ਮੁੰਬਈ: ਟੀਵੀ ਰਿਐਲੇਟੀ ਸ਼ੋਅ ਬਿਗ-ਬੌਸ 13 ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਸ਼ੋਅ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਤ ਇੱਥੋਂ ਤੱਕ ਵਧ ਗਏ ਹਨ ਕਿ ਸਲਮਾਨ ਖ਼ਾਨ ਦੇ ਘਰ ਤੱਕ ਇਹ ਵਿਵਾਦ ਪਹੁੰਚ ਗਿਆ ਹੈ।
ਸ਼ੋਅ ਦੇ ਵਿਰੋਧ 'ਚ ਕੁਝ ਲੋਕ ਸਲਮਾਨ ਖ਼ਾਨ ਦੇ ਘਰ ਤੱਕ ਪਹੁੰਚ ਗਏ ਹਨ ਜਿਸ ਤੋਂ ਬਾਅਦ 22 ਲੋਕਾਂ 'ਤੇ ਮੁੰਬਈ ਪੁਲਿਸ ਨੇ ਸੈਕਸ਼ਨ 37(3) ਅਤੇ 143 ਮਹਾਰਾਸ਼ਟਰ ਪੁਲਿਸ ਐਕਟ ਦੇ ਤਹਿਤ ਐਫ਼ ਆਈ ਆਰ ਦਰਜ ਕਰਕੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਲਮਾਨ ਖ਼ਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਬਿਗ-ਬੌਸ ਦੇ ਵਿਵਾਦ 'ਚ ਸਲਮਾਨ ਖ਼ਾਨ ਵੀ ਫ਼ਸਦੇ ਹੋਏ ਨਜ਼ਰ ਆ ਰਹੇ ਹਨ, ਕਿਉਂਕਿ ਸ਼ੋਅ ਸਲਮਾਨ ਖ਼ਾਨ ਦੇ ਨਾਲ ਜੁੜਿਆ ਹੈ। ਬਿਗ ਬੌਸ ਤੋਂ ਨਾਰਾਜ਼ ਕਰਨੀ ਸੇਨਾ ਨੇ ਸਲਮਾਨ ਖ਼ਾਨ ਨੂੰ ਧਮਕੀ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਕਿਉਂ ਹੋ ਰਿਹਾ ਹੈ ਵਿਰੋਧ ?
ਦਰਅਸਲ ਇਸ ਵਾਰ ਸਲਮਾਨ ਖ਼ਾਨ ਨੇ ਕੰਟੇਸਟੇਂਟ ਦੇ ਘਰ 'ਚ ਐਂਟਰੀ ਕਰਨ ਤੋਂ ਪਹਿਲਾਂ ਹੀ ਇਹ ਤੈਅ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਬੀਐਫ਼ਐਫ਼ (ਬੈਸਟ ਫ਼ਰੈਂਡ ਫ਼ੌਰੇਵਰ) ਕੌਣ ਹੋਵੇਗਾ। ਬੀਐਫ਼ਐਫ਼ ਵਾਲੇ ਕਾਨਸੈਪਟ ਦੇ ਤਹਿਤ ਇਸ ਵਾਰ ਇੱਕ ਬੈਡ 'ਤੇ ਦੋ ਲੋਕ ਇੱਕਠੇ ਸੋਣਗੇ। ਸ਼ੁਰੂਆਤ ਤੋਂ ਹੀ 'ਬਿਗ ਬੌਸ 13' 'ਚ ਇੱਕ ਲੜਕਾ ਅਤੇ ਲੜਕੀ ਇੱਕਠੇ ਬੈਡ ਸ਼ੇਅਰ ਕਰਨਗੇ। ਲੋਕ ਇਸ ਫੌਰਮੈਟ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ੋਅ ਦਾ ਪਹਿਲੇ ਟਾਸਕ ਦਾ ਵੀ ਵਿਰੋਧ ਕੀਤਾ। ਇਸ ਟਾਸਕ 'ਚ ਪ੍ਰਤੀਯੋਗੀ ਨੂੰ ਆਪਣੇ ਲਈ ਰਾਸ਼ਨ ਇੱਕਠਾ ਕਰਨਾ ਸੀ। ਰਾਸ਼ਨ ਇੱਕਠਾ ਕਰਨ ਦੇ ਲਈ ਕੋਈ ਵੀ ਪ੍ਰਤੀਯੋਗੀ ਹੱਥ ਦੀ ਵਰਤੋਂ ਨਹੀਂ ਕਰ ਸਕਦਾ ਸੀ।