ETV Bharat / sitara

ਮੈਂ ਕਿਹੜਾ ਕਤਲ ਕਰ ਦਿੱਤਾ:ਕਰਨ ਔਜਲਾ

ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਤਹਿਤ ਪੰਜਾਬੀ ਗਾਇਕ ਕਰਨ ਔਜਲਾ ਮੋਹਾਲੀ ਪੁਲਿਸ ਅੱਗੇ ਪੇਸ਼ ਹੋਏ। ਪੁਲਿਸ ਨੇ ਉਨ੍ਹਾਂ 'ਤੇ 5 ਚਲਾਨ ਲਗਾਏ ਹਨ। ਪੇਸ਼ ਹੋਣ ਤੋਂ ਬਾਅਦ ਜਦੋਂ ਮੀਡੀਆ ਨੇ ਕਰਨ ਔਜਲਾ ਤੋਂ ਸਵਾਲ ਪੁੱਛਿਆ ਕਿ ਵਿਦੇਸ਼ ਦੇ ਕਾਨੂੰਨ ਨਾਲ ਵੀ ਇਹ ਕੁਝ ਕਰਦੇ ਹੋ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਹੜਾ ਕਤਲ ਕਰ ਦਿੱਤਾ ਹੈ।

karan aujla at police station, Karan Aujla
ਫ਼ੋਟੋ
author img

By

Published : Dec 3, 2019, 10:11 AM IST

ਮੋਹਾਲੀ : ਪੰਜਾਬੀ ਗਾਇਕਾਂ ਦਾ ਵਿਵਾਦਾਂ ਨਾਲ ਰਿਸ਼ਤਾ ਨਹੁੰ ਮਾਸ ਦਾ ਰਿਸ਼ਤਾ ਬਣ ਗਿਆ ਹੈ। ਹਾਲ ਹੀ ਵਿੱਚ ਗਾਇਕ ਕਰਨ ਔਜਲਾ ਮੋਹਾਲੀ ਪੁਲਿਸ ਅੱਗੇ ਪੇਸ਼ ਹੋਏ ਕਾਰਨ ਇਹ ਸੀ ਕਿ ਉਨ੍ਹਾਂ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕੀਤੀ ਸੀ। ਕਰਨ ਔਜਲਾ ਦੀ ਇਹ ਵੀਡੀਓ ਖ਼ੂਬ ਵਾਇਰਲ ਵੀ ਹੋਈ ਸੀ।

ਹੋਰ ਪੜ੍ਹੋ:ਅਦਾਕਾਰਾ ਕਰੀਨਾ ਕਪੂਰ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ

ਪੁਲਿਸ ਅੱਗੇ ਪੇਸ਼ ਹੋਣ ਤੋਂ ਬਾਅਦ ਕਰਨ ਔਜਲਾ ਨੂੰ ਜਦੋਂ ਮੀਡੀਆ ਨੇ ਸਵਾਲ ਪੁੱਛੇ 'ਤੇ ਉਹ ਮੀਡੀਆ ਨੂੰ ਟਾਲਦੇ ਹੋਏ ਨਜ਼ਰ ਆਏ। ਪੱਤਰਕਾਰਾਂ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਵਿਦੇਸ਼ ਦੇ ਵਸਨੀਕ ਹੋ ਕੀ ਉੱਥੇ ਦੇ ਕਾਨੂੰਨ ਨਾਲ ਵੀ ਇਹ ਕੁਝ ਕਰਦੇ ਹੋ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਨੇ ਕਿਹੜਾ ਕੋਈ ਕਤਲ ਕਰ ਦਿੱਤਾ ਹੈ।
ਪੁਲਿਸ ਅਧਿਕਾਰੀ ਗੁਰਇਕਬਾਲ ਸਿੰਘ ਨੇ ਮੀਡੀਆ ਦੇ ਰੂਬਰੂ ਹੁੰਦਿਆਂ ,ਕਰਨ ਔਜਲਾ 'ਤੇ ਦੋਸ਼ਾਂ ਦੀ ਜਾਣਕਾਰੀ ਦਿੱਤੀ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਕਰਨ ਔਜਲਾ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਜਿਸ ਦੇ ਤਹਿਤ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਬੁਲਾਇਆ ਸੀ ਅਤੇ ਅੱਜ ਉਨ੍ਹਾਂ ਦਾ ਚਲਾਨ ਵੀ ਕੀਤਾ ਗਿਆ ਹੈ। ਗੁਰਇਕਬਾਲ ਸਿੰਘ ਨੇ ਇਹ ਵੀ ਕਿਹਾ ਕਿ ਕਰਨ ਔਜਲਾ 'ਤੇ ਕੁੱਲ੍ਹ 5 ਚਲਾਨ ਕੱਟੇ ਗਏ ਹਨ।

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕਾਂ ਦਾ ਇਹ ਵਰਤਾਅ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਗਾਇਕ ਇਸ ਤਰ੍ਹਾਂ ਕਰਨਗੇ ਤਾਂ ਉਨ੍ਹਾਂ ਨੂੰ ਫ਼ੋਲੋ ਕਰਨ ਵਾਲੀ ਨੌਜਵਾਨ ਪੀੜ੍ਹੀ ਕੀ ਕਰੇਗੀ।

