ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬੀ ਕਲਾਕਾਰਾਂ ਦੀ ਸੰਸਥਾ ਨੌਰਥ ਜ਼ੋਨ ਫਿਲਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ ਦੇ ਚੇਅਰਮੈਨ ਗੁੱਗੂ ਗਿੱਲ, ਮੁੱਖ ਸਰਪ੍ਰਸਤ ਯੋਗਰਾਜ ਸਿੰਘ, ਸਰਪ੍ਰਸਤ ਨਿਰਮਲ ਰਿਸ਼ੀ ਅਤੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਅਗਵਾਈ ਵਿੱਚ ਸਮੂਹ ਕਲਾਕਾਰਾਂ ਵੱਲੋਂ ਪੰਜਾਬ ਫ਼ਿਲਮ ਸਿਟੀ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਨੇੜੇ ਪਿੰਡ ਮੁਕਾਰੋਪੁਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਇਹ ਪੁਰਾ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੈ ਤੇ ਪੰਜਾਬ ਫ਼ਿਲਮ ਸਿਟੀ ਬਣਨ ਨਾਲ ਅਤੇ ਕਲਾਕਾਰਾਂ ਦੀ ਸੰਸਥਾ ਨੌਰਥ ਜ਼ੋਨ ਫ਼ਿਲਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ ਦੇ ਬਣਨ ਨਾਲ ਕਲਾਕਾਰਾਂ ਵਿੱਚ ਨਵਾਂ ਜੋਸ਼ ਆਵੇਗਾ।
ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾ ਵੀ ਸੰਸਥਾ ਬਣਾਉਣ ਅਤੇ ਫ਼ਿਲਮ ਸਿਟੀ ਦੇ ਨਿਰਮਾਣ ਕਰਨ ਲਈ ਉਪਰਾਲੇ ਕੀਤੇ ਗਏ ਹਨ, ਪਰ ਅੱਜ ਸਾਰੇ ਕਲਾਕਾਰਾਂ ਦੀ ਮਿਹਨਤ ਨਾਲ ਐਸੋਸੀਏਸ਼ਨ ਵਿਚ ਸਾਰੇ ਕਲਾਕਾਰ ਇਕੱਠੇ ਹੋਏ ਹਨ ਤੇ ਇਸ ਫ਼ਿਲਮ ਸਿਟੀ ਵਿੱਚ 550 ਬੂਟੇ ਲਗਾਏ ਜਾਣਗੇ, ਹਰੇਕ ਕਲਾਕਾਰ ਇੱਕ ਪੌਦਾ ਲਗਾਵੇਗਾ।
ਨਾਲ ਹੀ ਉਨ੍ਹਾ ਕਿਹਾ ਕਿ, ਸਮੂਹ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਹੀ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਅਤੇ ਇਕ ਚੰਗੇ ਸਮਾਜ ਦੇ ਨਿਰਮਾਣ ਲਈ ਸਮਾਜਿਕ ਕੰਮਾਂ ਵਿਚ ਵੀ ਵੱਧ-ਚੜ੍ਹਕੇ ਯੋਗਦਾਨ ਪਾਉਣ।