ਪਣਜੀ : ਬੁੱਧਵਾਰ ਸ਼ਾਮੀ ਇੱਕ ਦੁਖਦ ਖ਼ਬਰ ਨੇ ਲੋਕਾਂ ਦੇ ਦਿਲਾਂ ਨੂੰ ਦਰਦ ਦਿੱਤਾ ਹੈ।ਲੰਬੀ ਬਿਮਾਰੀ ਤੋਂ ਬਾਅਦ ਮਸ਼ਹੂਰ ਫੈਸ਼ਨ ਡਿਜਾਇਨਰ ਸੰਮਲੰਗਿਕ ਅਧਿਕਾਰ ਕਾਰਕੁੰਨ ਅਤੇ ਪਦਮ ਸ੍ਰੀ ਅਵਾਰਡ ਨਾਲ ਸਨਮਾਨਿਤ ਵੇਂਡੇਲ ਰਾਡ੍ਰਿਕਸ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ।
ਥਿਵਿਮ ਵਿਧਾਨ ਸਭਾ ਹਲਕੇ ਦੇ ਬੀ.ਜੇ.ਪੀ ਵਿਧਾਇਕ ਅਤੇ 60 ਸਾਲਾ ਡਿਜਾਇਨਰ ਦੇ ਲੰਮੇ ਸਮੇਂ ਤੋਂ ਸਾਥੀ ਨੀਲਕੰਡ ਹਲਨਕਰ ਨੇ ਆਈ.ਏ.ਐੱਨ.ਐੱਸ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਹਲਕਰਨ ਨੇ ਆਖਿਆ ਕਿ " ਹਾਂ , ਇਹ ਸੱਚ ਹੈ।ਉਨ੍ਹਾਂ ਦੀ ਅੱਜ ਸ਼ਾਮ 5.45 ਵਜੇ ਮੌਤ ਹੋ ਗਈ।ਉਹ ਲੰਬੇ ਸਮੇਂ ਤੋਂ ਬਿਮਾਰ ਸਨ।"
ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਅੰਤਿਮ ਸਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ ।
ਗੋਆ ਦੇ ਸਭ ਤੋਂ ਹਰਮਨ ਪਿਆਰੇ ਫੈਸ਼ਨ ਡਿਜਾਇਨਰਾਂ ਵਿੱਚੋਂ ਇੱਕ ਰਾਡਿਰਕਸ ਨੂੰ 2014 ਵਿੱਚ ਪਦਮ ਸ੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ।ਇਸੇ ਨਾਲ ਹੀ ਉਹ 2015 'ਚ ਫਰਾਂਸੀਸੀ ਸੱਭਿਆਚਾਰਕ ਵਿਭਾਗ ਵਲੋਂ 'ਡੇ ਲ' ਆਰਡਰੇ ਡੇਸ ਆਟਰਸ ਏਟ ਲੇਟ੍ਰੇਸ' ਦੇ ਰੂਪ ਵਿੱਚ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਇੱਕ ਡਿਜਾਇਨਰ ਦੇ ਰੂਪ ਵਿੱਚ ਗੋਆ ਦੀ ਸਵਦੇਸ਼ੀ ਕੁਨਬੀ ਆਦਿਵਾਸੀ ਔਰਤਾਂ ਦੁਆਰਾ ਪਾਈ ਜਾਣ ਵਾਲੀ ਕੁਨਬੀ ਸਾੜੀ ਨੂੰ ਮੁੜ ਜੀਵਤ ਕਰਨ ਦਾ ਵੀ ਮਾਣ ਉਨ੍ਹਾਂ ਨੂੰ ਜਾਂਦਾ ਹੈ।
ਕਾਫੀ ਲੰਬਾ ਸਮੇਂ ਤੋਂ ਬਿਮਾਰ ਚੱਲ ਰਹੇ ਰਾਡਿਰਕਸ ਨੂੰ ਕੁਝ ਸਾਲ ਪਹਿਲਾ ਆਪਣੇ ਡਿਜਾਇਨਿੰਗ ਲੇਬਲ ਨੂੰ ਆਪਣੇ ਭਰੋਸੇਮੰਦ ਸ਼ੁਲੇਨ ਫਰਨਾਂਡੀਸ ਨੂੰ ਸੌਪ ਦਿੱਤਾ ਸੀ ਅਤੇ ਆਪਣੇ ਮਿਊਜੀਅਮ ਅਤੇ ਲੇਖਣ, ਪੁਸਤਕਾਂ ਸਹਿਤ ਆਪਣੀ ਨਿੱਜੀ ਯੋਜਨਾਵਾਂ ਉੱਤੇ ਵੱਧ ਧਿਆਨ ਕੇਂਦਰਤ ਕਰਨ ਲੱਗੇ।
ਉਹ ਆਪਣੀ ਭਵਿੱਖ ਦੀ ਯੋਜਨਾ ਇੱਕ ਮਿਊਜੀਅਮ " ਮੋਡਾ ਗੋਆ ਸੰਗਰਹਾਲਯ ਔਰ ਅਨੁਸਧਾਨ ਕੇਂਦਰ" ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਲੱਗੇ ਹੋਏ ਸਨ।ਜਿਸ ਨੂੰ ਰਾਡਿਰਕਸ ਨੇ ਗੋਆ ਵਿੱਚ ਕੱਪੜੇ ਅਤੇ ਫੈਸ਼ਨ ਦੇ ਲਈ ਸਮਰਪਿਤ ਕੀਤਾ ਗਿਆ ।
2000 ਦੇ ਦਹਾਕੇ ਦੀ ਸ਼ੁਰੂਆਤ 'ਚ ਰਾਡਿਰਕਸ ਸੰਮਲੰਗਿਕ ਦੇ ਰੂਪ ਵਿੱਚ ਖੁੱਲ੍ਹ ਕੇ ਸਾਹਮਣੇ ਆਉਣ ਵਾਲੇ ਪਹਿਲੇ ਭਾਰਤੀਆਂ ਵਿੱਚੋਂ ਇੱਕ ਸਨ।