ਲਾਸ ਐਂਜਲਸ: ਹਾਲੀਵੁੱਡ ਗਾਇਕਾ ਰਿਹਾਨਾ ਪੂਰੇ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਅਵਾਜ਼ ਕਰਕੇ ਜਾਣੀ ਜਾਂਦੀ ਹੈ। ਦੱਸ ਦੇਈਏ ਕਿ, ਰਿਹਾਨਾ ਦੀ ਡਾਕੂਮੈਂਟਰੀ ਨੂੰ 2.5 ਕਰੋੜ ਡਾਲਰ ਵਿੱਚ ਐਮਾਜ਼ਾਨ ਨੂੰ ਵੇਚਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਦਾ ਕਹਿਣਾ ਹੈ ਕਿ, ਐਮਾਜ਼ਾਨ ਨੇ ਬੇਨਾਮ ਫ਼ਿਲਮ ਦੇ ਅਧਿਕਾਰ ਲਈ 2.5 ਕਰੋੜ ਡਾਲਰ ਦਾ ਭੁਗਤਾਨ ਕੀਤਾ ਹੈ।
ਹੋਰ ਪੜ੍ਹੋ: Public Review: ਸਮਾਜਿਕ ਪਹਿਲੂਆਂ 'ਤੇ ਅਧਾਰਿਤ ਹੈ ਫ਼ਿਲਮ 'Mudda 370 J&K'
ਬਰਗ ਵੱਲੋਂ ਕਈ ਸਾਲਾ ਤੋਂ ਬੇਨਾਮ ਡਾਕੂਮੈਂਟਰੀ ਉੱਤੇ ਕੀਤੇ ਗਏ ਕੰਮ ਵਿੱਚ ਰਿਹਾਨਾ ਦੀ ਜ਼ਿੰਦਗੀ ਦਾ ਅਨਫਿਲਟਡ ਲੁੱਕ ਪਾਇਆ ਜਾਵੇਗਾ। ਬਰਗ ਅਤੇ ਰਿਹਾਨਾ ਨੇ ਇਸ ਤੋਂ ਪਹਿਲਾ ਇੱਕਠੇ Universal battleship ਵਿੱਚ ਕੰਮ ਕੀਤਾ ਹੈ।
ਹੋਰ ਪੜ੍ਹੋ: Exclusive Interview: 'ਮੁੰਨਾ ਬਦਨਾਮ' ਲਈ ਛੱਡਣੀ ਪਈ ਸੀ ਬਿਰਆਨੀ
ਇਸ ਪ੍ਰੋਜੈਕਟ ਨੂੰ ਲੈ ਕੇ ਬਰਗ ਨੇ ਦੱਸਿਆ, "ਸਮੇਂ ਦਾ ਮਜ਼ੇਦਾਰ ਬਦਲਾਅ... ਰਿਹਾਨਾ ਦੇ ਨਾਲ ਯੂਰਪ ਦਾ ਟ੍ਰੀਪ ਕਰੋਂ ਅਤੇ ਰਿਹਾਨਾ ਨੂੰ ਕੁੜੀਆ ਨਾਲ ਘਿਰਿਆ ਹੋਇਆ ਦੇਖੋਂ। ਅਸੀਂ ਨੀਸ (ਫਰਾਂਸ) ਵਿੱਚ ਸੀ।"