ਚੰਡੀਗੜ੍ਹ : ਬੀਤੇ ਕਈ ਦਿਨਾਂ ਤੋਂ ਇੱਕ ਗੁਰਸਿੱਖ ਬੱਚੇ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਇਹ ਬੱਚਾ ਆਪਣੇ ਪਿਤਾ ਦਾ ਇਲਾਜ ਕਰਵਾਉਣ ਲਈ ਮਹਿਜ਼ 15 ਰੁਪਏ 'ਤੇ ਦਿਹਾੜੀ ਕਰਦਾ ਹੈ। ਹੁਣ ਇਸ ਬੱਚੇ ਦੀ ਮਦਦ ਲਈ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਨਾ ਅੱਗੇ ਆਈ ਹੈ।
- instagram.com/stories/iamhimanshikhurana/2610445935804998005?utm_source=ig_story_item_share&utm_medium=share_sheet
ਹਿਮਾਂਸ਼ੀ ਖੁਰਾਨਾ ਨੇ ਬੱਚੇ ਦੀ ਮਦਦ ਲਈ ਹੱਥ ਅੱਗੇ ਵਧਾਏ ਹਨ ਤੇ ਉਨ੍ਹਾਂ ਬੱਚੇ ਦੇ ਪਰਿਵਾਰ ਦੇ ਮਾੜੇ ਹਲਾਤਾਂ ਨੂੰ ਵੇਖਦੇ ਹੋਏ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਹਿਮਾਂਸ਼ੀ ਖੁਰਾਨਾ ਨੇ ਬੱਚੇ ਦੇ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਤੇ ਉਸ ਮਦਦ ਕਰਨ ਦੀ ਗੱਲ ਆਖੀ।
ਦੱਸਣਯੋਗ ਹੈ ਕਿ ਇਹ ਗੁਰਸਿੱਖ ਬੱਚਾ ਗੁਰਦਾਸਪੁਰ ਦਾ ਵਸਨੀਕ ਹੈ ਤੇ ਆਪਣੇ ਪਿਤਾ ਦੇ ਇਲਾਜ ਲਈ ਮਹਿਜ਼ 15 ਰੁਪਏ 'ਤੇ ਦਿਹਾੜੀ ਕਰਦਾ ਹੈ। ਬੱਚਾ ਖੇਤਾਂ 'ਚ ਝੋਨੇ ਦੀ ਬਿਜਾਈ ਦਾ ਕੰਮ ਕਰਦਾ ਹੈ। ਉਸ ਦਾ ਪਰਿਵਾਰ ਦੋ ਵਕਤ ਦੀ ਰੋਟੀ ਲਈ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਦਾ ਹੈ। ਬੱਚੇ ਦੇ ਪਿਤਾ ਗੰਭੀਰ ਬਿਮਾਰੀ ਨਾਲ ਪੀੜਤ ਹਨ। ਇਸ ਬੱਚੇ ਦੀ ਵੀਡੀਓ ਜਦ ਹਿਮਾਂਸ਼ੀ ਖੁਰਾਨਾ ਦੇ ਕੋਲ ਪੁੱਜੀ ਤਾਂ ਉਨ੍ਹਾਂ ਖ਼ੁਦ ਅੱਗੇ ਆ ਕੇ ਬੱਚੇ ਦੀ ਮਦਦ ਕਰਨ ਦੀ ਇੱਛਾ ਪ੍ਰਗਟਾਈ।