ਮੁੰਬਈ: ਅਦਾਕਾਰਾ ਵਾਣੀ ਕਪੂਰ, ਜੋ ਅੱਜ 32 ਸਾਲਾਂ ਦੀ ਹੋ ਗਈ, ਉਨ੍ਹਾਂ ਕਿਹਾ ਕਿ ਜਨਮਦਿਨ ਹਮੇਸ਼ਾ ਉਨ੍ਹਾਂ ਦੇ ਮਾਤਾ ਪਿਤਾ ਸ਼ਿਵ ਅਤੇ ਡਿੰਪੀ ਕਪੂਰ, ਅਤੇ ਭੈਣ ਨੂਪੁਰ ਚੋਪੜਾ ਤੋਂ ਬਿਨਾਂ ਅਧੂਰਾ ਰਹਿੰਦਾ ਹੈ।
ਉਨ੍ਹਾਂ ਕਿਹਾ "ਮੇਰੇ ਜਨਮਦਿਨ ਮੇਰੇ ਮਾਤਾ ਪਿਤਾ ਅਤੇ ਮੇਰੀ ਭੈਣ ਤੋਂ ਬਿਨਾਂ ਹਮੇਸ਼ਾਂ ਅਧੂਰੇ ਰਹਿੰਦੇ ਹਨ। ਉਹ ਮੇਰੀ ਤਾਕਤ ਦੇ ਥੰਮ ਹਨ ਅਤੇ ਮੇਰੀ ਜ਼ਿੰਦਗੀ ਦੀ ਹਰ ਮਹੱਤਵਪੂਰਣ ਚੀਜ਼ ਦਾ ਹਿੱਸਾ ਰਹੇ ਹਨ। ਇਸ ਲਈ, ਮੈਂ ਇਸ ਸਾਲ ਉਨ੍ਹਾਂ ਨੂੰ ਬਹੁਤ ਯਾਦ ਕਰ ਰਹੀ ਹਾਂ। ਮੈਂ ਖੁਸ਼ ਹਾਂ ਕਿ ਉਹ ਸੁਰੱਖਿਅਤ, ਸਿਹਤਮੰਦ ਅਤੇ ਘਰ ਵਿੱਚ ਹਨ। ਇਹ ਉਮੀਦ ਕਰਦੀ ਹਾਂ ਕਿ ਅਗਲਾ ਸਾਲ ਵੱਖਰਾ ਹੋਵੇਗਾ, ਕਿਉਂਕਿ ਲੰਬੇ ਸਮੇਂ ਤੋਂ ਸਾਡੇ ਸਾਰਿਆਂ ਨੇ ਇਕੱਠੇ ਸਮਾਂ ਨਹੀਂ ਬਿਤਾਇਆ ਹੈ।"
- " class="align-text-top noRightClick twitterSection" data="
">
ਉਹ ਆਪਣੇ ਜਨਮਦਿਨ 'ਤੇ ਵੀਡੀਓ ਕਾਲ ਰਾਹੀਂ ਆਪਣੇ ਪਰਿਵਾਰ ਨਾਲ ਜੁੜੇਗੀ। "ਜਿਵੇਂ ਕਿ ਇਸ ਸਾਲ ਦੀ ਗੱਲ ਕਰੀਏ ਲੋਕਾਂ ਨੂੰ ਖੁਸ਼ੀਆਂ ਅਤੇ ਇਕਜੁੱਟਤਾ ਦੇ ਛੋਟੇ ਪਲਾਂ ਲਈ ਸੰਤੁਸ਼ਟ ਅਤੇ ਧੰਨਵਾਦੀ ਹੋਣਾ ਚਾਹੀਦਾ ਹੈ ਅਤੇ ਮੈਂ ਉਨ੍ਹਾਂ ਦਾ ਆਪਣੀ ਜਿੰਦਗੀ ਵਿੱਚ ਹੋਣ ਲਈ ਧੰਨਵਾਦੀ ਹਾਂ। ਮੇਰੇ ਦੋਸਤ ਵੀ ਜ਼ੂਮ ਕਾਲ 'ਤੇ ਜਾਣ ਦੀ ਯੋਜਨਾ ਬਣਾ ਰਹੇ ਹਨ, ਇਸ ਲਈ ਅਸੀਂ ਕੇਕ ਨੂੰ ਇਕੱਠੇ ਕੱਟ ਸਕਦੇ ਹਾਂ। ਇਹ ਬਹੁਤ ਮਜ਼ੇਦਾਰ ਹੋਵੇਗਾ, ਹਾਲਾਤ ਵੀ ਅਜਿਹੇ ਹਨ।
