ETV Bharat / sitara

ਉਦਿਤ ਨਾਰਾਇਣ ਦੇ ਫਿਲਮ ਇੰਡਸਟਰੀ ਵਿੱਚ ਪੂਰੇ ਹੋਏ 40 ਸਾਲ, ਲਾਂਚ ਕੀਤਾ ਯੂਟਿਊਬ ਚੈਨਲ - ਉਦਿਤ ਨਾਰਾਇਣ ਦੇ ਫਿਲਮ ਇੰਡਸਟਰੀ ਵਿੱਚ 40 ਸਾਲ ਹੋਏ ਪੂਰੇ

ਬਹੁਤ ਸਾਰੇ ਸ਼ਾਨਦਾਰ ਗਾਣਿਆਂ ਨੂੰ ਆਪਣੀ ਆਵਾਜ਼ ਨਾਲ ਸਜਾ ਚੁੱਕੇ ਗਾਇਕ ਉਦਿਤ ਨਾਰਾਇਣ ਨੂੰ ਫਿਲਮ ਇੰਡਸਟਰੀ ਵਿੱਚ 40 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਗਾਇਕ ਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਹੈ।

udit narayan launches youtube channel to mark 40 yrs in bollywood
ਉਦਿਤ ਨਾਰਾਇਣ ਦੇ ਫਿਲਮ ਇੰਡਸਟਰੀ ਵਿੱਚ 40 ਸਾਲ ਹੋਏ ਪੂਰੇ, ਯੂਟਿਊਬ ਚੈਨਲ ਕੀਤਾ ਲਾਂਚ
author img

By

Published : Jul 6, 2020, 9:40 AM IST

ਮੁੰਬਈ: ਮਸ਼ਹੂਰ ਗਾਇਕ ਉਦਿਤ ਨਾਰਾਇਣ ਨੇ ਐਤਵਾਰ ਨੂੰ ਬਾਲੀਵੁੱਡ 'ਚ ਆਪਣੇ 40 ਸਾਲ ਪੂਰੇ ਕਰ ਲਏ ਹਨ। ਉਦਿਤ ਨਾਰਾਇਣ ਨੇ ਇੰਡਸਟਰੀ ਵਿੱਚ 40 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਹੈ।

1980 ਵਿੱਚ ਫਿਲਮ 'ਉੰਨਿਸ ਬੀਸ਼' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਉਦਿਤ ਨਾਰਾਇਣ ਨੇ ਕਿਹਾ, ''ਇਹ ਇੰਡਸਟਰੀ ਮੇਰੇ 'ਤੇ ਮਿਹਰਬਾਨ ਰਹੀ ਹੈ, ਇਸ ਨੇ ਮੈਨੂੰ ਸਭ ਕੁਝ ਦਿੱਤਾ ਹੈ। ਸਾਰੇ ਲੋਕਾਂ ਦੇ ਆਸ਼ੀਰਵਾਦ ਅਤੇ ਪਿਆਰ ਸਦਕਾ ਅੱਜ ਮੈਂ ਇੰਡਸਟਰੀ 'ਚ 40 ਸਾਲ ਪੂਰੇ ਕਰ ਲਏ ਹਨ।

ਗਾਇਕ ਨੇ ਕਿਹਾ ਕਿ ਉਨ੍ਹਾਂ ਦਾ ਇਕੋਂ ਉਦੇਸ਼ ਭਾਰਤੀ ਫਿਲਮ ਅਤੇ ਸੰਗੀਤ ਇੰਡਸਟਰੀ ਵਿੱਚ ਜਗ੍ਹਾ ਬਣਾਉਣਾ ਹੈ ਅਤੇ ਇਸ ਤੋਂ ਵੀ ਵੱਧ ਕੇ, ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣੀ ਹੈ।

ਉਦਿਤ ਨਾਰਾਇਣ ਨੂੰ ਮਿਲੇ ਕਈ ਸਨਮਾਨਾਂ ਦਾ ਸਿਹਰਾ ਉਹ ਆਪਣੇ ਪ੍ਰਸ਼ੰਸਕਾਂ ਨੂੰ ਦਿੰਦੇ ਹਨ।

ਆਪਣੇ ਪਿਤਾ ਦੇ ਯੂਟਿਊਬ ਚੈਨਲ ਵਿੱਚ ਕਦਮ ਰੱਖਣ ਦੇ ਬਾਰੇ ਬੇਟੇ ਆਦਿੱਤਿਆ ਨੇ ਕਿਹਾ, "ਇੰਟਰਨੈੱਟ ਨੇ ਇਸ ਦੁਨੀਆ ਨੂੰ ਇਕ ਛੋਟੀ ਜਿਹੀ ਜਗ੍ਹਾ ਬਣਾ ਦਿੱਤਾ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਇਸ ਚੀਜ਼ ਦੇ ਲਈ ਇਹ ਸਹੀ ਸਮਾਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਚੈਨਲ ਨੂੰ ਲੱਖਾਂ ਲੋਕਾਂ ਦਾ ਸਮਰਥਨ ਮਿਲੇਗਾ।”

ETV Bharat Logo

Copyright © 2025 Ushodaya Enterprises Pvt. Ltd., All Rights Reserved.