ਚੰਡੀਗੜ੍ਹ: 14 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਜਿੰਦ ਜਾਨ' 'ਚ ਮੁੱਖ ਕਿਰਦਾਰ ਅਦਾ ਕਰ ਰਹੇ ਰਾਜਵੀਰ ਜਵੰਦਾ ਅਤੇ ਸਾਰਾ ਸ਼ਰਮਾ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਦਰਸ਼ਨ ਬੱਗਾ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਰਾਜਵੀਰ ਜਵੰਦਾ, ਸਾਰਾ ਸ਼ਰਮਾ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਹਾਰਬੀ ਸੰਘਾ ਸਣੇ ਕਈ ਦਿੱਗਜ ਕਲਾਕਾਰ ਵਿਖਾਈ ਦਿੰਦੇ ਹਨ।
ਕਹਾਣੀ : ਫ਼ਿਲਮ ਦੀ ਕਹਾਣੀ 'ਚ ਕੁਝ ਖ਼ਾਸ ਨਜ਼ਰ ਨਹੀਂ ਆਉਂਦਾ। ਹੀਰੋ ਰਾਜਵੀਰ ਜਵੰਦਾ ਅਦਾਕਾਰਾ ਸਾਰਾ ਸ਼ਰਮਾ ਨੂੰ ਗਾਇਕੀ ਸਿਖਾਉਂਦਾ ਹੈ। ਉਸ ਨੂੰ ਗਾਇਕੀ ਸਿਖਾਉਂਦੇ-ਸਿਖਾਉਂਦੇ ਰਾਜਵੀਰ ਨੂੰ ਸਾਰਾ ਨਾਲ ਪਿਆਰ ਹੋ ਜਾਂਦਾ ਹੈ। ਦੋਹਾਂ ਦਾ ਵਿਆਹ ਹੁੰਦਾ ਹੈ ਕਿ ਨਹੀਂ ਕਹਾਣੀ ਇਸ 'ਤੇ ਆਧਾਰਿਤ ਹੈ।
ਅਦਾਕਾਰੀ : ਸਿਨੇਮਾ ਜਗਤ ਦੀ ਕਹਾਵਤ ਹੈ ਕੋਈ ਵੀ ਅਦਾਕਾਰ ਮਾੜਾ ਨਹੀਂ ਹੁੰਦਾ ਉਸ ਤੋਂ ਕੰਮ ਕਰਵਾਉਣ ਵਾਲਾ ਨਿਰਦੇਸ਼ਕ ਮਾੜਾ ਹੁੰਦਾ ਹੈ। ਗੀਤਾਂ ਦੇ ਵਿੱਚ ਰਾਜਵੀਰ ਜਵੰਦਾ ਦੀ ਅਦਾਕਾਰੀ ਫ਼ਿਲਮ ਨਾਲੋਂ ਕੀਤੇ ਵਧੀਆ ਨਜ਼ਰ ਆਉਂਦੀ ਹੈ। ਸਾਰਾ ਸ਼ਰਮਾ ਨੇ ਆਪਣੇ ਲੁੱਕਸ 'ਤੇ ਬਹੁਤ ਕੰਮ ਕੀਤਾ ਹੈ ਪਰ ਅਦਾਕਾਰੀ 'ਚ ਅਜੇ ਨਿਖ਼ਾਰ ਦੀ ਜ਼ਰੂਰਤ ਹੈ।
ਕਮੀਆਂ ਅਤੇ ਖ਼ੂਬੀਆਂ
ਫ਼ਿਲਮ ਦੇ ਵਿੱਚ ਧੱਕੇ ਦੇ ਨਾਲ ਟਵਿੱਸਟ ਪਾਏ ਗਏ ਹਨ।
ਅਦਾਕਾਰੀ ਵਧੀਆ ਹੋ ਸਕਦੀ ਸੀ ਕਿਰਦਾਰਾਂ ਦੀ ਜੇਕਰ ਸਭ ਦੀਆਂ ਖ਼ੂਬੀਆਂ ਨੂੰ ਧਿਆਨ ਦੇ ਵਿੱਚ ਰੱਖਿਆ ਹੁੰਦਾ।
ਇਸ ਫ਼ਿਲਮ ਦੀ ਸ਼ੂਟਿੰਗ ਦੇਸ਼ ਤੋਂ ਬਾਹਰ ਹੋਈ ਹੈ। ਇਸ ਲਈ ਸਾਰੇ ਵਿਦੇਸ਼ ਨੂੰ ਹੀ ਕੈਮਰੇ 'ਚ ਕੈਦ ਕੀਤਾ ਗਿਆ ਜੋ ਦਰਸ਼ਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ।
ਫ਼ਿਲਮ ਦੀ ਸਟਾਰਕਾਸਟ ਇਸ ਤੋਂ ਬੇਹਤਰ ਅਦਾਕਾਰੀ ਕਰ ਸਕਦੀ ਸੀ।