Intro:ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਦੇ ਤਹਿਤ ਅੱਜ ਪੰਜਾਬੀ ਗਾਇਕ ਕਰਨ ਔਜਲਾ ਮੁਹਾਲੀ ਦੇ ਡੀਐਸਪੀ ਕੋਲ ਪੇਸ਼ ਹੋਏBody: ਜਾਣਕਾਰੀ ਲਈ ਦੱਸ ਦੀਏ ਕਰਨ ਔਜਲਾ ਬੀਤੇ ਦਿਨੀਂ ਜਦੋਂ ਵਿਦੇਸ਼ ਤੋਂ ਭਾਰਤ ਪਰਤੇ ਸਨ ਤਾਂ ਉਨ੍ਹਾਂ ਨੇ ਚੰਡੀਗੜ੍ਹ ਏਅਰਪੋਰਟ ਤੋਂ ਲੈ ਕੇ ਮੋਹਾਲੀ ਤੱਕ ਇੱਕ ਰੋਡ ਸ਼ੋਅ ਕੱਢਿਆ ਸੀ ਜਿਸ ਵਿੱਚ ਉਨ੍ਹਾਂ ਦੇ ਫੈਂਸ ਵੱਡੀ ਤਦਾਦ ਦੇ ਵਿੱਚ ਇਕੱਠੇ ਹੋਏ ਸਨ ਜਿਸ ਵਿੱਚ ਕਰਨ ਔਜਲਾ ਵੱਲੋਂ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਜਿਸ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਸਖ਼ਤ ਨੋਟਿਸ ਲੈਂਦੇ ਹੋਏ ਕਰਨ ਔਜਲਾ ਨੂੰ ਆਪਣੇ ਕੋਲ ਸੱਦਿਆ ਸੀ ਜਦੋਂ ਅੱਜ ਕਰਨ ਔਜਲਾ ਮੁਹਾਲੀ ਡੀਐੱਸਪੀ ਨੂੰ ਮਿਲਣ ਪਹੁੰਚੇ ਤਾਂ ਉਨ੍ਹਾਂ ਵੱਲੋਂ ਕਰਨ ਔਜਲਾ ਨੂੰ ਬੜੇ ਪਿਆਰ ਨਾਲ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਇਆ ਗਿਆ ਅਤੇ ਨਾਲ ਹੀ ਇੱਕ ਵੱਡਾ ਚਲਾਨ ਉਨ੍ਹਾ ਕੀਤਾ ਗਿਆ ਹਾਲਾਂਕਿ ਕਰਨ ਔਜਲਾ ਵੱਲੋਂ ਡੀਐੱਸਪੀ ਕੋਲੋਂ ਮਾਫੀ ਵੀ ਮੰਗੀ ਗਈ ਕਿ ਅੱਗੇ ਤੋਂ ਉਹ ਅਜਿਹਾ ਕਦੇ ਨਹੀਂ ਕਰਨਗੇ ਪਰ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਕਤਲ ਨਹੀਂ ਕੀਤਾ ਉਨ੍ਹਾਂ ਦਾ ਚਲਾਨ ਕੀਤਾ ਗਿਆ ਅਤੇ ਉਹ ਆਰਟੀਓ ਕੋਲ ਜਾ ਕੇ ਜਲਦ ਹੀ ਭਰ ਦੇਣਗੇਇੱਥੇ ਦੱਸਣਾ ਬਣਦਾ ਹੈ ਕਿ ਕਰਨ ਔਜਲਾ ਇੱਥੇ ਮੀਡੀਆ ਦੇ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਕ ਪ੍ਰੋਗਰਾਮ ਹੈ ਅਤੇ ਹੁਣ ਉਹ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਅਗਰ ਤੂੰ ਤੁਹਾਨੂੰ ਜਵਾਬ ਚਾਹੀਦੇ ਹਨ ਤਾਂ ਉਨ੍ਹਾਂ ਦੇ ਨਾਲ ਚੱਲੋ ਉਧਰ ਦੂਜੇ ਪਾਸੇ ਡੀਐੱਸਪੀ ਗੁਰਇਕਬਾਲ ਸਿੰਘ ਦਾ ਕਹਿਣਾ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਬੀਤੇ ਦਿਨੀਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਜਿਸ ਦੇ ਤਹਿਤ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਬੁਲਾਇਆ ਸੀ ਅਤੇ ਅੱਜ ਉਨ੍ਹਾਂ ਦਾ ਚਲਾਨ ਵੀ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਨੂੰ ਸਮਝਾਇਆ ਵੀ ਗਿਆConclusion:ਬਾਈਟ ਉਪ ਕਪਤਾਨ ਆਵਾਜਾਈ ਗੁਰਇਕਬਾਲ ਸਿੰਘ
ਬਾਈਟ ਕਰਨ ਔਜਲਾ ਗਾਇਕ ਸੰਗੀਤਕਾਰ
ETV Bharat Logo

Copyright © 2024 Ushodaya Enterprises Pvt. Ltd., All Rights Reserved.