ETV Bharat / sitara

ਕੁਲਵਿੰਦਰ ਬਿੱਲਾ ਆਉਣਗੇ 'ਟੈਲੀਵਿਜ਼ਨ' ਵਿੱਚ ਨਜ਼ਰ - new punjabi movie

ਕੁਲਵਿੰਦਰ ਬਿੱਲੇ ਦੀ ਨਵੀਂ ਫ਼ਿਲਮ'Television' ਛੇਤੀ ਰਿਲੀਜ਼ ਹੋਵੇਗੀ। ਇਹ ਕੁਲਵਿੰਦਰ ਦੀ ਦੂਜੀ ਫ਼ਿਲਮ ਹੈ ਜਿਸ ਵਿੱਚ ਉਹ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਫ਼ੋਟੋ
author img

By

Published : Jul 26, 2019, 1:50 PM IST

Updated : Jul 26, 2019, 3:16 PM IST

ਚੰਡੀਗੜ੍ਹ: ਪਾਲੀਵੁੱਡ ਦੇ ਮਸ਼ਹੂਰ ਗੀਤਕਾਰ ਤੇ ਅਦਾਕਾਰ ਕੁਲਵਿੰਦਰ ਬਿੱਲੇ ਦਾ ਹਾਲ ਹੀ ਵਿੱਚ ਗਾਣਾ ਆਇਆ ਹੈ ਜਿਸ ਨੂੰ ਲੋਕਾਂ ਨੇ ਕਾਫ਼ੀ ਪਿਆਰ ਦਿੱਤਾ ਹੈ। ਕੁਲਵਿੰਦਰ ਦੀ ਗਾਇਕੀ ਦਾ ਸ਼ੁਰੂਆਤੀ ਸਫ਼ਰ ਕੁਝ ਜ਼ਿਆਦਾ ਖ਼ਾਸ ਨਹੀਂ ਸੀ। ਕੁਲਵਿੰਦਰ ਨੇ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਮੁਸ਼ਕਿਲਾਂ ਤੋਂ ਬਾਅਦ ਇਸ ਮੁਕਾਮ ਨੂੰ ਹਾਸਲ ਕੀਤਾ ਹੈ।
ਦੱਸ ਦੇਈਏ ਕਿ ਕੁਲਵਿੰਦਰ ਨੇ ਗੀਤਕਾਰੀ ਤੋਂ ਬਾਅਦ ਅਦਾਕਾਰੀ ਵਿੱਚ ਆ ਕੇ ਲੋਕਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਹਾਲ ਹੀ ਵਿੱਚ ਕੁਲਵਿੰਦਰ ਦੀ ਨਵੀਂ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਲੈ ਕੇ ਕੁਲਵਿੰਦਰ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਕੁਲਵਿੰਦਰ ਦੀ ਇਹ ਦੂਜੀ ਫ਼ਿਲਮ ਹੈ ਜਿਸ ਵਿੱਚ ਉਹ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ।ਫ਼ਿਲਮ ਦੇ ਪੋਸਟਰ ਤੋਂ ਇੰਝ ਲੱਗ ਰਿਹਾ ਹੈ ਜਿਵੇਂ ਇਹ ਫ਼ਿਲਮ ਟੈਲੀਵੀਜ਼ਿਨ ਦੀ ਖ਼ੋਜ 'ਤੇ ਅਧਾਰਿਤ ਹੋਵੇ ਕਿਉਂਕਿ ਟੈਲੀਵੀਜ਼ਿਨ ਦੇ ਪੋਸਟਰ ਵਿੱਚ ਟੀ.ਵੀ ਵਿੱਚ ਵਿਖਾਇਆ ਜਾ ਰਹੇ ਦੂਰਦਰਸ਼ਨ ਦੇ ਲੋਗੋ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਫ਼ਿਲਮ ਦੀ ਕਹਾਣੀ ਭਾਰਤ ਵਿੱਚ ਸਾਲ 15 ਸਤੰਬਰ 1959 ਨੂੰ ਆਏ ਟੀ.ਵੀ 'ਤੇ ਅਧਾਰਿਤ ਹੈ।ਇਸ ਫ਼ਿਲਮ ਨੂੰ ਡਾਇਰੈਕਟ ਤਾਜ ਕਰ ਰਹੇ ਹਨ ਤੇ ਪੁਸ਼ਪਿੰਦਰ ਕੌਰ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ 'ਚ ਨਾਇਕ ਦੀ ਭੂਮਿਕਾ ਵਿੱਚ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਈ ਹੋਰ ਨਾਮੀ ਚਿਹਰੇ ਵੀ ਇਸ ਫ਼ਿਲਮ ਦਾ ਹਿੱਸਾ ਬਣਨਗੇ ਤੇ ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋਵੇਗੀ।

Intro:Body:

billa

Conclusion:
Last Updated : Jul 26, 2019, 3:16 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.