ETV Bharat / sitara

ਬਾਲ ਕਲਾਕਾਰ ਸਹਿਦੇਵ ਦਿਰਦੋ ਨਾਲ ਬਾਦਸ਼ਾਹ ਕਰ ਰਹੇ Duet, ਦੇਖੋ Teaser - ਸੋਸ਼ਲ ਮੀਡੀਆ

'ਬਚਪਨ ਦਾ ਪਿਆਰ' ਗੀਤ ਨਾਲ ਚਰਚਾ 'ਚ ਆਏ ਬਾਲ ਕਲਾਕਾਰ ਸਹਿਦੇਵ ਦਿਰਦੋ ਨਾਲ ਬਾਦਸ਼ਾਹ ਟੀਮ Duet ਕਰਨ ਜਾ ਰਹੀ ਹੈ। ਜਿਸ ਦਾ ਗੀਤ 11 ਅਗਸਤ ਨੂੰ ਰਿਲੀਜ਼ ਹੋਵੇਗਾ।

ਬਾਲ ਕਲਾਕਾਰ ਸਹਿਦੇਵ ਦਿਰਦੋ ਨਾਲ ਬਾਦਸ਼ਾਹ ਕਰ ਰਹੇ Duet, ਦੇਖੋ Teaser

author img

By

Published : Aug 10, 2021, 4:34 PM IST

ਚੰਡੀਗੜ੍ਹ: ਸੋਸ਼ਲ ਮੀਡੀਆ ਵਿਅਕਤੀ ਨੂੰ ਕਿਤੇ ਤੋਂ ਕਿਤੇ ਲੈਕੇ ਜਾ ਸਕਦਾ ਹੈ। ਇਸ ਦੀ ਤਾਜ਼ਾ ਉਦਾਹਰਨ ਸਹਿਦੇਵ ਦਿਰਦੋ ਨਾਲ ਦੇਖਣ ਨੂੰ ਮਿਲੀ। ਜਿਸ ਵਲੋਂ ਗਾਇਆ ਗੀਤ ਬਚਪਨ ਦਾ ਪਿਆਰ ਇੰਨਾਂ ਵਾਇਰਲ ਹੋਇਆ ਕਿ ਸੋਸ਼ਲ ਮੀਡੀਆ 'ਤੇ ਉਸਦੀ ਅਵਾਜ਼ 'ਚ ਕਈ ਰੀਲਜ਼ ਬਣ ਗਈਆਂ।

ਸਹਿਦੇਵ ਦਿਰਦੋ ਵਲੋਂ ਗਾਏ ਇਸ ਗੀਤ ਨਾਲ ਉਸ ਦੀ ਵੀਡੀਓ ਅਜਿਹੀ ਵਾਇਰਲ ਹੋਈ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਲੋਂ ਵੀ ਬੱਚੇ ਨੂੰ ਸਨਮਾਨ ਦੇ ਕੇ ਉਸਦੀ ਹੌਂਸਲਾਅਫਜ਼ਾਈ ਕੀਤੀ ਗਈ। ਉਸ ਦੇ ਨਾਲ ਹੀ ਇੰਡੀਅਨ ਆਇਡਲ ਭਾਗ 12 ਦੇ ਸੈਮੀਫਾਈਨਲ 'ਚ ਵੀ ਇਸ ਬਾਲ ਕਲਾਕਾਰ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਕਈ ਦਿੱਗਜ਼ਾਂ ਦੇ ਨਾਲ ਗੀਤ ਵੀ ਗਾਇਆ ਗਿਆ।

ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਬਾਦਸ਼ਾਹ ਦੀ ਤਾਂ ਉਨ੍ਹਾਂ ਦੀ ਟੀਮ ਵਲੋਂ ਇਸ ਬਾਲ ਕਲਾਕਾਰ ਨਾਲ ਗੀਤ ਕੀਤਾ ਜਾ ਰਿਹਾ ਹੈ। ਇਸ ਕਲਾਕਾਰ ਦਾ ਦੋ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ 'ਚ ਬਾਦਸ਼ਾਹ ਰੈਪ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਗੇ। ਇਸ ਗੀਤ ਦਾ ਪੋਸਟਰ ਬਾਦਸ਼ਾਹ ਵਲੋਂ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਪਿਛਲੇ ਦਿਨੀਂ ਸ਼ੇਅਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਗੀਤ 11 ਅਗਸਤ ਨੂੰ ਰਿਲੀਜ਼ ਹੋਵੇਗਾ, ਜਿਸ ਦਾ ਟੀਜ਼ਰ ਬਾਦਸ਼ਾਹ ਵਲੋਂ ਸ਼ੇਅਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:'R Nait' ਦੇ ਇਸ ਗਾਣੇ ਨੂੰ ਮਿਲਿਆ ਭਰਵਾਂ ਹੁੰਗਾਰਾ

ETV Bharat Logo

Copyright © 2025 Ushodaya Enterprises Pvt. Ltd., All Rights Reserved.