ETV Bharat / sitara

ਯੂਟਿਊਬ 'ਤੇ ਪੰਜਾਬੀ ਗੀਤਾਂ ਅਤੇ ਫ਼ਿਲਮਾਂ ਦਾ ਧਮਾਲ - mankirat aulakh

ਯੂਟਿਊਬ ਟ੍ਰੈਂਡਿੰਗ ਵੀਡੀਓਜ਼ ਤੋਂ ਇੱਕ ਗੱਲ ਸਪਸ਼ਟ ਹੋ ਰਹੀ ਹੈ ਕਿ ਪੰਜਾਬੀ ਗੀਤਾਂ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ।

Punjabi Industry trending on youtube
author img

By

Published : Apr 15, 2019, 3:26 PM IST

ਚੰਡੀਗੜ੍ਹ: 15 ਅਪ੍ਰੈਲ ਦੇ ਯੂਟਿਊਬ ਚਰਚਿਤ ਵੀਡੀਓਜ਼ ਦੀ ਸੂਚੀ ਵੇਖੀਏ ਤਾਂ ਪੰਜਾਬੀ ਗਾਇਕ ਜੱਸ ਮਾਣਕ ਦਾ ਗੀਤ 'ਵਿਆਹ' ,ਪਰਮੀਸ਼ ਵਰਮਾ ਦੀ ਫ਼ਿਲਮ ਦਾ ਟ੍ਰੇਲਰ 'ਦਿਲ ਦੀਆਂ ਗੱਲਾਂ' , ਐਮੀ ਵਿਰਕ ਦੀ ਫ਼ਿਲਮ 'ਮੁਕਲਾਵਾ' ਦਾ ਟ੍ਰੇਲਰ ,ਜੱਸੀ ਗਿੱਲ ਦਾ ਗੀਤ 'ਸੁਰਮਾ ਕਾਲਾ' ,ਕੈਂਮਬੀ ਦਾ ਗੀਤ 'ਦੀ ਐਂਡ' ਅਤੇ ਮਨਕੀਰਤ ਔਲਖ ਦਾ ਗੀਤ 'ਹਾਲੀਵੁੱਡ' ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹਨਾਂ ਵੀਡੀਓਜ਼ ਦੇ ਵਿੱਚ ਜੱਸ ਮਾਣਕ ਦਾ ਗੀਤ 'ਵਿਆਹ' ਨਬੰਰ 1 'ਤੇ ਹੈ। ਇਸ ਗੀਤ ਨੂੰ ਹੁਣ ਤੱਕ 7 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। ਦੱਸ ਦਈਏ ਕਿ ਇਸ ਗੀਤ ਨੂੰ ਬੋਲ ਅਤੇ ਸੰਗੀਤਬੱਧ ਵੀ ਜੱਸ ਮਾਣਕ ਨੇ ਹੀ ਕੀਤਾ ਹੈ। ਸਨੈਪੀ ਦੇ ਮਿਊਜ਼ਿਕ 'ਤੇ ਸੱਤੀ ਢਿੱਲੋਂ ਨੇ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ।

  • " class="align-text-top noRightClick twitterSection" data="">
ਦੱਸਣਯੋਗ ਹੈ ਕਿ ਐਮੀ ਵਿਰਕ 'ਤੇ ਸੋਨਮ ਬਾਜਵਾ ਦੀ ਫ਼ਿਲਮ 'ਮੁਕਲਾਵਾ' ਦਾ ਟ੍ਰੇਲਰ ਇਸ ਵੇਲੇ 4 ਨਬੰਰ 'ਤੇ ਚਰਚਿਤ ਚੱਲ ਰਿਹਾ ਹੈ। ਇਸ ਨੂੰ ਹੁਣ ਤੱਕ 3.6 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। 24 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਆਧਾਰਿਤ ਹੈ ਪੰਜਾਬ ਦੇ ਉਸ ਵੇਲੇ 'ਤੇ ਜਦੋਂ ਵਿਆਹ ਤੋਂ ਪਹਿਲਾਂ ਲਾੜਾ-ਲਾੜੀ ਨੂੰ ਇਕ ਦੂਜੇ ਨੂੰ ਵੇਖਣ ਤੱਕ ਨਹੀਂ ਸੀ ਦਿੱਤਾ ਜਾਂਦਾ।

ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰ ਇੰਟਰਨੈੱਟ 'ਤੇ ਜ਼ਿਆਦਾਤਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਪੰਜਾਬੀ ਗੀਤ 'ਲੌਂਗ ਲਾਚੀ' ਭਾਰਤ ਦਾ ਸਭ ਤੋਂ ਵੱਧ ਵਾਰ ਵੇਖਿਆ ਗੀਤ ਬਣਿਆ ਸੀ। ਇਸ ਗੀਤ ਨੇ ਬਾਲੀਵੁੱਡ ਦੇ ਗੀਤ 'ਸਵੇਗ ਸੇ ਸਵਾਗਤ' ਨੂੰ ਵਿਊਜ਼ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਸੀ।

Intro:Body:

Bavleen

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.