਖਿਅਤ ਅਤੇ ਸਫ਼ਲ ਤੌਰ ਤੇ ਕਰਵਾਇਆ ਜਾਵੇਗਾ।