ਵਾਣੀ ਫ਼ਿਲਹਾਲ 2 ਫ਼ਿਲਮਾਂ ਦੀ ਸ਼ੂਟਿੰਗ ਕਰ ਰਹੀ ਹੈ- ਅਕਸ਼ੈ ਕੁਮਾਰ ਨਾਲ ਬੈੱਲ ਬੌਟਮ ਤੇ ਅਭਿਸ਼ੇਕ ਕਪੂਰ ਤੇ ਆਯੂਸ਼ਮਾਨ ਖੁਰਾਨਾ ਨਾਲ ਦੂਜੀ ਫ਼ਿਲਮ। ਬੈੱਲ ਬੌਟਮ ਲਈ ਅਕਸ਼ੈ ਨਾਲ ਸ਼ੂਟਿੰਗ ਸ਼ੁਰੂ ਕਰਨ ਲਈ ਉਹ ਜਲਦ ਹੀ ਸਕਾਟਲੈਂਡ ਜਾਣ ਵਾਲੀ ਹੈ।
ਉਨ੍ਹਾਂ ਦੱਸਿਆ "ਇਹ ਕੋਵਿਡ-19 ਦੀ ਬੇਹੱਦ ਸੰਵੇਦਨਸ਼ੀਨ ਸਥਿਤੀ ਹੈ। ਇਸ ਲਈ, ਮੈਂ ਇਸ ਸਾਲ ਆਪਣਾ ਜਨਮਦਿਨ ਆਰਾਮ ਨਾਲ ਮਨਾ ਰਹੀ ਹਾਂ ਜੋ ਸੱਚਮੁੱਚ ਜਨਮਦਿਨ ਮਨਾਉਣ ਦਾ ਮੇਰਾ ਤਰੀਕਾ ਹੈ। ਮੈਨੂੰ ਨੇੜਲੇ ਦੋਸਤਾਂ ਨਾਲ ਕੁਝ ਯੋਜਨਾਵਾਂ ਬਣਾਉਣਾ ਬੇਹੱਦ ਪਸੰਦ ਹੈ, ਪਰ ਮੈਨੂੰ ਸਤੰਬਰ ਤੇ ਅਕਤੂਬਰ ਵਿੱਚ ਸ਼ੂਟਿੰਗ ਸ਼ੁਰੂ ਕਰਨੀ ਹੈ। ਇਸ ਲਈ ਮੈਂ ਵਧੇਰੀ ਸਾਵਧਾਨੀ ਵਰਤ ਰਹੀ ਹਾਂ ਅਤੇ ਘਰ ਵਿਚ ਹੀ ਰਹਿੰਦੀ ਹਾਂ।"
ਵਾਨੀ ਨੇ ਹਾਲ ਹੀ ਵਿੱਚ ਆਪਣੀ ਦੂਜੀ ਆਉਣ ਵਾਲੀ ਫਿਲਮ ਸ਼ਮਸ਼ੇਰਾ ਦੀ ਸ਼ੂਟਿੰਗ ਨੂੰ ਪੂਰਾ ਕਰ ਲਿਆ ਹੈ ਜਿਸ ਵਿੱਚ ਉਹ ਰਣਬੀਰ ਕਪੂਰ ਨਾਲ ਨਜ਼ਰ ਆਉਣਗੀ।
ਉਨ੍ਹਾਂ ਕਿਹਾ- "ਕੰਮ ਇੱਕ ਬਰਕਤ ਹੈ ਅਤੇ ਮੈਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਹੋਣ ਲਈ ਸਿਰਫ਼ ਸ਼ੁਕਰਗੁਜ਼ਾਰ ਹਾਂ। ਮੈਂ ਸੱਚਮੁੱਚ ਹੁਣ ਰੁੱਝੇ ਹੋਣ ਦੀ ਉਮੀਦ ਕਰ ਰਹੀ ਹਾਂ ਕਿਉਂਕਿ ਮਾਰਚ ਤੋਂ ਮੈਂ ਘਰ ਵਿਚ ਹਾਂ। ਮੈਂ ਇੱਕ ਫਿਲਮ ਸੈੱਟ 'ਤੇ ਆਉਣ ਦੀ ਉਮੀਦ ਕਰਦੀ ਹਾਂ।"
- " class="align-text-top noRightClick twitterSection" data="
">