ਚੰਡੀਗੜ੍ਹ: ਪੰਜਾਬੀ ਗਾਇਕ ਜ਼ੈਜੀ ਬੀ ਆਪਣੇ ਗਾਣਿਆਂ ਦੇ ਚੱਲਦਿਆ ਚਰਚਾਂ ਚ ਬਣੇ ਰਹਿੰਦੇ ਹਨ। ਦੱਸ ਦਈਏ ਕਿ ਜ਼ੈਜੀ ਬੀ ਦੇ ਨਵੇਂ ਗਾਣੇ ਦਾ ਟੀਜ਼ਰ ਸਾਹਮਣੇ ਆਇਆ ਹੈ। ਜਿਸ ਨੇ ਸੋਸ਼ਲ ਮੀਡੀਆ ’ਤੇ ਅੱਗ ਲਗਾ ਦਿੱਤੀ ਹੈ।
- " class="align-text-top noRightClick twitterSection" data="">
ਪੰਜਾਬੀ ਗਾਇਕ ਜ਼ੈਜੀ ਬੀ ਦੇ ਨਵੇਂ ਗਾਣੇ ਗੇੜੀ ਡ੍ਰੀਪ (GEDDI DRIP) ਦਾ ਟੀਜ਼ਰ ਸਾਹਮਣੇ ਆਇਆ ਹੈ। ਟੀਜ਼ਰ ਦੇ ਜੇਕਰ ਪੋਸਟਰ ’ਤੇ ਝਾਂਤ ਮਾਰੀ ਜਾਵੇ ਤਾਂ ਪੋਸਟਰ ’ਤੇ ਲਿਖਿਆ ਹੈ GEDDI DRIP ਟੌਹਰ ਨਾਲ ਜੱਟ ਗੇੜੀ ਮਾਰਦਾ। 52 ਸੈਕਿੰਡ ਦੇ ਇਸ ਟੀਜ਼ਰ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਖੁਬ ਪਸੰਦ ਕੀਤਾ ਜਾ ਰਿਹਾ ਹੈ। ਇਸ ਟੀਜ਼ਰ ’ਚ ਜ਼ੈਜੀ ਬੀ ਕਾਫੀ ਵਖਰੇ ਅੰਦਾਜ ਚ ਦਿਖਾਈ ਦੇ ਰਹੇ ਹਨ।
ਜ਼ੈਜੀ ਬੀ ਦੇ ਨਵੇਂ ਗਾਣੇ ਗੇੜੀ ਡ੍ਰੀਪ (GEDDI DRIP) ਨੂੰ ਮਿਉਜ਼ਿਕ ਆਰਚੀ ( Archie) ਜਦਕਿ ਇਸ ਗਾਣੇ ਨੂੰ ਬੋਲ ਹੈਰੀ ਨੇ ਦਿੱਤਾ ਹੈ। ਗੇੜੀ ਡ੍ਰੀਪ (GEDDI DRIP) ਦੇ ਟੀਜ਼ਰ ਨੂੰ ਯੂਨਿਉਬ ’ਤੇ ਸਾਂਝਾ ਕੀਤਾ ਗਿਆ ਹੈ ਜਿਸ ਨੂੰ 2 ਲੱਖ ਤੋਂ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।
ਇਹ ਵੀ ਪੜੋ: FRIENDSHIP DAY 'ਤੇ ਸ਼ਾਹਰੁਖ ਦੇ ਸਕੂਲ ਦੇ ਦਿਨਾਂ ਦੀ ਤਸਵੀਰ ਕੀਤੀ ਵਾਇਰਲ